ਪੰਨਾ:Alochana Magazine November 1958.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਕ ਫੀਏ, ਇਕ ਮੋਨੀ ਇਕ ਕਾਨਿ ਫਟਾ
ਜਬ ਆਵੇਗੀ ਕਾਲਿ ਘਟਾ........"

ਡਾ: ਮੋਹਨ ਸਿੰਘ ਨੇ ਭੀ ਆਪਣੀ ਪੁਸਤਕ* ਵਿਚ ਉਪਰੋਕਤ ਪਦ ਨਾਲ ਮਿਲਦਾ ਜੁਲਦਾ ਇਕ ਪਦ ਹੈ। ਸਿਰਫ ਇਹ ਹੀ ਨਹੀਂ, ਤਰਨਤਾਰਨ ਪੰਜਾਬ ਦੇ ਵਿਦਵਾਨ ਸੰਤ ਸੰਪੂਰਣ ਸਿੰਘ ਜੀ ਨੇ ਇਕ ਪਾਣਸੰਗਲੀ’ ਨਾਉਂ ਦਾ ਗੰਥ ਸੰਪਾਦਿਤ ਕਰ ਕੇ ਪਰਕਾਸ਼ਿਤ ਕੀਤਾ ਹੈ, ਜਿਸ ਵਿਚ ਉਹਨਾਂ ਨੇ ਗੁਰੂ ਨਾਨਕ ਦੀ ਚਰਚਾ ਇਸੇ ਸਿਧ ਚਰਪਟ ਨਾਲ ਦਸੀ ਹੋਈ ਹੈ। ਇਸ ਗ੍ਰੰਥ ਵਿਚ ਭੀ ਇਹੋ ਪਦ ਕੁਝ ਰੂਪਾਂਤਰਿਤ ਹੋ ਕੇ ਪ੍ਰਕਾਸ਼ਿਤ ਹੋਇਆ ਹੈ।

"ਇਕ ਪੀਤ ਪਵਾ ਇਕ ਲੰਬ ਜਟਾ
ਇਕ ਸੂਤ ਜਨੇਉ ਤਿਲਕ ਫਟਾ
ਇਕ ਜੰਗਮ ਕਹੀਐ ਭਸਮ ਘਟਾ
ਜਉਲਈ ਨਹਿੰ ਚੀਨੈ ਉਲਟਿ ਘਟਾ
ਤਬ ਚਰਪਤ ਸਗਲੈ ਸਵਾਂਗ ਨਵਾ।"

ਪਰ ਗੁਰੂ ਨਾਨਕ ਦੇਵ ਜੀ ਦੀ ਚਰਚਾ ਇਸ ਚਰਪਟ ਨਾਥ ਨਾਲ ਹੋਈ ਹੋਵੇ ਇਹ ਕੁਝ ਠੀਕ ਪ੍ਰਤੀਤ ਨਹੀਂ ਹੁੰਦਾ। ਨਿਸਚੈ ਹੀ ਕਿਸੇ ਹੋਰ ਸੰਗ-ਕਰਤਾ ਨੇ ਆਪਣੀ ਕਾਵਿ ਕਲਾ ਦੀ ਕੁਸ਼ਲਤਾ ਦੁਆਰਾ ਚਰਪਟ ਅਤੇ ਗੁਰੂ ਨਾਨਕ ਦੇਵ ਜੀ ਨੂੰ ਮਿਲਾ ਦਿਤਾ ਹੈ। ਉਤੇ ਜਿਹੜਾ ਮੂਲ ਪਦ ਅਸੀਂ ਦਿਤਾ ਹੈ, ਇਹ ਮਹਾਜਨੀ ਲਿਪੀ ਵਿਚ ਲਿਖਿਆ ਇਕ ਪੁਰਾਣੀ ਬਹੀ ਤੋਂ ਪ੍ਰਾਪਤ ਹੋਇਆ ਹੈ। ਲੇਖਕ ਨੂੰ ਇਹ ਬਹੀ ਇਕ ਕਬਾੜਖਾਨੇ ਦੀ ਦੁਕਾਨ ਤੋਂ ਪ੍ਰਾਪਤ ਹੋਈ ਸੀ; ਜਿਸ ਦੇ ਅੰਤਲੇ ਅਤੇ ਅਰੰਭਲੇ ਵਰਕੇ ਵਧੇਰੀ ਬੁਰੀ ਹਾਲਤ ਵਿਚ ਸਨ।

ਚਰਪਟ ਨਾਬ ਦੇ ਕੁਝ ਹੋਰ ਪਦ ਇਸ ਤੋਂ ਬਿਨਾਂ ਭੀ ਪ੍ਰਾਪਤ ਹਨ; ਜਿਹੜੇ ਇਥੇ ਉਦਾਹਰਣ ਰੂਪ ਵਿਚ ਦਿਤੇ ਜਾਂਦੇ ਹਨ:

"ਮਨ ਸੇ ਰਖਨਾ ਭੇਦ ਨ ਕਹਿਨਾ ਬੋਲਿਬੋ ਅੰਮ੍ਰਿਤ ਬਾਨੀ॥
ਅਗਲਾ ਅਗਨ ਹੋਇਬਾ ਓਧੁ ਆਪੁ ਹੋਇਬਾ ਪਾਨੀ
ਇਹ ਸੰਸਾਰ ਕਾਂਟਿਓਂ ਕੀ ਬਾੜੀ ਨਿਰਖ ਨਿਰਖ ਪਗ ਧਰਨਾ
ਚਰਪਟ ਕਹੇ ਸੁਨੋ ਰੇ ਧੋ ਹਠਿ ਕਰਿ ਤਪ ਨਹਿੰ ਕਰਨਾ
ਜਾਨਿਕੇ ਅਜਾਨਿ ਹੋਏ, ਬਾਤ ਤੋਂ ਲੇਹੋ ਪਛਾਣ

  • ਦੇਖੋ ‘ਗੋਰਖ ਨਾਥ ਐਂਡ ਮਿਡੀਏਵਲ ਹਿੰਦੂ ਮਿਸਟੀਸੀਜ਼ਮ’ ਪੰਨਾ ੨੩ + ਦੇਖੋ "ਪੰਜਾਬੀ ਅਦਬ ਦੀ ਮੁਖਤਸਰ ਤਾਰੀਖ ਪੰਨਾ ੧੩ # ਦੇਖੋ ਅਧਿਆਇ ੭੬ ਪੰਨਾ ੭੬