ਪੰਨਾ:Alochana Magazine May 1961.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਧਿਐਨ-ਪਰਿਚਯ ਬਾਅਦ ਸ਼ੀ ਘਰ ਹੀ ਪ੍ਰਤੀਤ ਕਰਦੇ ਹਾਂ ਕਿ ਮਾਰਲੋ ਦਾਰਾ ਰਚਿਤ ਨਾਟਕ ਸ਼ੈਕਸਪੀਅਰ ਪ੍ਰਣੀਤ ਨਾਟਕਾਂ ਦੇ ਮੁਕਾਬਲੇ ਵਿੱਚ ਜੋ ਉਸੇ ਦੌਰ ਨਾਲ ਸੰਬੰਧਿਤ ਹਨ ਮਾਨਸ, ਅਤੇ ਅਭਿਵਿਅੰਜਨਾ-ਸ਼ੈਲੀ ਦੀ ਅਧਿਕ ਪ੍ਰੋਢਤਾ ਦੇ ਵਿਗਿਆਪਕ ਹਨ । ਇਹ ਵਿਚਾਰ ਕਰਨਾ ਮਾਦਕ ਹੋ ਸਕਦਾ ਹੈ ਕਿ ਜੇ ਮਾਰਲੋ ਇਤਨ ਅਰਸਾ ਜਿਉਂਦਾ ਰਹਿੰਦਾ ਜਿਤਨਾ ਚਿਰ ਸ਼ੈਕਸਪੀਅਰ ਜੀਵਨ-ਲੀਲਾਰਸ਼ ਮਾਣਦੀ ਰਹਿਆ ਤਾਂ ਕੀ ਉਸਦਾ ਮਾਨਸਿਕ ਵਿਕਾਸ ਭੀ ਉਸੇ ਗਤੀ ਨਾਲ ਜਾਰੀ ਰਹਿੰਦਾ ? ਮੈਨੂੰ ਇਸ ਵਿੱਚ ਸੰਦੇਹ ਹੈ ਕਿਉਂਕਿ ਅਸੀਂ ਵੇਖਦੇ ਹਾਂ ਕੁਛ ਮਸਤਸ਼ਕ ਦੂਜਿਆਂ ਦੇ ਮੁਕਾਬਲੇ ਵਿੱਚ ਛੇਤੀ ਘੁੰਢ ਹੋ ਜਾਂਦੇ ਹਨ । ਅਸੀਂ ਇਹ ਕੀ ਵੇਖਦੇ ਹਾਂ ਕਿ ਜੋ ਮਸਤਿਕ ਛੇਤੀ ਪ੍ਰੋਢ ਹੋ ਜਾਂਦੇ ਹਨ, ਉਹ ਬਹੁਤ ਅੱਗੇ ਤਕ ਪੂਗਤੀ ਨਹੀਂ ਕਰਦੇ । ਮੈਂ ਇਸ ਗੱਲ ਨੂੰ ਚੇਤਾਵਨੀ ਵਜੋਂ ਪੇਸ਼ ਕਰ ਚਕਿਆ ਹਾਂ : ਇੱਕ ਤਾਂ ਇਸ ਲਈ ਕਿ ਪ੍ਰੋਢਤਾ ਦੀ ਕਦਰ ਦਾ ਨਿਰਭਰ ਉਸ ਵਿਅਕਤੀ ਦੀ ਕੁਦਰ ਉਪਰ ਹੁੰਦਾ ਹੈ ਜੋ ਉਸ ਨੂੰ ਪ੍ਰੋਢਤਾ ਪ੍ਰਦਾਨ ਕਰਦਾ 2. ਅਤੇ ਦੂਜਾ ਇਸ ਲਈ ਕਿ ਅਸਾਨੂੰ ਇਸ ਗੱਲੋਂ ਸਜਗ ਰਹਣਾ ਚਾਹੀਦਾ ਹੈ ਕਿ ਅਸੀਂ ਅਲਗ ਅਲਗ ਸਾਹਿਤਕਾਰਾਂ ਦੀ ਪ੍ਰੋਢਤਾ ਅਤੇ ਸਪੇਸ਼ ਪ੍ਰੋਢਤਾ ਨਾਲ ਕਦ ਕਦੋਂ ਸਰੋਕਾਰ ਰਖੀਏ । ਇੱਕ ਐਸਾ ਸਾਹਿਤਕਾਰ ਜੋ ਵਿਅਕਤਿਗਤ ਰੂਪ ਵਿੱਚ ਅਧਿਕ ਤੌਢ ਸਤਿਸ਼ਕ ਦਾ ਥਾਮੀ ਹੈ, ਸੰਭਵ ਹੈ ਉਹ ਐਸੇ ਦੌਰ ਨਾਲ ਸੰਬੰਦਿਤ ਹੋਵੇ ਜੋ ਪੇਸ਼ਕ੍ਰਿਤ ਦੂਜੇ ਦੌਰ ਨਾਲੋਂ ਘਟ ਪੌਂਚ ਹੋਵੇਂ। ਇਸ ਪੁਕਾਰ ਉਸ ਦੀ ਰਚਨਾ ਭੀ ਅਪੇਸ਼ਕ੍ਰਿਤ ਘਟ ਪ੍ਰੋਢ ਹੋਵੇਗੀ ! ਕਿਸੇ ਸਾਹਿਤ ਦੀ ਪੌਢਤਾ ਵਾਸਤਵ ਵਿੱਚ ਸਮਾਜ ਦੀ ਪੌਢਤਾ ਦੀ ਪ੍ਰਕਾਸ਼ਕ ਹੁੰਦੀ ਹੈ ਜਿਸ ਵਿੱਚ ਉਹ ਪੈਦਾ ਹੋਇਆ ਹੈ । ਇੱਕ ਲੇਖਕ, ਵਿ ਅਕਤਿਗਤ ਰੂਪ ਵਿੱਚ-ਜਿਸ ਦਾ ਉਜੂਲ ਉਦਾਹਰਣ ਸ਼ੈਕਸਪੀਅਰ ਜਾਂ ਵਰਜਲ ਹੈ-ਆਪਣੀ ਭਾਸ਼ਾ ਨੂੰ ਪੁਗਤੀ ਅਤੇ ਪ੍ਰਫੁੱਲਤਾ ਪ੍ਰਦਾਨ ਕਰਨ ਵਿੱਚ ਬਹੁਤ ਕੁਛ ਕਰ ਸਕਦਾ ਹੈ । ਪਰੰਤੂ ਉਹ ਆਪਣੀ ਭਾਸ਼ਾ ਨੂੰ ਉਸ ਵਕਤ ਤਕ ਫਲ ਪ੍ਰੋਢਤਾ ਦੇ ਦਰਜੇ ਤਕ ਨਹੀਂ ਪਹੁੰਚਾ ਸਕਦਾ ਜਦ ਤਕ ਉਸਦੇ ਪੂਰਵ-ਵਰਤੀ ਕਲਾਕਾਰਾਂ ਵਾਰਾ ਪਸਤਤ ਰਚਨਾਵਾਂ ਨੇ ਉਸ ਨੂੰ ਐਸਾ ਤਿਆਚ ਨਾ ਕਰ ਦਿੱਤਾ ਹੋਵੇ ਕਿ " ਉਹ ਇਸ ਭਾਸ਼ਾ ਦੀ ਰਹੀ-ਸਹੀ ਘਾਟ ਪੂਰੀ ਕਰ ਦੇਵੇ । ਇੱਕ ਪ੍ਰੋਢ ਸਾਹਿਤ ਇਸੇ ਲਈ ਆਪਣੇ ਪਿਛੇ ਇੱਕ ਇਤਿਹਾਸ ਰਖਦਾ ਹੈ - ਇੱਕ ਐਸਾ ਇਤਿਹਾਸ ਜੋ ਨਾ ਸਿਰਫ਼ ਤਾਰੀਖਵਾਰ ਘਟਨਾਵਾਂ ਉਪਰ ਅਲੰਬਿਤ ਹੁੰਦਾ ਹੈ; ਅਤੇ ਨਾ ਤਰਾਂ ਤਰਾਂ ਦੇ ਲੇਖਾਂ ਖਰੜਿਆਂ ਦਾ ਸਮੁਦਯ-ਮਾੜਾ ਹੁੰਦਾ ਹੈ ਸਗੋਂ ਉਸ ਭਾਸ਼ਾ ਅਤੇ ਸਾਹਿਤ ਦੀਆਂ ਸੰਭਾਵਯ ਸ਼ਕਤੀਆਂ ਨੂੰ ਉਸ ਸ਼ੀਯ ਸੀਮਾ ਦੇ ਅੰਦਰ ਸੰਗਠਿਤ ਪਰ ਅਜੇਤਨਤਾ-ਪੂਰਵਕ ਪ੍ਰਾਪਤ ਕਰਨ ਦਾ ਯਤਨ ਹੁੰਦਾ ਹੈ । mo