ਪੰਨਾ:Alochana Magazine May 1961.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੈਤਿਕ ਮਾਧਿਅਮ ਸਾਬਿਤ ਹੋਇਆ ਨਿਰਸੰਦੇਹ ਇੱਕ ਅਪੂਰਵ ਰਬਧ ਦਾ ਕਵੀ ਹੈ । | ਇਸ ਤਰ੍ਹਾਂ ਵਰਜਲ ਰੋਮ ਦੀ ਗਿਆ-ਚੇਤਨਾ ਦੀ ਹੈਸੀਅਤ ਰਖਦਾ ਹੈ ਅਤੇ ਉਸ ਦੀ ਭਾਸ਼ਾ ਦਾ ਵਿਸ਼ਿਸ਼ਟਤਮ ਸ਼ਰ-ਨਾਦ ਹੈ ; ਐਸੀ ਸੂਰਤ ਵਿੱਚ ਅਸਾਡੇ ਲਈ ਭੀ ਉਹ ਇਤਨਾ ਮਹਤਵ ਰਖਦਾ ਹੈ, ਜਿਸ ਦਾ ਪ੍ਰਗਟਾਉ ਪੂਰਣ ਰੂਪੇਣ ਸਾਹਿੱਤਕ ਸਮਾਲੋਚਨਾ ਅਤੇ ਪ੍ਰਸ਼ੰਸਾ ਦੀ ਪਰਿਭਾਸ਼ਿਕ ਸ਼ਬਦਾਵਲੀ ਦਾਰਾ ਸੰਭਵ ਨਹੀਂ । ਫਿਰ ਭੀ ਸਾਹਿੱਤਕ ਸਮੱਸਿਆਵਾਂ ਦੀ ਵਲਗਣ ਵਿੱਚ ਰਹਿੰਦੇ ਹੋਏ ਜਾਂ ਜੀਵਨ ਨੂੰ ਸਾਹਿੱਤਕ ਪਰਿਭਾਸ਼ਾਵਾਂ ਅਨੁਸਾਰ ਹਾੜਦੇ ਹੋਏ ਜੋ ਕੁਛ ਅਸੀਂ ਕਹਿੰਦੇ ਹਾਂ, ਉਸ ਤੋਂ ਅਭਿਪ੍ਰਾਯ ਅਤੇ ਅਰਥ-ਭਾਵ ਦਾ ਅਧਿਕ ਵਿਸਤਾਰ ਮੁਰਾਦ ਲਇਆ ਜਾ ਸਕਦਾ ਹੈ । ਸਾਹਿੱਤਕ ਪਰਿਭਾਸ਼ਾ ਅਨੁਸਾਰ ਵਰਜਲ ਦਾ ਮਹਤਵ ਇਹ ਹੈ ਕਿ ਉਸ ਨੇ ਅਸਾਨੂੰ ਇੱਕ ਸਮਾਲੋਚਨਾਤਮਕ ਮਾਨ-ਦੰਡ ਪ੍ਰਦਾਨ ਕੀਤਾ । ਜਿਵੇਂ ਕਿ ਮੈਂ ਕਹ ਚੁਕਿਆ ਹਾਂ, ਇਹ ਸੱਚੀ ਅਹਦ-ਜਨਕ ਗੱਲ ਹੈ ਕਿ ਇਹ ਮਾਨ-ਦੰਝ ਅਸਾਨੂੰ ਇੱਕ ਐਸੇ ਕਵੀ ਨੇ ਪ੍ਰਦਾਨ ਕੀਤਾ, ਜੋ ਅਸਾਡੀ ਭਾਸ਼ਾ ਤੋਂ ਨਿਆਰੀ ਭਾਸ਼ਾ ਵਿੱਚ ਲਿਖਦਾ ਸੀ । ਅਤੇ ਇਸ ਗੱਲ ਦੇ ਆਧਾਰ ਤੇ ਅਸੀਂ ਉਸ ਮਾਨ-ਦੰਡ ਨੂੰ ਰੱਦ ਨਹੀਂ ਕਰ ਸਕਦੇ । ਕਲਾਸੀਕਲ ਮਾਨ-ਦੰਡ ਨੂੰ ਬਰਕਰਾਰ ਰੱਖਣ ਅਤੇ ਹਰ ਸਾਹਿੱਤਕ ਰਚਨਾ ਨੂੰ ਉਸ ਅਨੁਸਾਰ ਪਰਖਣ ਨਾਲ ਅਸਾਨੂੰ ਮਾਲੂਮ ਹੋ ਜਾਵੇਗਾ ਕਿ ਸਮੁੱਚਯ ਰੂਪ ਵਿੱਚ ਅਸਾਡਾ ਸਾਹਿੱਤ ਸਭ ਕੁਛ ਆਪਣੇ ਅੰਦਰ ਰੱਖਦਾ ਹੈ, ਪਰ ਵਿਅਕਤਿਗਤ ਸਾਹਿਤਕ ਰਚਨਾਵਾਂ ਵਿੱਚ ਕਿਸੇ ਨਾ ਕਿਸੇ ਕਿਸਮ ਦੀ ਖਾਮੀ ਜ਼ਰੂਰ ਰਹ ਗਈ ਹੈ । ਸੰਭਵ ਹੈ ਕਿ ਇਹ ਦੋਸ਼ ਭਾਸ਼ਾ ਦੀ ਵਿਕਾਸ-ਪੰਢਤਾ ਦੇ ਪੱਖ ਤੋਂ ਇੱਕ ਆਵੱਸ਼ਕ ਦੋਸ਼ ਦੀ ਹੈਸੀਅਤ ਰਖਦਾ ਹੋਵੇ । ਪਰ ਇਸ ਦੋਸ਼ ਨੂੰ ਆਵੱਸ਼ਕ ਸਮਝਦੇ ਹੋਏ ਭੀ ਇਸ ਨੂੰ ਦੋਸ਼ ਹੀ ਮੰਨਣਾ ਚਾਹੀਦਾ ਹੈ । ਇਹ ਮਾਨਦੰਡ ਜਿਸ ਦਾ ਮੈਂ ਉੱਲੇਖ ਕਰ ਰਹਿਆ ਹਾਂ, ਉਸ ਅਵਸਥਾ ਵਿੱਚ ਚਰਿਤਾਰਥ ਨਹੀਂ ਹੋ ਸਕਦਾ, ਜੇ ਅਸੀਂ ਸਿਰਫ ਆਪਣੇ ਸਾਹਿੱਤ ਨੂੰ ਹੀ ਕਾਫੀ ਸਮਝ ਲਈਏ : ਇਸ ਦੇ ਅਭਾਵ ਵਿੱਚ ਪਹਲੀ ਗਲਤੀ ਤਾਂ ਇਹ ਹੋ ਸਕਦੀ ਹੈ ਕਿ ਅਸੀਂ ਵਾਸਤਵਿਕ ਭ-ਸੰਪੰਨ ਕਲਾਕਾਰਾਂ ਦੀਆਂ ਉਤਕ੍ਰਿਸ਼ਟ ਰਚਨਾਵਾਂ ਨੂੰ ਗਲਤ ਦਿਸ਼ਟਿਕੋਣ ਤੋਂ ਪਰਖਣ ਲੱਗ ਜਾਂਦੇ ਹਾਂ, ਜਿਵੇਂ ਬਲੇਕ ਦੀ ਪ੍ਰਸ਼ੰਸਾ ਉਸ ਦੀ ਦਾਰਸ਼ਨਿਕਤਾ ਦੇ ਪੱਖ ਤੋਂ ਜਾਂ ਹੋਪਕਨਜ਼ ਦੀ ਸ਼ਲਾਘਾ ਉਸ ਦੇ ਸ਼ੈਲੀ-ਸੌਂਦਰਯ ਵਜੋਂ ਕਰਨ ਲੱਗ ਦੇ ਹਾਂ ਅਤੇ ਇਸ ਤਰ੍ਹਾਂ ਗੰਭੀਰ ਗਲਤੀਆਂ ਦੇ ਦੋਸ਼ੀ ਬਣ ਜਾਂਦੇ ਹਾਂ । ਇਸ .eਤ ਜਿਸ ਗੰਭੀਰਤਰ ਗ਼ਲਤੀ ਦੀ ਸੰਭਾਵਨਾ ਹੈ, ਉਹ ਇਹ ਹੈ ਕਿ ਅਸੀਂ ਦੁਸਰੇ ਦਰਜੇ ਦੀਆਂ ਰਚਨਾਵਾਂ ਨੂੰ ਅਵੱਲ ਦਰਜੇ ਦੀਆਂ ਕਿਤਆਂ ਦੇ ਸਮਾਨ ਸਮਝ