ਪੰਨਾ:Alochana Magazine May 1961.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਚਾਹੀਦਾ ਹੈ..... ਅਤੇ ਅੱਜ ਹੋਇਆ ਭੀ ਇਹੋ ਹੈ । ਉਪਨਿਆਸਕਾਰ, ਤਾਬੜਤੋੜ ਘਟਨਾਵਾਂ ਦੀ ਦੁਨੀਆ ਨੂੰ ਤਿਆਗ ਕੇ ਵਿਚਾਰਾਂ ਦੀ ਦੁਨੀਆ ਵਿੱਚ ਗੁਆਚ ਗਇਆ ਹੈ । ਮਾਨਵੀ ਸੰਬੰਧਾਂ ਦੇ ਅਮਲ ਦੀ ਥਾਂ ਤੇ ਮਾਨਵ-ਮਨ ਦੇ ਅਮਲ ਤੇ ਉਸ ਦਾ ਧਿਆਨ ਕੇਂਦ੍ਰਿਤ ਹੋ ਗਇਆ ਹੈ । ਇਹ ਨਵਾਂ ਰੁਜਹਾਨ ਸਭ ਤੋਂ ਪਹਿਲਾਂ ਸਾਨੂੰ ਪ੍ਰੇਸ਼ਟ ਦੀ 'Remembrance of the things past' ਵਿੱਚ ਨਜ਼ਰ ਆਉਂਦਾ 3 ਇਸ ਤੋਂ ਪਿੱਛੋਂ Gide ਰਚਿਤ Immoralist ਵਿੱਚ । ਭਾਵੇਂ _Gide ਦੀ ਇਹ ਰਚਨਾ ਭੀ ਓਸੇ ਸਥਿਤੀ ਵਿੱਚ ਹੋਈ ਹੈ ਜਿਸ ਵਿੱਚ “ਸਿੰਦਬਾਦ ਦੀ ਸੇਲਰ’’ ਦੀ ਹੋਈ ਸੀ-ਅਰਥਾਤ ਯਾਤ੍ਰ ( ਅਤੇ Arabian Nights ਦੀਆਂ ਕਹਾਣੀਆਂ ਵਿੱਚ ਯਾਤਾ ਕਿਤਨਾ ਮਹਤਵ-ਪੂਰਣ ਸਥਾਨ ਰੱਖਦੀ ਹੈ । Immoralist ਦਾ ਨਾਇਕ ‘ਮਾਈਕਲ' ਭੀ ਯਾਤ੍ਰਾ ਦਾ ਬੜਾ ਸ਼ੁਕੀਨ ਹੈ । ਪੈਰਿਸ ਤੋਂ ਉਹ ਟਿਉਨਿਸ ਪਹੁੰਚਦਾ ਹੈ ਪਰ ਹੈ ਉਹ ਇਤਨਾ ਆਤਮ-ਕੇਂਦ੍ਰਿਤ ਕਿ ਆਪਣੇ ਤੋਂ ਛੁੱਟ ਹੋਰ ਕਿਸੇ ਚੀਜ਼ ਵੱਲ ਨਹੀਂ ਤਕਦਾ | ਉੱਜ ਤਾਂ ਸਿੰਦਬਾਦ ਜਹਾਜ਼ੀ ਭੀ ਘੁਮੱਕੜ ਸੀ, ਪਰ ਉਸ ਦੀ ਯਾਤ੍ਰ ਅਤੇ ਮਾਈਕਲ ਦੀ ਯਾਤ੍ਰ ਵਿੱਚ ਜ਼ਮੀਨ-ਅਸਮਾਨ ਦਾ ਫ਼ਰਕ ਹੈ । ਦਬਾਦ, ਧਨ-ਦੌਲਤ ਅਤ ਹਰੇ ਜਵਾਹਰਾਤ ਦੀ ਖੋਜ ਵਿੱਚ ਘਰੋਂ ਨਿਕਲਦਾ ਹੈ ਅਤੇ ਮਾਈਕਲ ਆਪਣੇ ਆਪ ਨੂੰ ਢੂੰਡਣ ਲਈ। ਇੱਕ ਮਾਨਸਿਕ ਬੇਚੈਨੀ ਹੈ ਜੇਹੜੀ Aਲ ਨੂੰ ਨਸਾਈ ਲਈ ਫਿਰਦੀ ਹੈ । ਪਰ ਜਦ ਉਸ ਦੀ ਕਮਜ਼ੋਰੀ ਤੇ ਛਿੱਟਾ ਪੈ ਜਾਂਦਾ 2.ਉਦੋਂ ਕਾਮ ਸੰਬੰਧੀ ਉਸ ਦੇ ਵਿਚਾਰ ਸੁਲਝ ਜਾਂਦੇ ਹਨ, ਅਤੇ ਉਹ ਠੀਕ ਹੋ ਕੇ ਬੈਠ ਜਾਂਦਾ ਹੈ । ਉਪਰੋਕਤ, ਪਰੋਸਦ ਅਤੇ ਜ਼ੀਦ ਦੇ ਉਪਨਿਆਸਾਂ ਵਿੱਚ ਭੀ ਕਹਾਣੀ ਤਾਂ ਹੈ 1 ਅਤੇ ਕਹਾਣੀ ਹੋਵੇ ਭੀ ਕਿੱਥੇ ? ਇਨ੍ਹਾਂ ਦੇ ਨਾਇਕਾਂ ਨੂੰ ਆਪਣੇ ਨਿੱਜੀ ਦੁੱਖਾਂ ਤੋਂ ਵਿਹਲ ਮਿਲ ਤਦ ਹੀ ਉਹ ਕਿਸੇ ਹੋਰ ਦੀ ਗੱਲ ਕਰਨ । ਪਰ ਜੇ ਕਰ ਦੇ ਦਿਸ਼ਟਿਕੋਣ ਤੋਂ ਵੇਖੀਏ ਤਾਂ Immoralist ਵਿੱਚ ਭੀ ਇੱਕ ਪਰੀ ਕਹਾਣੀ ਬਦ ਹੈ । ਇਸ ਸੰਬੰਧ ਵਿੱਚ ਸਾਨੂੰ ਫੋਰਸਟਰ ਦੀ ਕੀਤੀ ਕਹਾਣੀ ਦੀ ਪਰਿਭਾਸ਼ਾ ਵਿੱਚ ਥੋੜੀ ਜੇਹੀ ਤਬਦੀਲੀ ਕਰਨੀ ਪਵੇਗੀ । ਅਜ ਤਕ ਅਸੀਂ ਫੋਰਸਟਰ ਦੀ ਵਿਆਖਿਆ ਦੀ ਰੌਸ਼ਨੀ ਵਿੱਚ, ਕਹਾਣੀ ਨੂੰ ਬਾਹਰੀ-ਘਟਨਾਵਾਂ ਦੀ ਪੈਦਾਵਾਰ ਸਮਝਦੇ ਰਹੇ ਹਾਂ । ਪਰੰਤੂ ਪ੍ਰਸ਼ਨ ਇਹ ਹੈ ਕਿ ਭੀਤਰੀ-ਦੁਨੀਆਂ ਵਿੱਚ ਜੇਹੜੇ ਹੰਗਾਮੇ ਹੁੰਦੇ ਹਨ, ਨਾਂ ਦੇ ਵਰਣਨ ਨੂੰ ਕੀ ਕਹਿਆ ਜਾਵੇ । ਸਰੀਰ ਤੇ ਜੋ ਗੁਜ਼ਰਦੀ ਹੈ ਉਸ ਨੂੰ ਅਸੀਂ ਘਟਨਾ ਕਹਿੰਦੇ ਹਾਂ, ਪਰ ਮਨ ਅਤੇ ਆਤਮਾ ਤੇ ਜੋ ਬੀਤਦੀ ਹੈ 1 ਬੀਤਦੀ ਹੈ, ਉਸ ਲਈ ਭੀ ਤਾਂ ਕੋਈ ਨਾਂ ਹੋਣਾ ਚਾਹੀਦਾ ਹੈ । ਉਹਨੂੰ ਭੀ ਜੇ ਘਟਨਾ ਕਹ ਲਈਏ ਤਾਂ ਕੀ ਖਰਾਬੀ ਹੈ ਫਰਕ ਤਾਂ ਕੇਵਲ ਇਹੋ ਹੈ ਕਿ ਇੱਕ ਚੀਜ਼ ਸਰੀਰ ਤੇ ਬੀਤਦੀ ਹੈ, ਦੂਜੀ ਚੀਜ਼ ਆਤਮ ਕੇ । ਜੇ ਕਰ, ਬਾਹਰੀ ਘਟਨਾਵਾਂ ਦੇ ਸੰਗਠਨ ਨੂੰ ਅਸੀਂ ਕਹਾਣੀ ਮੰਨ ਸਕਦੇ ਹਾਂ, ਤਾਂ 8 €