ਪੰਨਾ:Alochana Magazine November 1958.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਜਦੇ ਹਾਂ ਕਿ ਉਸ ਨੇ ਲਗ ਭਗ ੧੧੨੦ ਈਸਵੀ ਤਕ ਰਾਜ ਕੀਤਾ ਹੋਵੇਗਾ, ਜਦੋਂ ਉਹ ਚਰਪਟ ਦਾ ਚੇਲਾ ਬਣਿਆ | ਗੋਰਖ ਦਾ ਕਾਵਿ-ਰਚਨਾ-ਕਾਲ ਅਸੀ ਪਿਛਲੇ ਅਧਿਆਇ ਵਿਚ ੧੧੦੦ ਤੋਂ ੧੨੦੦ ਈਸਵੀ ਦੇ ਲਗ ਭਗ ਮੰਨਿਆ ਹੈ ।* ਇਸ ਕਰਕੇ ਹੁਣ ਅਸੀਂ ਇਹ ਨਿਸਚੈ ਰੂਪ ਨਾਲ ਕਹਿ ਸਕਦੇ ਹਾਂ ਕਿ ਚਰਪਟ ਨਾਬ ਗੁਰੁ ਗੋਰਖ ਨਾਥ ਦੇ ਸਮਕਾਲੀ ਸਨ; ਉਹਨਾਂ ਦੇ ਉਹ ਗੁਰਭਾਈ ਭੀ ਹੋ ਸਕਦੇ ਹਨ; ਪਰ ਉਹ ਕਿਸੀ ਸੂਰਤ ਭੀ ਗੋਰਖ ਦੇ ਸ਼ਿਸ਼ ਨਹੀਂ ਸਨ । ਗੁਰੂ ਗੋਰਖ ਦੀ ਤਰਾਂ ਚਰਪਟ ਭੀ ਪ੍ਰਗਤੀਸ਼ੀਲ ਵਿਚਾਰਾਂ ਦੇ ਸਨ, ਉਹਨਾਂ ਨੇ ਨਾਥ ਜੋਗੀਆਂ ਵਿਚ ਆ ਰਹੀਆਂ ਬੁਰਾਈਆਂ ਦੀ ਤਰਫ਼ ਭੀ ਸਪਸ਼ਟ ਸੰਕੇਤ ਕੀਤਾ ਸੀ । ਉਹਨਾਂ ਦੀ ਤਿਖੀ ਫ਼ਿਟ ਕਾਰ ਇੰਨ-ਬਿੰਨ ਅੱਜ ਭੀ ਅਸਾਡੇ ਸਮਾਜ ਉਤੇ ਅਤੇ ਉਸ ਦੀ ਦੇਸ਼-ਪੂਰਿਤ ਮਨੋਵਿਰਤੀ ਤੇ ਢੁੱਕਦੀ ਹੈ

"ਇਕ ਲਾਲ ਪਟਾ, ਇਕ ਸੇਤ ਪਟਾ
ਇਕ ਤਿਲਕ ਜਨੇਉ ਲਮਕ ਜਟਾ
ਜਬ ਨਹਿ ਉਲਟੀ ਪਾਣ ਘਟਾ
ਤਬ ਚਰਪਟ ਭੂਲੇ ਸਬ ਪੇਟ ਲਟਾ
ਜਬ ਆਵੇਗੀ ਕਾਲ ਘਟਾ
ਤਬ ਛੋੜ ਜਾਏਂਗੇ ਲਟਪਟਾ
ਸੁਨ ਸਿਖਵੰਤਾ ਸੁਨ ਪਤਵੰਤਾ
ਇਸ ਜਗ ਮੇਂ ਕੇਸ ਰਹਿਣਾ
ਅੱਖੀ ਦੇਖਨਾ ਕੰਨੀ ਸੁਨਨਾ
ਮੁਖ ਸੋ ਕਛੁ ਨਾ ਕਹਿਣਾ
ਬਕਤੇ ਅੱਗੇ ਸੋਤਾ ਹੋਏ
ਰਹੋ ਧੋਕ ਅਗੇ ਮਸਕੀਨ ।
ਗੁਰੂ ਅੱਗੇ ਚੇਲਾ ਹੋਇਬਾ
ਏਹੋ ਬਾਤ ਪਰਬੀਨ

ਇਸੇ ਪਦ ਦੇ ਕੁਝ ਅੰਸ਼ ਨੂੰ ਆਚਾਰਿਆ ਹਜ਼ਾਰੀ ਪ੍ਰਸ਼ਾਦ ਜੀ ਦਵਿਦੇ ਨੇ ਨਿਮਨ ਪੰਕਾਰ ਦਿਤਾ ਹੈ । f.

ਇਕ ਸੇਤਿ ਪਟਾ, ਇਕ ਨੀਲਿ ਪਟਾ
ਇਕ ਤਿਲਕ ਜਨੇਊ ਲੰਬਿ ਜਟਾ

  • ਦੇਖੋ; ਇਸੇ ਪੁਸਤਕ ਦਾ ਪੰਨਾ ੯੯ +ਦੇਖੋ ‘ਨਾਥ ਸੰਪ੍ਰਦਾਇ' ਪੰਨਾ ੧੪੩