ਪੰਨਾ:Alochana Magazine May 1961.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਮਕਾਲਿਕ ਤੌਰ ਤੇ ਪੇਸ਼ ਕੀਤੀ ਜਾ ਸਕਦੀ ਹੋਵੇ । ਇਸ ਲਈ ‘ਕਲਾਸਿਕ’ ਦੀ ਗੁਣਾਵਲੀ ਵਿੱਚ ਸਰਵਾਂਗ-ਪੂਰਣਤਾ ਦਾ ਵਾਧਾ ਭੀ ਕਰਨਾ ਪੈਂਦਾ ਹੈ । ‘ਕਲਾਸਿਕ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੀਆਂ ਰੂਪ-ਵਿਧਾਨ-ਗਤ ਮਾਨਿਅਤਾਵਾਂ ਦੇ ਨਾਲ ਯਥਾ-ਸੰਭਵ ਵਧ ਤੋਂ ਵਧ ਅਨੁਭੂਤੀਆਂ ਦੇ ਸਮਸਤ ਵਿਸਤਾਰ ਦਾ ਪ੍ਰਦਰਸ਼ਨ ਕਰੇ, ਜਿਨ੍ਹਾਂ ਵਾਰਾ ਉਸ ਭਾਸ਼ਾ ਨੂੰ ਬੋਲਣ-ਵਾਲੀ ਕੌਮ ਦੇ ਸੁਭਾਵ ਅਤੇ ਆਚਾਰ ਦੀ ਤਿਨਿਧਿਤਾ ਹੁੰਦੀ ਹੈ । ਇਸ ਵਿੱਚ ਕੌਮ ਦੇ ਗੁਣ-ਵਿਅਕਤਿਤ ਦੀ ਉੱਤਮ ਪੁਤਿਨਿਧਤਾ ਹੋਵੇਗੀ । ਇਸ ਪੱਖੋਂ ਉਸ ਵਿੱਚ ਪ੍ਰਭਾਵ-ਉਤਪਾਦਨ ਦੀ ਅਪਾਰ ਸ਼ਕਤੀ ਹੋਵੇਗੀ ; ਅਤੇ ਹਰ ਸ਼ੇਣੀ ਹਰ ਵਰਗ ਅਤੇ ਹਰ ਕਿਸਮ ਦੇ ਹਾਲਾਤ ਵਿੱਚ ਸਰਵ-ਪ੍ਰਿਯਤਾ ਭੀ ਪ੍ਰਾਪਤ ਕਰੇਗੀ । | ਜਦ ਕੋਈ ਸਾਹਿੱਤਕ ਕ੍ਰਿਤੀ ਇਸ ਸਰਵਾਂਗ-ਪੂਰਣਤਾ ਤੋਂ ਅੱਗੇ ਵੱਧ ਜਾਂਦੀ ਹੈ ਅਤੇ ਦੂਸਰੇ ਵਿਦੇਸ਼ੀ ਸਾਹਿਤ ਲਈ ਭੀ ਉਤਨੀ ਹੀ ਮਹਤਵ-ਪੂਰਣ ਹੋ ਜਾਂਦੀ ਹੈ ਜਿਤਨੀ ਖੁਦ ਆਪਣੀ ਭਾਸ਼ਾ ਲਈ ਤਾਂ ਇਹ ਕਹਿਆ ਜਾ ਸਕਦਾ ਹੈ ਕਿ ਇਸ ਵਿੱਚ ਸਾਰਵਭੌਮਿਕਤਾ ਵਿਦਮਾਨ ਹੈ । ਉਦਾਹਰਣ ਵਜੋਂ ਅਸੀਂ Coethe ਦੀ ਕਾਵਿ-ਰਚਨਾ ਨੂੰ ਨਿਆਇ-ਪੂਰਵਕ ( ਉਸ ਸਥਾਨ ਵਜੋਂ ਜੋ ਉਸਨੂੰ ਆਪਣੀ ਭਾਸ਼ਾ ਅਤੇ ਸਾਹਿੱਤ ਵਿੱਚ ਪ੍ਰਾਪਤ ਹੈ ) ਕਲਾਸਕ ਦਾ ਨਾਮ ਦੇ ਸਕਦੇ ਹਾਂ । ਪਰ ਉਸ ਦੀ ਜਾਨਿਬਦਾਰੀ, ਵਿਸ਼ਯ-ਵਸਤੂ ਵਿੱਚ ਅਸ਼ਾਸ਼ਵਤ ਤੱਤਾਂ ਦੀ ਹੋਂਦ ਅਤੇ ਉਸ ਦੇ ਦ੍ਰਿਸ਼ਟਿਕਣ ਦੀ ਜਰਮਨੀਅਤ ਦੇ ਕਾਰਣ ਅਸੀ ਉਸਨੂੰ ਸਾਰਵਭੌਮਿਕ ਕਲਾਸਿਕ ਨਹੀਂ ਕਹਿ ਸਕਦੇ ਕਿਉਂਕਿ Goethe ਵਿਦੇਸ਼ੀਆਂ ਨੂੰ ਆਪਣੇ ਯੁਗ, ਆਪਣੀ ਭਾਸ਼ਾ ਅਤੇ ਆਪਣੀ ਸੰਸਕ੍ਰਿਤੀ ਵਿੱਚ ਇਉਂ ਘਿਰਿਆ ਹੋਇਆ ਪ੍ਰਤੀਤ ਹੁੰਦਾ ਹੈ ਕਿ ਉਹ ਸਰਵਾਂਗੀਣ ਰੂਪ ਵਿੱਚ ਯੂਰਪੀ ਪਰੰਪਰਾ ਦੀ ਪ੍ਰਤਿਨਿਧਿਤਾ ਨਹੀਂ ਕਰ ਸਕਦਾ । ਉਹ ਅਸਾਡੇ ੧੯ਵੀਂ ਸਦੀ ਦੇ ਲੇਖਕਾਂ ਵਾਂਗ ਕੁਛ ਅਦੂਰ-ਦਰਸ਼ੀ ਹੈ । ਉਹ ਸਿਰਫ ਇਸ ਅਰਥ ਵਿੱਚ ਸਾਰਵਭੌਮਿਕ ਹੈ ਕਿ ਉਹ ਇੱਕ ਐਸਾ ਕਵੀ ਹੈ ਜਿਸ ਦੀ ਕਾਵਿ-ਰਚਨਾ ਤੋਂ ਹਰ ਯੂਰਪੀ ਨੂੰ ਪਰਿਚਿਤ ਹੋਣਾ ਚਾਹੀਦਾ ਹੈ । ਪਰ ਇਹ ਇੱਕ ਅਲਗ ਬਾਤ ਹੈ । ਇਸ ਪ੍ਰਕਾਰ ਕਾਰਣ ਭਾਵੇਂ ਕੋਈ ਹੋਵੇ ਅਸਾਨੂੰ ਕਿਸੇ ਜ਼ਾਵੀਏ ਤੋਂ ਭੀ ਕੋਈ ਅਰਵਾਚੀਨ ਭਾਸ਼ਾ ਕਲਾਸਿਕ ਵੱਲ ਵਧਦੀ ਨਜ਼ਰ ਨਹੀਂ ਆਉਂਦੀ , ਇਸ ਲਈ ਜ਼ਰੂਰੀ ਹੈ ਕਿ ਦੋ ਮੁਰਦਾ ਭਾਸ਼ਾਵਾਂ ਵੱਲ ਰਹ ਕੀਤਾ ਜਾਵੇ । ਇਹ ਗੱਲ ਬੜੀ ਗੰਭੀਰ ਹੈ ਕਿ ਉਹ ਮੁਰਦਾ ਭਾਸ਼ਾਵਾਂ ਹਨ ਕਿਉਂਕਿ ਉਨ੍ਹਾਂ ਦੀ ਮੌਤ 'ਚੋਂ ਹੀ ਅਸਾਨੂੰ ਆਪਣੀ 'ਮੀਰਾਸ’ ਮਿਲੀ ਹੈ। ਇਹ ਗੱਲ ਕਿ ਉਹ ਭਾਸ਼ਾਵਾਂ ਦਾ ਹਨ ‘ਬਜ਼ਾਤੇ ਖੁਦ ਉਨਾਂ ਨੂੰ ਕਿਸੇ ਮਹਤਵ ਦਾ ਅਧਿਕਾਰ ਨਹੀਂ ਬਣਾਉਂਦੀ । ਪਰ ਇਹ ਗੱਲ ਭੀ ਹੈ ਕਿ ਯੂਰਪ ਦੀਆਂ ਮਾਰੀਆਂ ਕੌਮਾਂ ਉਨ੍ਹਾਂ ਤੋਂ ਵਰੋਸਾਂਦੀਆਂ ਹਨ । ਰੋਮ ਅਤੇ ਯੂਨਾਨ RE