ਪੰਨਾ:Alochana Magazine May 1961.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਿਵੇਂ 'The Fifth Form at St. Dominic’ ਨੂੰ ਬੱਚਿਆਂ ਦਾ ਕਲਾਸਿਕ ਗਲਪ ਕਹਿਆ ਜਾਂਦਾ ਹੈ ; ਜਾਂ “ਹੈਂਡਲੇ ਭਾਸ’ ਨੂੰ ਅਸੀਂ ਸ਼ਿਕਾਰ-ਬਾਜ਼ੀ ਦਾ ਕਲਾਸਿਕ ਕਹਿੰਦੇ ਹਾਂ, ਤਾਂ ਐਸੀ ਸੂਰਤ ਵਿੱਚ ਮੈਥੋਂ ਕਿਸੇ ਪ੍ਰਕਾਰ ਦੀ ਖਿਮਾਯਾਚਨਾ ਦੀ ਆਸ ਨਹੀਂ ਰੱਖਣੀ ਚਾਹੀਦੀ । ਇੱਕ ਹੋਰ ਮਨੋਰਮ ਪੁਸਤਕ A Guide to the Classics’ ਹੈ, ਜਿਸ ਵਿੱਚ ਇਹ ਦਰਜ ਹੈ ਕਿ ਡਰਬੀ ਦੀ ਘੋੜ ਦੌੜ ਵਿੱਚ ਜਿੱਤਣ ਵਾਲੇ ਘੋੜੇ ਦੀ ਚੋਣ ਕਿਵੇਂ ਕਰਨੀ ਚਾਹੀਦੀ ਹੈ । ਹੋਰ ਮੌਕਿਆਂ ਤੇ ਭੀ ਮੈਨੂੰ ਆਜ਼ਾਦੀ ਹੈ ਕਿ ਮੈਂ ਇਸ ਸ਼ਬਦ ਨੂੰ ਸਮਸਤ ਲਾਤੀਨੀ ਅਤੇ ਯੂਨਾਨੀ ਸਾਹਿਤ ਜਾਂ ਪ੍ਰਸੰਗ-ਵਸ਼ ਇਨ੍ਹਾਂ ਭਾਸ਼ਾਵਾਂ ਦੇ ਵਿਸ਼ਿਸ਼ਟਤਮ ਸਾਹਿਤਕਾਰਾਂ ਲਈ ਇਸਤੇਮਾਲ ਕਰ ਲਵਾਂ | ਅੰਤ ਵਿੱਚ ਇਹ ਭੀ ਜ਼ਰੂਰੀ ਹੈ ਕਿ ‘ਕਲਾਸਿਕ` ਦਾ ਵਿਆਖਿਆ-ਵਿਸਤਾਰ ਜੋ ਮੈਂ ਪ੍ਰਸਤੁਤ ਕਰਨਾ ਚਾਹੁੰਦਾ ਹਾਂ ਉਸ ਨੂੰ ਕਲਾਸੀਕਲ ਅਤੇ ਰੋਮਾਂਟਿਕ ਦੇ ਪਾਰਸਪਰਿਕ ਵਿਰੋਧ-ਸਾਪੇਕੁਸ਼ ਦੇ ਪਿੜ ਤੋਂ ਅਤ ਸਮਝਿਆ ਜਾਵੇ ਕਿਉਂਕਿ ਇਹ ਦੋਵੇਂ ਪਰਿਭਾਸ਼ਿਕ ਸ਼ਬਦ “ਸਾਹਿਤਕ ਸਿਆਸਤ’ ਨਾਲ ਸੰਬੰਧਿਤ ਹਨ ; ਅਤੇ ਐਸੇ ਭਾਵਾਂ ਨੂੰ ਉੱਤੇਜਿਤ ਕਰਦੇ ਹਨ, ਜਿਨ੍ਹਾਂ ਨੂੰ ਮੈਂ ਚਾਹੁੰਦਾ ਹਾਂ ਕਿ ਵਾਯੂਦੇਵਤਾ ਹਾਲ ਦੀ ਘੜੀ ਆਪਣੀ ਜ਼ੰਬੀਲ ਵਿੱਚ ਹੀ ਰੱਖੇ ਤਾਕਿ ਕੋਈ ਹੋਰ ਹੰਗਾਮਾ ਪੈਦਾ ਨਾ ਹੋਵੇ । | ਇਸ ਦੇ ਉਪਰਾਂਤ ਹੁਣ ਮੈਂ ਆਪਣੀ ਗੱਲ ਦੇ ਦੂਜੇ ਪਹਲੂ ਵੱਲ ਪੂਤ ਹੁੰਦਾ ਹਾਂ । ‘ਕਲਾਸੀਕਲ-ਰੋਮਾਂਟਿਕ ਵਿਵਾਦ’ ਦੀ ਪਰਿਭਾਸ਼ਾ ਦੇ ਅਨੁਸਾਰ ਕਿਸੇ ਕਲਾਕ੍ਰਿਤੀ ਨੂੰ ਕਲਾਸੀਕਲ ਕਹਣ ਤੋਂ ਦੋ ਹੀ ਭਾਵ ਹਨ : ਅਤਿਕਥਨੀਪੂਰਣ ਪ੍ਰਸ਼ੰਸਾ ਜਾਂ ਤਿਰਸਕਾਰ-ਯੁਕਤ ਨਿੰਦਾ ; ਇਨ੍ਹਾਂ ਦੋਹਾਂ ਚੋਂ ਕਿਹੜਾ ਭਾਵ ਅਭਿ ਖੇਤ ਹੈ, ਇਹ ਨਿਰਭਰ ਇਸ ਨੁਕਤੇ ਉਪਰ ਹੈ ਕਿ ਕਹਣ-ਵਾਲਾ ਕਿਸ ਦਲ ਨਾਲ ਸੰਬੰਧਿਤ ਹੈ । ਇਹ ਪਰਿਭਾਸ਼ਿਕ ਸ਼ਬਦ ਵਿਸ਼ੇਸ਼ ਗੁਣਾਂ ਦੋਸ਼ਾਂ ਦਾ ਵਿਗਿਆਪਕ ਹੈ ; ਯਥਾ ਰੂਧ-ਵਿਧਾਨ ਦੀ ਪਰਿਪੂਰਣ ਉਤਕ੍ਰਿਸ਼ਵਤ ਜਾਂ ਅਤਿ ਨਿਕ੍ਰਿਸ਼ਟ ਗਤਿਆਵਰੋਧ । ਪਰੰਤੂ ਮੈਂ ਤਾਂ ਇਥੇ ਇੱਕ ਵਿਸੇਸ਼ ਕਲਾਪ੍ਰਕਾਰ ਦੀ ਪਰਿਭਾਸ਼ਾ ਪ੍ਰਸਤੁਤ ਕਰਨਾ ਚਾਹੁੰਦਾ ਹਾਂ ; ਮੈਨੂੰ ਇਹ ਪਰਵਾਹ ਨਹੀਂ ਕਿ ਉਹ ਹੋਰ ਪੁਕਾਰ-ਭੇਦਾਂ ਦੇ ਮੁਕਾਬਿਲ ਵਿੱਚ ਆਤਿਅੰਤਿਕ ਤੌਰ ਤੇ ਅਤੇ ਹਰ ਲਿਹਾਜ਼ ਨਾਲ ਸੇਸ਼ਟਤਰ ਹੈ ਜਾਂ ਅਸੇਸ਼ਟਤਰ । ਮੈਂ ਕੁਛ ਐਸੇ ਗੁਣਾਂ ਦਾ ਨਿਰਧਾਰਣ-ਨਿਰਦੇਸ਼ ਕਰਾਂਗਾ, ਜਿਨ੍ਹਾਂ ਦਾ ਤਿਪਾਦਨ ਕਿਸੇ ‘ਕਲਾਸਿਕ ਵਿੱਚ ਹੋਣਾ ਚਾਹੀਦਾ ਹੈ । ਮੈਂ ਇਹ ਨਹੀਂ ਕਹਿੰਦਾ ਕਿ ਕੋਈ ਸਾਹਿਤ ਵਿਸ਼ਿਸ਼ਟ ਜਾਂ ਉਤਕ੍ਰਿਸ਼ਟ ਅਖਵਾਉਣ ਦਾ ਅਧਿਕਾਰੀ ਉਸੇ ਵਕਤ ਹੁੰਦਾ ਹੈ, ਜਦ ਉਸ ਵਿੱਚ ਕੋਈ ਇੱਕ ਲੇਖਕ ਜਾਂ ਕੋਈ ਇੱਕ ਦੌਰ ਐਸਾ ਪਾਇਆ ਜਾਵੇ, ਜਿਸ ਵਿੱਚ ਸਾਰੇ ਭਾਵ ਸਪਸ਼ਟਤਾ-ਪੂਰਵਕ ਮੌਜੂਦ ਹੋਣ । ਜੇ, ਜਿਵੇਂ ਕਿ ਮੇਰਾ ਵਿਚਾਰ ਹੈ. 3