ਪੰਨਾ:Alochana Magazine May 1961.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਹਸੂਸ ਕਰਦੇ ਹਾਂ ਕਿ ਇਹ ਉਹ ਆਚਾਰ-ਕਰਮ ਹੈ ਜਿਸਦਾ Aeideas ਦਾ ਜ਼ਮੀਰ Dido ਤੋਂ ਅਭਿਲਾਸ਼ੀ ਸੀ । ਮੈਨੂੰ ਤਾਂ ਇਉਂ ਪ੍ਰਤੀਤ ਹੁੰਦਾ ਹੈ ਕਿ ਗੱਲ ਸਿਰਫ ਇਤਨੀ ਨਹੀਂ ਕਿ Dido ਉਸਨੂੰ ਮੁਆਫ ਨਹੀਂ ਕਰਦੀ (ਭਾਵੇਂ ਇਹ ਗੱਲ ਮਹਤਵ-ਪੂਰਣ ਹੈ ਕਿ ਉਸ ਨੂੰ ਲਾਅਨਤ ਪਾਉਣ ਦੇ ਥਾਂ ਉਪੇਸ਼ਾ ਦਾ ਵਿਵਹਾਰ ਅਪਨਾਉਂਦੀ ਹੈ ; ਅਤੇ ਸ਼ਾਇਦ ਇਸੇ ਉਪੇਤ੍ਰਾ ਨੂੰ ਵਿਸ਼ਵ-ਕਾਵਿ ਵਿੱਚ ਅਤਿਅੰਤ ਪ੍ਰਭਾਵਸ਼ਾਲੀ ਉਪੇਸ਼ਾ ਕਹਿਆ ਜਾ ਸਕਦਾ ਹੈ) । ਸਗੋਂ ਗੰਭੀਰ ਗੱਲ ਇਹ ਹੈ ਕਿ Aeneas ਖੁਦ ਭੀ ਆਪਣੇ ਆਪ ਨੂੰ ਮੁਆਫ ਨਹੀਂ ਕਰਦਾ; ਅਤੇ ਵਾਸਤਵਿਕਤਾ ਤੋਂ ਅਪਰਿਚਿਤ ਹੋਣ ਦੇ ਬਾਵਜੂਦ ਉਹ ਸਮਝ ਲੈਂਦਾ ਹੈ ਕਿ ਜੋ ਕੁਝ ਉਸ ਨੇ ਕੀਤਾ ਹੈ ਉਹ ਜਾਂ ਤਾਂ ਪੂਰਬਧ ਦਾ ਵਿਧਾਨ ਸੀ ਜਾਂ ਫਿਰ ਦੇਵਤਿਆਂ ਦੀ ਸਾਜ਼ਸ਼ ਦਾ ਨਤੀਜਾ ਹੈ ਜੋ ਆਪ ਕਿਸੇ ਮਹਾਨਤਰ ਪਟਸ਼ ਸ਼ਕਤੀ ਦੇ ਅਧੀਨ ਹਨ । ਇਥੇ ਜੋ ਰਮਜ਼ ਮੈਂ ਸੁਸਭ ਆਚਾਰ-ਵਿਧੀ ਦੇ ਪੂਸੰਗ ਵਿੱਚ ਉਦਾਹਰਣ ਵਜੋਂ ਪ੍ਰਸਤੁਤ ਕੀਤੀ ਹੈ ਉਸ ਦਾਰਾ ਉਸ ਸਭੜ ਚੇਤਨਾ ਤਥਾ ਅੰਤਹਕਰਣ ਦੀ ਪੁਸ਼ਟੀ ਹੁੰਦੀ ਹੈ । ਪਰੰਤੂ ਕਿਸੇ ਵਿਸ਼ੇਸ਼ ਵਾਰਤਾ ਉਪਰ ਅਸੀਂ ਚਾਹੇ ਕਿਸੇ ਜ਼ਾਵੀਏ ਤੋਂ ਵਿਚਾਰ ਕਰੀਏ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਅੰਸ਼ ਕਿਸੇ ਸਮਤਾ ਨਾਲ ਸੰਬੰਧ ਰਖਦਾ ਹੈ ; ਅਤੇ ਅੰਤ ਵਿੱਚ ਇਸ ਗੱਲ ਦਾ ਅਨੁਮਾਨ ਹੁੰਦਾ ਹੈ ਕਿ ਵਰਜਲ ਦੇ ਪਾਤਰਾਂ ਦਾ ਆਚਾਰ-ਵਿਵਹਾਰ (ਬਿਨਾਂ Turnus ਦੇ ਜੋ ਭਾਗਹੀਨ ਪੁਰਸ਼ ਹੈ} ਵਿਸ਼ੇਸ਼ ਸਥਾਨਕ ਜਾਂ ਦਲਗਤ ਸਦਾਚਾਰਵਿਧਾਨ ਅਨੁਸਾਰ ਪ੍ਰਤੀਤ ਨਹੀਂ ਹੁੰਦਾ। ਇਸ ਆਚਾਰ-ਵਿਚਾਰ ਵਿੱਚ, ਉਸ ਦੇ ਆਪਣੇ ਜ਼ਮਾਨੇ ਅਨੁਸਾਰ ਅਸਾਨੂੰ ਰੋਮਨ ਅਤੇ ਯੂਰਪੀ ਗੁਣ-ਸਮੂਹ ਨਾਲੋ ਨਾਲ ਦ੍ਰਿਸ਼ਟੀ-ਗੋਚਰ ਹੁੰਦੇ ਹਨ । ਵਰਜਲ ਸਾਮਾਜਿਕ ਆਚਾਰ ਦੇ ਪੱਖ ਤੋਂ ਕਿਸੇ ਤਰ੍ਹਾਂ ਭੀ ਅਨੁਦਾਰ ਅਤੇ ਅਦੂਰਦਰਸ਼ੀ ਨਹੀਂ ਹੈ । ਇਸ ਅਵਸਰ ਤੇ ਵਰਜਲ ਦੀ ਸ਼ੈਲੀ ਅਤੇ ਭਾਸ਼ਾ ਦੀ ਮੌਤ ਦਾ ਸਪਸ਼ਟੀਕਰਣ ਅਨਾਵੱਸ਼ਕ ਪ੍ਰਤੀਤ ਹੁੰਦਾ ਹੈ । ਆਪ ਸੱਜਣਾਂ ਵਿੱਚੋਂ ਬਹੁਤ ਸਾਰੇ ਇਹ ਕੰਮ ਮੈਥੋਂ ਚੰਗੇਰੇ ਤੌਰ ਤੇ ਸੰਪੰਨ ਕਰ ਸਕਦੇ ਹਨ; ਅਤੇ ਮੇਰਾ ਵਿਚਾਰ ਹੈ ਮੇਰੀ ਇਸ ਗੱਲ ਨਾਲ ਸਾਰੇ ਸਹਮਤ ਹੋਣਗੇ । ਪਰ ਇਸ ਇੱਕ ਗੱਲ ਦੀ ਪੁਨਰਆਵਿੱਤੀ ਨਿਰਸੰਦੇਹ ਉਚਿਤ ਹੈ ਕਿ ਵਰਜਲ ਦੇ ਪਿੱਛੇ ਜੇ ਇੱਕ ਵਬਾਲ ਸਾਹਿਤ ਨਾ ਹੁੰਦਾ ਅਤੇ ਉਹ ਸੁਯਮ ਆਪ ਉਸ ਸਾਹਿਤ ਦਾ ਪ੍ਰਵੀਣ ਗਿਆਤਾ ਨਾ ਹੁੰਦਾ ਤਾਂ ਉਸ ਦੀ ਸ਼ੈਲੀ ਵਰਤਮਾਨ ਰੂਪ-ਬ੍ਰਭਾਵ ਵਿੱਚ ਸੰਭਵ ਨਹੀਂ ਸੀ : ਉਦਾਹਰਣ

  • ਜਦ ਉਹ ਆਪਣੇ ਕਿਸੇ ਪਰਵ-ਵਰਤੀ ਕਲਾਕਾਰ ਦੀ ਕਿਸੇ ਤਰਕੀਬ ਜਾਂ hਗਲ-ਸਰਪ ਨੂੰ ਉਧਾਰ ਲੈ ਕੇ ਉਸ ਦਾ ਪਰਿਸ਼ਕਾਰ ਕਰਦਾ ਹੈ ਤਾਂ ਇੱਕ ਤਰ੍ਹਾਂ ਨਾਲ ਉਹ ਲਾਤੀਨੀ ਕਵਿਤਾ ਦੀ ਹੀ ਪੁਨਰ-ਸ਼ਿਸ਼ ਕਰ ਰਹਿਆ ਹੁੰਦਾ ਹੈ । ਉਹ

96