ਪੰਨਾ:Alochana Magazine November 1958.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਅੱਖਰ “ਘ’ ਵੀ ਕਾਫੀਏ ਦੇ ਅਨੁਕੂਲ ਹੈ ਪਰ ਮੁਢਲੇ ਅੱਖਰ ਉਤੇ ਕਾਫੀਆ ਨਿਰਭਰ ਨਹੀਂ ਹੁੰਦਾ) “” ਸੰਜੋਗ ਹੈ ਅਤੇ ਕਿੰਨਾ ਪੂਰਤ’ ਹੈ । ੮. VIII ਅਨਪੂਰਤ .-ਪੂਰਤ ਪਿਛੇ ਬਿਨ ਅੰਤਰੇ ਆਉਣ ਵਾਲਾ ਅੱਖਰ ਜਾਂ ਦੀਰਘ ਲਗ, ਜਿਵੇਂ:- ਜਦ ਦਿਲ ਤੇਰਾ ਤੁਲ ਜਾਵੇਗਾ, ਤਾਰੇ ਵੀ ਤੋੜ ਲਿਆਵੇ । (ਚਾਤਿਕ) ਇਨਾਂ ਤੁਕਾਂ ਵਿਚ ਜਾਵੇਗਾ ਅਤੇ ਲਿਆਵੇਗਾ ਕਾਫ਼ੀਆ ਹੈ, “ਵ ਮੂਲ ਅੱਖਰ ਹੈ । ਇਸ ਤੋਂ ਪਹਿਲਾ ਕੰਨਾ ਪੁਰਵਗਮ' ਹੈ, ਲਾਂ ਸੰਜੋਗ ਹੈ ‘ਗ” ਪੂਰਤ ਹੈ ਅਤੇ ਕੰਨਾ ਅਨੁਪੂਰਤ ਹੈ । ੯. IX ‘ਸੰਯੋਜਨ :-ਅਨਪੂਰਤ ਦੇ ਪਿਛੋਂ ਬਿਨਾਂ ਅੰਤਰੇ ਆਉਣ ਵਾਲਾ ਅੱਖਰ ਜਾਂ ਦੀਰਘ ਲਗ, ਜਿਵੇਂ :- ਜਦ ਪਤਝੜ ਸਫਾ ਵਲੇਟੇਗੀ, ਬੂਟੇ ਲਗਰਾਂ ਪੁੰਗਰਾਉਣਗੇ । ਇਸ ਉਜੜੇ ਬਾਗ ਬਹਿਸ਼ਤੀ ਵਿਚ ਮਾਲੀ ਗੁਲਜ਼ਾਰਾਂ ਲਾਉਣਗੇ । (ਧਨੀ ਰਾਮ) ਇਸ ਸ਼ਿਅਰ ਵਿਚ ਘੁੰਗਰਾਉਣਗੇ, ਲਾਉਣਗੇ ਕਾਫੀਆ ਹੈ, ਕੰਨਾ ਮੂਲ ਹੈ “ੴ” “ਸੰਜੋਗ’ ਹੈ, “ਣ? “ਪੂਰਤ ਹੈ, “ਗ” “ਅਨਪੂਰਤ ਹੈ ਤੇ ਲਾਂ ਸੰਯੋਜਨ ਹੈ । ਇਵੇਂ ਜਿਵੇਂ : ਬੁਟੇ ਸਜਾਏ ਸਬਜ਼ ਤੇ ਲਾਏ ਬਸੰਤੀ ਲਾਲ ਫੁਲ ਜੰਗਲ ਦੇ ਅੰਤਰ ਕੀਤੀਆਂ ਕੁਦਰਤ ਨੇ ਮੀਨਾਕਾਰੀਆਂ ਹੋਈ ਚਮਨ ਵਿਚ ਰੇਲ ਪੇਲ, ਆਈ ਸਵਾਰੀ ਰੁਤ ਦੀ ਕਲੀਆਂ ਚਟਕ ਕੇ ਹੱਸੀਆਂ ਪਤਿਆਂ ਨੇ ਤੌੜੀ ਮਾਰੀਆਂ | (ਕੁਸ਼ਤਾ) ਇਨਾਂ ਸ਼ਿਅਰਾਂ ਵਿਚ ਮੀਨਾ ਕਾਰੀਆਂ, ਮਾਤੀਆਂ ਕਾਫੀਆ ਹੈ, 'ਰ ਮੂਲ ਅੱਖਰ ਹੈ, ਇਸ ਤੋਂ ਪਹਿਲਾ ਕੰਨਾ ਪੁਰਵਗਮ ਹੈ, ਬਿਹਾਰੀ “ਸੰਜੋਗ’ ਹੈ, ਅਤੇ ਪੂਰਤ ਹੈ ਅਤੇ ਕੰਨਾ ‘ਅਨੁਪੂਰਤ ਅਤੇ ਬੰਦੀ “ਸੰਯੋਜਨ ਹਨ । ਇਨਾਂ ਚਾਰ ਅੱਖਰਾਂ ਤੋਂ ਵਾਧੂ ਜੇ ਕੋਈ ਅੱਖਰ ‘ਸੰਯੋਜਨ ਨਾਲ ਅਕੇ ਮਿਲੇ ਕਾਫੀਅi-ਵੇ ਉਸ ਨੂੰ 'ਰਦੀਫ ਦੀ ਕਿਸਮ ਵਿਚ ਦਾਖਲ ਕਰਦੇ ਹਨ । ਕਈ ਆਖਦੇ ਹਨ ਕਿ 'ਸੰਯੋਜਨ ਦੇ ਪਿਛੋਂ ਜੋ ਆਵੇ ਉਹ ਵੀ ਸੰਯੋਜਨ ਹੈ । vI[1. ਮਜ਼ੀਦ । IX. ਨਾਇਰਾ !