ਪੰਨਾ:Alochana Magazine May 1961.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਹ ਸਾਰੇ ਗੁਣ ਵਰਜਲ ਵਿੱਚ ਮੌਜੂਦ ਹਨ ਤਾਂ ਇਸ ਤੋਂ ਇਹ ਦਾਅਵਾ ਨਹੀਂ ਕੀਤਾ ਜਾ ਸਕਦਾ ਕਿ ਉਹ ਸਾਰਿਆਂ ਕਵੀਆਂ ਤੋਂ ਮਹਾਂਨਤਰ ਹੈ । ਕਿਸੇ ਭੀ ਕਵੀ ਬਾਰੇ ਇਸ ਪ੍ਰਕਾਰ ਦਾ ਦਾਅਵਾ, ਮੇਰੇ ਮਤ-ਅਨੁਸਾਰ, ਇੱਕ ਵਿਅਰਥ ਯਤਨ ਹੈ । ਇਸ ਤੋਂ ਛੁੱਟ ਇਹ ਦਾਅਵਾ ਭੀ ਨਹੀਂ ਕੀਤਾ ਜਾ ਸਕਦਾ ਕਿ ਲਾਤੀਨੀ ਸਾਹਿਤ ਸੰਸਾਰ ਦੇ ਹੋਰ ਸਾਹਿਤਾਂ ਦੇ ਮੁਕਾਬਿਲੇ ਵਿੱਚ ਸ਼ਟਤਮ ਹੈ । ਕਿਸੇ ਸਾਹਿਤ ਦਾ ਇਹ ਦੋਸ਼ ਨਹੀਂ ਜੇ ਉਸ ਵਿੱਚ ਕੋਈ ਲੇਖਕ ਜਾਂ ਕੋਈ ਇਕ ਦੇਰ ਪਰਣ-ਰੂਪੇਣ ਕਲਾਸੀਕਲ ਨਹੀਂ ਹੈ ਜਾਂ ਫਿਰ ਜਿਵੇਂ ਕਿ ਅੰਗ੍ਰੇਜ਼ੀ ਸਾਹਿਤ ਉੱਤੇ ਭੀ ਘਟਦਾ ਹੈ, ਉਹ ਵਿਸ਼ੇਸ਼ ਕਾਲ-ਖੰਡ ਜੋ ‘ਕਲਾਸਿਕ' ਦੀ ਪਰਿਭਾਸ਼ਾ ਦੇ ਤਕਰੀਬਨ ਤਕਰੀਬਨ ਅਨੁਸਾਰ ਪ੍ਰਤੀਤ ਹੁੰਦਾ ਹੈ {ਵਸ਼ਿਸ਼ਟਤਮ ਨਹੀਂ ਹੈ । ਮੇਰਾ ਵਿਚਾਰ ਹੈ ਕਿ ਉਹ ਸਾਹਿਤ (ਜਿਨ੍ਹਾਂ ਵਿੱਚੋਂ ਅੰਗ੍ਰੇਜ਼ੀ ਸ਼੍ਰੇਸ਼ਟਤਮ ਹੈ ) ਜਿਲਾ ਵਿੱਚ ਕਲਾਸੀਕਲ ਗੁਣ-ਵਿਸ਼ਿਸ਼ਟਤਾ ਦੇ ਤੱਤੂ ਵਿਭਿੰਨ ਲੇਖਕਾਂ ਅਤੇ ਕਈ ਕਾਲਖੰਡਾਂ ਵਿੱਚ ਫੈਲੇ ਹੋਏ ਹੋਣ, ਉਹ ਅਧਿਕ ਸੂਖਮ ਅਤੇ ਸਮ੍ਰਿਧੀ-ਯੁਕਤ ਹਨ ਹਰ ਭਾਸ਼ਾ ਦੇ ਆਪਣੇ ਵਿਸ਼ੇਸ਼ ਸਾਧਨ ਅਤੇ ਆਪਣੀਆਂ ਹੱਦਾਂ ਹੁੰਦੀਆਂ ਹਨ । ਕਿਸੇ ਭਾਸ਼ਾ ਦੇ ਹਾਲਾਤ ਅਤੇ ਉਸ ਨੂੰ ਬੋਲਣ-ਵਾਲਿਆਂ ਦੇ ਇਤਿਹਾਸਕ ਜੀਵਨ ਦੇ ਤਕਾਜ਼ੇ ਸੰਭਵ ਹੈ, ਐਸੇ ਹੋਣ ਕਿ ਕਿਸੇ ਕਲਾਸੀਕਲ ਦੌਰ ਜਾਂ ਕਲਾਸੀਕਨ ਲੇਖਕ ਦੀ ਉਮੀਦ ਹੀ ਖਤਮ ਹੋ ਜਾਵੇ । ਇਹ ਗੱਲ ਨਾ ਤਾਂ ਐਸੀ ਹੈ, "" ਉਪਰ ਖੇਦ ਪ੍ਰਗਟ ਕੀਤਾ ਜਾਵੇ ; ਅਤੇ ਨਾ ਐਸੀ ਹੀ ਹੈ ਕਿ ਖੁਸ਼ੀ ਮਨਾਈ ਜਾਵੇ । ਰਮ ਦੇ ਇਤਿਹਾਸ ਅਤੇ ਲਾਤੀਨੀ ਭਾਸ਼ਾ ਦੇ ਸਭਾਵ ਦੀ ਅਵਸਥਾ ਇਸੇ ਪ੍ਰਕਾਰ ਦੀ ਹੋ ਗਈ ਸੀ ਕਿ ਕਿਸੇ ਖਾਸ ਵਕਤ ਕਿਸੇ ਅਨੁਪਮ ਅਤੇ ਅਦੁਤਾ ਕਲਾਸੀਕਲ ਕਵੀ ਦਾ ਪਾਦੁਰਵ ਸੰਭਵ ਸੀ । ਅਸਾਨੂੰ ਇਹ ਭੀ ? ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਉਸ ਲਈ ਉਸੇ ਵੀ ਕਵੀ ਅਤੇ ਉਸੇ ਵਿਸ਼ੇਸ਼ ਕਵੀ ਦੇ ਜੀਵਨ ਭਰ ਦੇ ਪਰਿਖ ਅਤੇ ਮਨ ਦੀ ਆਵਸ਼ਕਤਾ ਸੀ ਕਿ ਉਹ ਆਪਣੇ ਯ-ਪਦਾਰਥ ’ਚੋਂ 'ਕਲਾਸਿ ॥ ਬਿਲਟੀ ਕਰ ਸਕੇ ; ਨਿਰਸੰਦੇਹ ਵਰਜਲ ਨੂੰ ਸੁਯਮ ਇਹ ਗਿਆਨ ਨਹੀ ea ਇਸ ਕੰਮ ਨੂੰ ਸੰਪਾਦਿਤ ਕਰ ਰਹਿਆ ਹੈ । ਜੇ ਕਦੀ ਕੋਈ ਹੋਰ ਕਈ ਸਚੇਤ ਸੀ ਤਾਂ ਵਰਜਲ ਭੀ ਪੂਰੀ ਤਰ੍ਹਾਂ ਸਚੇਤ ਸੀ ਕਿ ਉਹ ਕਿਸ ‘ਚੀਜ਼ ਦੀ ਸ਼ਿਸ਼ਟੀ ਦਾ ਯਤਨ ਕਰ ਰਹਿਆ ਹੈ । ਪਰੰਤੂ ਇੱਕ ਗੱਲ ਜਿਸ ਨੂੰ ਨਾ ਉਹ ਸਰੋ ਸਕਦਾ ਸੀ ਅਤੇ ਨਾ ਜਾਣ ਸਕਦਾ ਸੀ, ਇਹ ਸੀ ਕਿ ਉਹ ਇਸ ਪੂਯਤਨ ਵਿੱਚ ਕਿਸੇ ‘ਕਲਾਸਿਕ ਨੂੰ ਸੰਪੰਨ ਕਰ ਰਹਿਆ ਹੈ ਕਿਉਂਕਿ ‘ਕਲਾਸਿਕ' ਨੂੰ ਇਤਿਹਾਸਕ ਪਰਿਪਾਰਸ਼ਵ ਵਿੱਚ ਵੇਖਣ ਦੇ ਬਾਅਦ ਹੀ ਕਲਾਸਿਕ ਦਾ ਨਾਮ ਦਿੱਤਾ ਜਾਂਦਾ ਹੈ । ਜੇ ਗੱਲ ਵਸ਼ੇਸ਼