ਪੰਨਾ:Alochana Magazine November 1958.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਰੇਂਦਰ ਧੀਰ ਗੋਰਖ ਕਾਲ ਦੇ ਨਾਥ ਅਤੇ ਉਹਨਾਂ ਦਾ ਸਾਹਿਤ (ਚਰਪਟ ਨਾਥ) ਗੁਰੁ ਗੋਰਖ ਦੀ ਕਾਵਿ-ਸਾਧਨਾ ਦੀ ਬਲਸ਼ਾਲੀ ਅਤੇ ਪ੍ਰਭਾਵਸ਼ਾਲੀ ਜਿਓਤੀਕਿਰਣ ਨੂੰ ਪ੍ਰਫੁਟਿਤ ਕਰਨ ਵਾਲੇ ਆਚਾਰੀਆ ਚਰਪਟ ਦਾ ਜਨਮ ਜਦੋਂ ਹੋਇਆ ਤਦ ਦੇਸ਼ ਵਿਚ ਗੁਰੂ ਗੋਰਖ ਦੇ ਗਿਆਨ ਦੀ ਚਰਚਾ ਅਮਿਟ ਤਿਭਾ ਅਤੇ ਕਾਵਿ ਦੀ ਡੰਡੀ ਪਿਟੀ ਜਾ ਚੁਕੀ ਸੀ । ਪੂਰਬ ਤੋਂ ਪੱਛਮ ਤਕ ਅਤੇ ਉਤਰ ਤੋਂ ਦੱਖਣ ਤਕ ਗੁਰੂ ਗੋਰਖ ਦੇ ਮਤ ਨੂੰ ਮੰਨਣ ਵਾਲੇ ਵਧੇਰੇ ਲੋਕ ਹੋ ਚੁਕੇ ਸਨ। ਗੁਰੂ ਗੋਰਖ ਦੀ ਹਠ ਯੋਗ ਧਾਰਾ ਦੇ ਮੰਨਣ ਵਾਲੇ ਨਾਥ ਜਿਥ ਭੀ ਜਾਂਦੇ, ਲੋਕ ਉਹਨਾਂ ਦਾ ਦਿਲ ਦੀ ਡੂੰਘਿਆਈ ਨਾਲ ਮਾਣ ਕਰਦੇ । ਇਹਨਾਂ ਨਾਥ ਸੰਪ੍ਰਦਾਈ ਸਾਧੂ ਸੰਤਾਂ ਮਹੰਤਾਂ ਦਾ ਵਧੇਰਾ ਮਾਣ ਹੁੰਦਾ | ਲੋਕਾਂ ਵਿਚ ਇਹਨਾਂ ਦੀ ਮਹਿਮਾ, ਪ੍ਰਤਿਭਾ ਅਤੇ ਵਡਿਆਈ ਦਾ ਜਿਥੇ ਗੁਣਾਂ ਦਾ ਗਾਨ ਹੁੰਦਾ ਸੀ, ਉਥੇ ਲੋਕਾਂ ਤੋਂ ਪਰੇ ਰਾਜਾ, ਮਹਾਰਾਜਾ ਅਤੇ ਸਾਮੰਤ ਲੋਕ ਭੀ ਇਹਨਾਂ ਦੇ ਚਰਨਾਂ ਵਿਚ ਮੱਥਾ ਟੇਕਦੇ ਸਨ ਅਤੇ ਆਪਣੇ ਜੀਵਨ ਨੂੰ ਇਹਨਾਂ ਦੀਆਂ ਅਸੀਸਾਂ ਦੁਆਰਾ ਸਫਲ ਬਣਾ ਲੈਣ ਦੇ ਯਤਨ ਵਿਚ ਰਹਿੰਦੇ । | ਦੇਸ਼ ਦੇ ਵਖੋ ਵਖ ਰਾਜੇ ਮਹਾਰਾਜੇ ਇਹਨਾਂ ਬ ਸੰਪ੍ਰਦਾਈ ਆਚਾਰਿਆਂ ਨੂੰ ਆਸਰੇ ਦੇ ਕੇ ਆਪਣੇ ਪਾਸ ਰਖਦੇ ਅਤੇ ਆਪਣੇ ਰਾਜ ਦੇ ਵਖੋ-ਵਖ ਕੰਮਾਂ ਤੋਂ ਸਮਾਂ ਪਾ ਕੇ ਇਹਨਾਂ ਦੀ ਸੰਗਤੀ ਦਾ ਲਾਭ ਉਠਾਉਂਦੇ । ਹਿਮਾਚਲ ਪ੍ਰਦੇਸ਼ ਵਿਚ ਸਥਿਤ ਚੰਬਾ ਜੋ ਪੰਜਾਬ ਦਾ ਹੀ ਇਕ ਭਾਗ ਮੰਨਿਆ ਜਾਂਦਾ ਰਹਿਆ ਹੈਵਿਚ ਇਹਨਾਂ ਦਾ ਵਧੇਰਾ ਪ੍ਰਭਾਵ ਸਥਾਪਿਤ ਹੋ ਗਇਆ ਸੀ । ਚੰਬਾ ਦੇ ਲੋਕ ਤਾਂ ਇਹਨਾਂ ਦੇ ਸ਼ਰਧਾਲ ਹੀ ਸਨ, ਉਥੋਂ ਦਾ ਰਾਜਾ ਤਾਂ ਇਹਨਾਂ ਦੀ ਪੂਜਾ ਕਰਦਾ ਸੀ ਅਤੇ ਉਸ ਨੇ ਗੁਰੂ ਗੋਰਖ ਨਾਥ ਦੇ ਪਿਆਰੇ ਚੇਲੇ ਚਰਪਟ ਨਾਥ ਨੂੰ ਆਪਣਾ ਗਰ ਭੀ ਸਵੀਕਾਰਿਆ ਸੀ । ਚੰਬਾ ਦਾ ਰਾਜਾ ਸਾਹਿਲ ਵਰਮਾ ਕੇਵਲ ਚਰਪਟ ਦਾ ਸ਼ਿਸ਼ ਹੀ ਨਹੀਂ ਬਣਿਆ ਸਗੋਂ ਉਸ ਨੇ ਇਹਨਾਂ ਨਾਥ ਸੰਪ੍ਰਦਾਇ ਨੂੰ ਮੰਨਣ ਵਾਲੇ ਜੋਗੀਆਂ ਦੀ ਸਮ੍ਰਿਤੀ ਨੂੰ ਅੰਮ੍ਰਿਤ ਦੇਣ ਲਈ ਇਕ ਤਾ ਖੁਦਾ ਭੀ ਚਲਾਈ । ਜਿਸ ਨੂੰ ਚਕਲੀ ਕਹਿਆ ਜਾਂਦਾ ਹੈ । ਇਸ ‘ਚਕਲੀ` (੩ ਚਕਲੀ=੧ ਆਨਾ) ੧੭