ਪੰਨਾ:Alochana Magazine November 1958.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਹ ਉਸ ਫਿਜ਼ ਲਵਾਦੀ ਮਨੋ-ਵਿਰਤੀ ਦੇ ਭੀ ਵਿਰੋਧੀ ਸਨ ਜਿਹੜੀ ਹੋਰ ਸੰਪ੍ਰਦਾਇਆਂ ਵਿਚ ਭੀ ਘਰ ਕਰ ਗਈ ਸੀ।*

"ਸੁਧੁ ਫ਼ਟੀਕ ਮਨ ਗਿਆਨਿ ਰਤਾ
ਚਰਪਟ ਪ੍ਰਣਵੈ ਸਿਧ ਮਤਾ
ਬਾਹਰਿ ਉਲਟ ਭਵਨ ਨਹਿੰ ਜਾਊ
ਕਾਹੇ ਕਾਰਣ ਕਾਨਨਿ ਚੀਰਾ ਖਾਊ
ਵਿਭੁਤਿ ਨ ਲਗਾਉ ਜਿ ਉਤਨਿ ਜਾਈ
ਪਰ ਜਿਉ ਧੂਰਿ ਲੇਟੇ ਮੇਰੀ ਬਲਾਈ
ਸੇਲੀ ਨ ਥਾਂ ਲਵੋ ਨ ਗਾਨੀ
ਓੜਉਂ ਨ ਖਿੰਥਾ ਜੋ ਹੋਇ ਪੁਰਾਨੀ
ਪੜ ਨ ਪੂਜੋ ਉੜ ਨ ਉਠਾਵੇ
ਤੇ ਕੀ ਨਿਆਈ ਮਾਂਗਨੇ ਨ ਜਾਵੋ
ਬਾਸੀ ਕਰਿ ਕੇ ਭੁਗਤਿ ਨ ਖਾਓ
ਸੰਧਿਆ ਦੇਖਿ ਸਿੰਗੀ ਨ ਬਜਾਓ
ਦੁਆਦਿ ਦੁਆਰੇ ਧੁਆ ਨ ਪਾਓ
ਭੇਖਿ ਕਾ ਜੋਗੀ ਨ ਕਹਾਓ
ਆਤਿਮਾ ਕਾ ਜੋਗੀ ਚਰਪਟ ਨਾਉ॥"

ਇਥੇ ਹੀ ਬਸ ਨਹੀਂ, ਚਰਪਟ ਜਨਮ ਮਰਣ ਦੇ ਭੇਦ ਨੂੰ ਭੀ ਜਾਣਦੇ ਸਨ। ਉਹਨਾਂ ਨੇ ਆਵਾਗਮਨ ਦਾ ਭੀ ਵਿਰੋਧ ਕੀਤਾ:

"ਸੇ ਕੁਛ ਜਰੋ ਬਹੁਰਿ ਨ ਜਰਨਾ
ਸੋ ਜਲ ਡਰੋ ਜੇ ਬਹੁਰਿ ਨ ਤਰਨਾ
ਯੇ ਕਸਰਤ ਜਬ ਪਾਵੇ ਚਰਪਟ
ਪਣਵੇ ਫਿਰ ਗਰਵ ਨ ਆਵੇ।"

ਰਾਜਾ ਸਾਹਿਲ ਵਰਮਾ, ਜਿਸ ਨੇ ਚਰਪਟ ਦੀ ਸਮਰਤੀ ਵਿਚ ‘ਚ ਕਲੀ ਨਾਉਂ ਦੀ ਤਾਮ ਮੁਦਾ ਚਲਾਈ ਸੀ, ਨੇ ੯to-੧੦੮੦ ਈ: ਦੇ ਲਗਭਗ ਚੰਬਾ ਨਾਉਂ ਦਾ ਨਗਰ ਵਸਾਇਆ ਸੀ। ਉਸ ਨੇ ਲਗ ਭਗ ੪੦ ਵਰੇ ਰਾਜ ਕੀਤਾ ਅਤੇ ਬਾਅਦ ਵਿਚ ਆਪਣਾ ਰਾਜ ਆਪਣੇ ਸਪੁਤਰ ਯੋਗ ਕਰ ਵਰਮਾ ਨੂੰ ਸਪੁਰਦ ਕਰਕੇ ਚਰਪਟ ਨਾਥ ਦਾ ਚੇਲਾ ਹੋ ਗਇਆ। ਇਸ ਦੇ ਆਧਾਰ ਤੇ ਅਸ} ਇਸ ਸਟੇ ਤੇ Di

  • Gorakh Nath and Hindu Medieval Mysticism Mohan Singh pp. 20.

੧॥