ਪੰਨਾ:Alochana Magazine November 1958.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਚੂ-ਕਾਫੀਆ ਜਾਂ ਦੁਹਰਾ ਤੁਕਾਂਤ ਜਦ ਕਿਸੇ ਸ਼ਿਅਰ ਵਿਚ ਦੋ ਤੁਕਾਂਤ ਹੋਣ ਤਾਂ ਇਸ ਨੂੰ ਜ਼ੁ-ਕਾਫੀਆ ਆਖਦ ਹਨ । ਇਹ ਇਕ ਕਿਸਮ ਦਾ ਸ਼ਬਦ ਅਲੰਕਾਰ ਹੈ : ਉਦਾਹਰਣ:- ਫੇਰ ਅਜ਼ਮ ਇਰਾਕ ਇਰਾਕੀਏ ਨੂੰ, ਦਿਤੀ ਸ਼ਾਮ ਦੀ ਸ਼ਾਮ੨ ਗੁਆ੧ ਬਲ । ਗੜ ਰੂਮ ਜਿਹੇ ਕਿਲੇ ਕੋਟ ਤੋੜੇ, ਦਿੱਤਾ ਕੁਫਰ ਦਾ ਨਮਕ ਮਿਟਾ ਬੇਲੀ ॥ (ਸਸੀ ਫਜ਼ਲ ਸ਼ਾਹ) ਇਸ ਬੈਂਤ ਵਿਚ “ਬਲੀ” ਰਦੀਫ ਹੈ । ਗੁਆ, ਮਿਟਾ (ਨੰਬਰ : ੧) ਕਫੀਆ ਹੈ ਅਤੇ ਸ਼ਾਮ, ਨਾਮ ਕਾਫੀਆ ਨੰਬਰ ੨ ਹੈ । ਰਦੀਫ ਗਰਬੀ ਵਾਲਿਆਂ ਨੇ ਕਾਫੀਏ ਪਿਛੋਂ ਇਕ ਹੋਰ ਦੁਖ ਛੱਲਾ ਵੀ ਸ਼ਿਅਰ ਲਈ ਜ਼ਰੂਰੀ ਸਮਝ ਰਖਿਆ ਹੈ, ਜਿਸ ਨੂੰ ਰਦੀਫ ਆਖਦੇ ਹਨ । ਰਦੀਫ ਖਾਲਿਸ ਫਾਰਸੀ ਵਾਲਿਆਂ ਦੀ ਕਾਢ ਹੈ । ਫਾਰਸੀ ਉਰਦੂ ਤੋਂ ਪੰਜਾਬੀ ਵਿਚ ਆਈ ਹੈ । ਬੀ ਇਸ ਦੀ ਇਹ ਹੈ ਕਿ ਇਸ ਦਾ ਪ੍ਰਯੋਗ ਸ਼ਿਅਰ ਨੂੰ ਚੁਸਤ ਕਰ ਦਿੰਦਾ ਹੈ । ਪਰ ਲੰਮੀਆਂ ਲੰਮੀਆਂ ਰਦੀਫਾਂ ਕਵਿਤਾ ਦੀ ਚਾਲ ਵਿਚ ਰੋੜਾ ਅਟਕਾਉਂਦੀਆਂ ਹਨ । | ਰਦੀਫ ਦੀ ਤਾਰੀਫ਼ ਸਿਆਣਿਆਂ ਇੰਜ ਕੀਤੀ ਹੈ ਉਹ ਕੁਝ ਸ਼ਬਦ ਜਹ ਤੇ ਇੰਨ ਬਿੰਨ ਬਿਨਾ ਕਿਸੇ ਤਬਦੀਲੀ ਦੇ ਕਾਫੀਏ ਦੇ fਪਛੇ ਲਇਆਉਣੇ, ਭਾਵੇਂ ਕਵੀ ਲਈ ਜ਼ਰੂਰੀ ਨਹੀਂ ਪਰ ਉਹ ਆਪਣ ਉਤੇ ਇਨ੍ਹਾਂ ਦਾ ਲਇਆਉਣਾ ਤੇ ਠੀਕ ਨਿਭਾਉਣਾ ਫਰਜ਼ ਸਮਝ ਲੈਂਦਾ ਹੈ । ਇਨ੍ਹਾਂ ਸ਼ਿਅਰਾਂ ਦੀ ਰਦੀਫ ਵਾਂਗ ) ਲੰਮੇਰੀ ਨਾ ਹੋਣ ਕਰਕੇ ਕਿੰਨੀ ਚੁਸਤ ਹੈ :- ਚਮਕ ਸਕਦਾ ਹਾਂ ਵਾਂਗ ਜੁਗਨੂੰ ਦੇ, ਸਾੜ ਸਕਦਾ ਨਹੀਂ ਅੰਗਾਰੇ ਵਾਂਗ । ਜਵਾਨਾਂ ਨੂੰ ਹੈ ਮੇਰਾ ਹਰ ਕੁਫਰ, ਸਾਫ ਕੁਰਆਨ ਦੇ ਸਪਾਰੇ ਵਾਂਗ । ੧੬