ਪੰਨਾ:Alochana Magazine May 1961.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲਈਏ । ਸਾਰਾਂਸ਼ ਇਹ ਕਿ ਕਲਾਸੀਕੀ ਆਦਰਸ਼ ਦੇ ਅਨਵਰਤ ਸੰਯੋਗ-ਅਨੁਸ਼ਠਾਨ ਦੇ ਬਿਨਾਂ, ਜਿਸ ਲਈ ਅਸੀਂ ਸਭ ਤੋਂ ਵਧ ਵਰਜਲ ਦੇ ਉਪਕਾਰ-ਅਧੀਨ ਹਾਂ ਅਸੀਂ ਅਦਾਰ ਤੇ ਅਦੂਰ-ਦਰਸ਼ੀ ਬਣ ਕੇ ਰਹਿ ਜਾਂਦੇ ਹਾਂ । ਇਥੇ (ਅਦਾਰਤਾ-ਨਿਸ਼ਠ ਸੰਕੀਰਣ ਦ੍ਰਿਸ਼ਟੀ) ਤੋਂ ਮੇਰਾ ਅਭਿਪ੍ਰਾਯ ਉਸ ਅਰਥ-ਭਾਵ ਤੋਂ ਕਿਤੇ ਅਧਿਕ ਵਿਸਤ੍ਰਿਤ ਹੈ ਜੋ ਕੋਸ਼ ਵਿਚ ਪ੍ਰਾਪਤ ਹੁੰਦਾ ਹੈ । ਉਦਾਹਰਣ ਵਜੋਂ ਮੇਰੇ ਸਨਮੁੱਖ ਕੇਂਦੀਯ ਸੰਸਕ੍ਰਿਤੀ ਅਤੇ ਸ਼ਿਸ਼ਟਤਾ ਦੇ ਅਭਾਵ ਤੋਂ ਅਧਿਕ ਵਿਆਪਕ ਉੱਦੇਸ਼ ਹੈ । ਵਰਜਲ ਵਿੱਚ ਭੀ ਇਹ ਸ਼ਿਸ਼ਟਤਾ ਦਿਸ਼ਟਿਗੋਚਰ ਹੁੰਦੀ ਹੈ ਪਰ ਸਿਰਫ ਉਸ ਸੀਮਾ ਤਕ ਜਿਤਨੀ ਉਸ ਦੇ ਬਰਾਬਰ ਦੀ ਹੈਸੀਅਤ ਵਾਲੇ ਬਾਅਦ ਦੇ ਕਵੀਆਂ ਵਿੱਚ ਨਜ਼ਰ ਆਉਂਦੀ ਹੈ: ਅਤੇ ਜਿਨ੍ਹਾਂ ਨੂੰ ਇਸ ਲਿਹਾਜ਼ ਨਾਲ 'ਅਨੁਦਾਰ’ ਕਹਿਆ ਜਾ ਸਕਦਾ ਹੈ । ਇਸ ਸ਼ਬਦ ਤੋਂ ਮੇਰਾ ਅਭਿਪ੍ਰਾਯ ‘ਵਿਚਾਰ, ਸੰਸਕ੍ਰਿਤੀ ਅਤੇ ਵਿਸ਼ਵਾਸ’ ਦੀ ਸੰਕੀਰਣਤਾ ਤੋਂ ਭੀ ਕੁਛ ਜ਼ਿਆਦਾ ਹੈ, ਅਤੇ ਉਹ ਇਸ ਲਈ ਕਿ ਇਹ ਪਰਿਭਾਸ਼ਾ ਅਪੂਰਣ ਹੈ ਕਿਉਂਕਿ ਇੱਕ ਆਧੁਨਿਕ ਉਦਾਰਤਾ ਦੇ ਦ੍ਰਿਸ਼ਟਿਕੋਣ ਅਨੁਸਾਰ ਡਾਂਟੇ ਆਪਣੇ ਵਿਚਾਰ, ਆਪਣੀ ਸੰਸਕ੍ਰਿਤੀ ਅਤੇ ਵਿਸ਼ਵਾਸ-ਨਿਸ਼ਠਾ ਵਜੋਂ ਅਨੁਦਾਰ ਸੀ । ਪਰ ਇਹ ਭੀ ਤਾਂ ਸਭ ਸੰਭਵ ਹੈ ਕਿ ‘ਗੰਭੀਰ ਧਾਰਮਿਕਤਾ ਵਿਮੰਡਿਤ’ ਵਿਅਕਤੀ ਇਕ 'ਸੰਕੀਰਣ ਧਰਮ-ਆਚਾਰ’ ਵਾਲੇ ਵਿਅਕਤੀ ਤੋਂ ਭੀ ਜ਼ਿਆਦਾ ਅਦਾਰ ਹੋਵੇ । ਮੈਂ ਇਸ ਤੋਂ ਕਦਰਾਂ ਦੀ ਵਿਕ੍ਰਿਤੀ, ਕੁਛ ਕਦਰਾਂ ਦਾ ਬਹਿਸ਼ਕਾਰ ਕਰਨਾ ਅਤੇ ਕੁਛ ਦਾ ਅਤਿ-ਕਥਨੀ ਪੂਰਣ ਤਿਪਾਦਨ ਮੁਰਾਦ ਲੈਂਦਾ ਹਾਂ ਜੋ ਵਿਸ਼ਾਲ ਭੂਗੋਲਕ ਪਰਿਭਮਣ ਤੇ ਪਰਿਅਟਨ ਦੇ ਅਭਾਵ ਕਾਰਣ ਪੈਦਾ ਨਹੀਂ ਹੁੰਦੀ ਸਗੋਂ ਜੋ ਉਸ ਵਕਤ ਪੈਦਾ ਹੁੰਦੀ ਹੈ ਜਦ ਇੱਕ ਸਮਿਤ ਦੇਸ਼ ਵਿੱਚ ਨਿਰਧਾਰਿਤ ਮਾਨਦੰਡਾਂ ਨੂੰ ਸਮਸਤ ਮਾਨਵ-ਅਨੁਭਵ ਉਪਰ ਲਾਗੂ ਕੀਤਾ ਜਾਂਦਾ ਹੈ : ਇਹ ਉਹ ਅਸਤਵਿਅਸਤ ਹੈ ਜੋ ਮੂਲਭੂਤ ਅਤੇ ਸਾਮਿਅਕ ਕਦਰਾਂ ਨੂੰ ਖਲਤ ਮਲਤ ਕਰ ਦੇਂਦੀ ਹੈ ਜੋ ਸਥਾਈ ਅਤੇ ਅਸਥਾਈ ਵਿਚਕਾਰ ਨਿਖੇੜਾ ਨਹੀਂ ਕਰਦੀ । ਅਸਾਡੇ ਆਪਣੇ ਯੁਗ ਵਿੱਚ ਜਿਥੇ ਲੋਕ ਗਿਆਨ-ਦਰਸ਼ਨ ਅਤੇ ਵਿਦਿਆ ਵਿਚਕਾਰ ਅਤੇ ਵਿਦਿਆ ਅਤੇ ਜਾਣਕਾਰੀ ਵਿਚਕਾਰ ਫਰਕ ਨਹੀਂ ਕਰਦੇ; ਅਤੇ ਜੀਵਨ ਦੀਆਂ ਸਮਸਿਆਵਾਂ ਨੂੰ ਇੰਜਨੀਅਰਿੰਗ ਦੀਆਂ ਇਸਤਲਾਹਾਂ ਦੀ ਸਹਾਇਤਾ ਨਾਲ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ, ਇੱਕ ਨਵੀਨ ਪ੍ਰਕਾਰ ਦੀ ਦ੍ਰਿਟਿਸੰਕੀਰਣਤਾ ਅਸਤਿਤ ਵਿੱਚ ਆ ਰਹੀ ਹੈ ਜਿਸ ਲਈ ਕੋਈ ਉਪਯੁਕਤ ਨਵੀਨ ਨਾਮ ਲਭਣਾ ਪਵੇਗਾ । ਇਹ ਇੱਕ ਐਸੀ ਟਿ-ਸੰਕੀਰਣਤਾ ਹੈ ਜੋ ਸਥਾਨ-ਪਰਕ ਨਹੀਂ ਸਗੋਂ ਕਾਲਗਤ ਹੈ : ਇੱਕ ਐਸੀ ਟਿ-ਸੰਕੀਰਣਤਾ ਜਿਸ ਅਨੁਸਾਰ