ਪੰਨਾ:Alochana Magazine May 1961.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਹਾਨ ਕਵ ਸਗੋਂ ਹਰ ਵਾਸਤਵਿਕ ਕਵੀ ਭਾਵੇਂ ਉਹ ਨਿਮਨ ਕੋਟੀ ਦਾ ਕਵੀ ਹੀ ਕਿਉਂ ਨਾ ਹੋਵੇ, ਭਾਸ਼ਾ ਦੀ ਕੋਈ ਨਾ ਕੋਈ ਸੰਭਾਵਨਾ ਸਦਾ ਸਰਵਦਾ ਲਈ ਸੰਪੂਰਣ ਕਰ ਦੇਦਾ ਹੈ : ਅਤੇ ਇਸ ਤਰ੍ਹਾਂ ਆਉਣ ਵਾਲੀਆਂ ਨਸਲਾਂ ਲਈ ਇਸ ਭਾਸ਼ਾ ਦੀ ਇੱਕ ਸੋਭਾਵਨਾ ਘਟ ਜਾਂਦੀ ਹੈ । ਇਹ ਸੰਭਵ ਹੈ ਕਿ ਉਹ ਸੰਭਾਵਨਾ ਜੋ ਉਸ ਕਲਾਕਾਰ ਦਾਰਾ ਨਿਸ਼ਪੰਨ ਹੋਈ ਹੈ ਬਹੁਤ ਕੁੱਛ ਹੋਵੇ : ਜਾਂ ਫਿਰ ਉਸ ਨੇ ਕਵਿਤਾ ਦੇ ਕਿਸੇ ਮਹਤਵ-ਪੂਰਣ ਰੂਪ-ਵਿਧਾਨ ਮਸਲਨ ‘ਨਾਟਕ” ਜਾਂ “ਮਹਾਂਕਾਵਿ ਨੂੰ ਪਤਿਭਾ-ਪ੍ਰਕਾਸ਼ ਦੇ ਪ੍ਰਦਰਸ਼ਨ ਦਾ ਨੈਤਿਕ ਮਾਧਿਅਮ ਬਣਾਇਆ ਹੋਵੇ । ਮਹਾਨ ਕਵੀ ਭਾਸ਼ਾ ਦੀਆਂ ਸਮਸਤ ਸੰਡਾਵਨਾਵਾਂ ਨੂੰ ਖਤਮ ਨਹੀਂ ਕਰਦਾ; ਸਗੋਂ ਸਿਰਫ ਇੱਕ ਰੂਪ-ਪ੍ਰਕਾਰ ਦੀਆਂ ਸੰਭਾਵਨਾਵਾਂ ਨੂੰ ਖਤਮ ਕਰ ਦੇਂਦਾ ਹੈ । ਪਰ ਇਸ ਦੇ ਵਿਪਰੀਤ ਜੇ ਮਹਾਨ ਕਵੀ ਮਹਾਨ ਕਲਾਸਿਕ ਕਵੀਂ ਭੀ ਹੈ ਤਾਂ ਉਹ ਸਿਰਫ fਸੇ ਇੱਕ ਰੂਪ-ਪ੍ਰਕਾਰ ਦਆਂ ਸੰਭਾਵਨਾਵਾਂ ਨੂੰ ਹੀ ਖਤਮ ਨਹੀਂ ਕਰਦਾ ਸਗੋਂ ਆਪਣੇ ਯਗ ਦੀ ਭਾੜਾ ਦੀਆਂ ਸਮਸਤ ਸੰਭਾਵਨਾਵਾਂ ਨੂੰ ਸਮਾਪਤ ਕਰ ਦਦਾ ਹੈ; ਅਤੇ ਉਸ ਦੇ ਆਪਣੇ ਯੁਗ ਦੀ ਭਾਸ਼ਾ ਜਿਸ ਰੂਪ ਵਿੱਚ ਉਸ ਨੇ ਉਸ ਦਾ ਪ੍ਰਯੋਗ ਕੀਤਾ ਹੈ ਐਸੀ ਭਾਸ਼ਾ ਹੋ ਗੀ ਜੋ ਹਰ ਪੱਖੋਂ ਸਰਵਾਂਗ ਪੂਰਣ ਹੋਵੇ ਗਾ । ਇਸ ਤਰਾਂ ਅਸਾਨੂੰ ਸਿਰਫ ਕਵੀ ਦਾ ਹੀ ਨਹੀਂ ਸਗੋਂ ਉਸ ਭਾਸ਼ਾ ਦਾ ਭੀ ਜਾਇਜ਼ਾ ਲੈਣਾ ਜ਼ਰੂਰੀ ਹੈ ਜਿਸ ਵਿੱਚ ਉਹ ਕਾਵਿ-ਰਚਨਾ ਕਰ ਰਹਿਆ ਹੈ । ਐਸੀ ਸਰਤ ਵਿੱਚ ਸਿਰਫ ਇਹੀ ਨਹੀਂ ਹੁੰਦਾ ਕਿ ‘ਕਲਸਿਕ ਕਵੀ ਭਾਸ਼ਾ ਦੀਆਂ ਸਾਰੀਆਂ ਸੰਭਾਵਨਾਵਾਂ ਨੂੰ ਸਮਾਪਤ ਕਰ ਦੇਂਦਾ ਹੈ ਸਗੋਂ ਵਾਸਤਵ ਵਿੱਚ ਇਹ ਭਾਸ਼ਾ ਸੂਭਾਵ-ਸੰਸਕਾਰ ਵੱਲੋਂ ਐਸੀ ਭਾਸ਼ਾ ਹੁੰਦੀ ਹੈ ਜਿਸ ਵਿੱਚ ਇਸ ਤਰ੍ਹਾਂ ਸਮਾਪਤੀ-ਸੰਪੂਰਣਤਾ-ਸੰਪੰਨ ਹੋ ਜਾਣ ਦੀ ਯੋਗਤਾ ਹੁੰਦੀ ਹੈ ਅਤੇ ਜੋ ਆਪੇ ਕਿਸੇ ਕਲਾਸਿਕ ਕਵੀ' ਦੇ ਪਾਦੁਰਭਾਵ ਦਾ ਕਾਰਣ ਬਣਦੀ ਹੈ । ਹੁਣ ਅਸੀਂ ਕਹ ਸਕਦੇ ਹਾਂ ਕਿ ਇਸ ਪ੍ਰਸੰਗ ਵਿੱਚ ਅਸੀਂ ਕਿਤਨੇ ਬਰਗਸ਼ਾਲੀ ਹਾਂ ਕਿ ਅਸਾਡੇ ਪਾਸ ਇੱਕ ਐਸੀ ਭਾਸ਼ਾ ਹੈ ਜੋ ਕਲਾਸਿਕ ਪੈਦਾ ਕਰਨ ਦੀ ਥਾਂ ਅਤੀਤ ਦੀ ਭਰਪੂਰ ਵਿਵਿਧਤਾ ਉਪਰ ਗਰਵ ਕਰ ਰਹੀ ਹੈ ਅਤੇ ਜਿਸ ਵਿੱਚ ਨੁਤਨਤਾ ਦੀਆਂ ਅਸੀਮ ਸੰਭਾਵਨਾਵਾਂ ਮੌਜੂਦ ਹਨ । ਹੁਣ ਜਦ ਕਿ ਅਤੇ ਸਾਹਿਤ ਦਾ ਸੰਸਕਾਰ-ੲਭਾਵ ਅਸਾਡੇ ਵਿਅਕਤਿਤੁ ਵਿੱਚ ਜਜ਼ਬ ਹੈ ਕਿਰਿਆ ਹੈ, ਜਦ ਕਿ ਅਸੀਂ ਹੁਣ ਭੀ ਉਹੀ ਭਾਸ਼ਾ ਬੋਲ ਰਹੇ ਹਾਂ ਅਤੇ ਬੁਨਿਆਦੀ a ਤੇ ਉਸੇ ਸੰਸਕ੍ਰਿਤੀ ਦੇ ਅਨੁਸਾਰੀ ਹਾਂ ਜਿਸ ਨੇ ਭੂਤਕਾਲੀਨ ਸਾਹਿਤ ਨੂੰ ਪੈਦਾ ਕੀਤਾ ਹੈ ਅਸਾਨੂੰ ਦੋ ਚੀਜ਼ਾਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ -ਇੱਕ ਤਾਂ ਉਨ੍ਹਾਂ ਰਚਨਾ-ਸਫਲਤਾਵਾਂ ਉਪਰ ਗਰਵ ਜਿਨ੍ਹਾਂ ਨੂੰ ਅਸਾ ਸਾਹਿਤ ਸੰਪੰਨ 22