ਪੰਨਾ:Alochana Magazine November 1958.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੰਨਦੇ ਹਨ । ਤਿੱਬਤੀ ਪਰੰਪਰਾ ਦੇ ਅਨੁਸਾਰ ਚੌਰੰਗੀ ਨਾਥ ਗੁਰੁ ਗੋਰਖ ਨਾਥ ਦੇ ਗੁਰ-ਭਾਈ ਮੰਨੇ ਗਏ ਹਨ | ਪਰ ਵਧੇਰੇ ਵਿਦਵਾਨਾਂ ਦਾ ਮਤ ਹੈ ਕਿ ਚੌਰੰਗੀ ਨਾਥ ਜਾਂ ਚਤਰੰਗ ਬ ਭਗਤ ਪੂਰਣ ਹੀ ਸਨ, ਜੋ ਕਾਲਾਂਤਰ ਵਿਚ ਇਹਨਾਂ ਨਾਮਾਂ ਨਾਲ ਸਿਧ ਹੋਏ । | ਪੰਜਾਬ ਦੇ ਕੁਝ ਲੋਕ-ਗੀਤਾਂ ਵਿਚ ਅਤੇ ਕੁਝ ਲੋਕ-ਕਥਾਵਾਂ ਵਿਚ ਇਹਨਾਂ ਨੂੰ ਗੁਰੂ ਗੋਰਖ ਦਾ ਚੇਲਾ ਮੰਨਿਆ ਗਇਆ ਹੈ ਅਤੇ ਕੁਝ ਵਿਚ ਮਛੰਦਰ ਨਾਥ ਦਾ | ਪਰ ਦੂਜੀ ਧਾਰਣਾ ਕਿ ਉਹ ਮਛੰਦਰ ਦੇ ਚੇਲੇ ਸਨ ਅਤੇ ਗੋਰਖ ਦੇ ਗੁਰ-ਭਾਈ ਸਨ ਉਚਿਤ ਅਤੇ ਤਰਕ-ਪੂਰਣ ਜਾਪਦੀ ਹੈ ਕਿਉਂਕਿ ਉਹਨਾਂ ਦੀ ਹੀ ਕਹੀ ਜਾਣ ਵਾਲੀ ਇਕ ਹਬ ਲਿਖੀ ਕਾਵਿ-ਰਚਨਾ ਜੋ ਪੱਟੀ ਜ਼ਿਲਾ ਅੰਮ੍ਰਿਤਸਰ ਦੇ ਇਕ ਜੈਨ ਮੰਦਰ ਤੋਂ ਪ੍ਰਾਪਤ ਹੋਈ ਹੈ, ਜਿਸ ਵਿਚ ਨਾਥ ਬਾਨੀ ਹੈ ਅਤੇ ਜਿਸ ਨੂੰ ਪਾਣਸੰਕਲੀ ਜਾਂ ਪਾਣਸੰਗਲੀ ਵੀ ਕਹਿਆ ਜਾਂਦਾ ਹੈ-ਤੋਂ ਸਾਫ਼ ਪਤਾ ਚਲਦਾ ਹੈ ਕਿ ਚੌਰੰਗੀ ਨਾਥ ਰਾਜਾ ਸਲਵਾਨ ਜਾਂ ਸ਼ਾਲਿਵਾਹਨ ਦੇ ਪੁਤਰ ਸਨ, ਗੁਰੂ ਗੋਰਖ ਨਾਥ ਦੇ ਗੁਰ-ਭਾਈ ਸਨ ਅਤੇ ਗੁਰੂ ਮਛੰਦਰ ਨਾਥ ਦੇ ਚੇਲੇ ਸਨ । ਇਸੇ ਪੁਸਤਕ ਤੋਂ ਪੂਰਣ ਭਗਤ ਦੇ ਨਾਉ ਦੀ ਲੋਕ-ਕਥਾ ਭੀ ਪ੍ਰਾਪਤ ਹੁੰਦੀ ਹੈ, ਜਿਸ ਤੋਂ ਪਤਾ ਚਲਦਾ ਹੈ ਕਿ ਇਸ ਦੀ ਸੌਤੇਲੀ ਮਾਂ ਦੀ ਜ਼ਿਆਦਤੀ ਕਰ ਕੇ ਹੀ ਪੁਰਣ ਨੂੰ ਆਪਣੇ ਹਥ ਪੈਰ ਕਟਾ ਦੇਣੇ ਪਏ । ਕੁਝ ਕਾਲ, ਉਪਰੰਤ ਇਸ ਦੀ ਭੇਟ ਮਛੰਦਰ ਨਾਥ ਨਾਲ ਹੋਈ ਅਤੇ ਉਸ ਨੂੰ ਚਮਤਕਾਰੀ ਢੰਗ ਨਾਲ ਫੇਰ ਹਥ-ਪੈਰ ਮਿਲੇ ਅਤੇ ਉਹ ਨਥਾਂ ਵਿਚ ਪ੍ਰਸਿਧ ਨਾਥ ਚੰਗੀ ਨਾਥ · ਬਣ ਗਏ । ਹੱਥ ਪੈਰ ਕੱਟੇ ਜਾਣ ਕਰ ਕੇ ਹੀ ਉਹ ਪੂਰਣ ਤੋਂ ਚੌਰੰਗੀ ਨਾਬ ਬਣ ਗਏ ਜਾਪਦੇ ਹਨ । ਸਿਆਲ ਕੋਟ ਵਿਚ ਹੁਣ ' ਭੀ ਚੌਰੰਗੀ ਜਾਂ : ਪੂਰਣ ਦਾ ਖੂਹ ਪ੍ਰਸਿੱਧ ਦਰਸ਼ਨੀ ਅਤੇ ਇਤਿਹਾਸਕ ਸਥਾਨ ਮੰਨਿਆ ਜਾਂਦਾ ਹੈ । ਅਹਿਮਦਾਬਾਦ ਤੋਂ ੧੬੨੪ ਵਿਚ ਪ੍ਰਕਾਸ਼ਿਤ ਸੀ ਚੰਦਰ ਨਾਥ ਯੋਗੀ ਦੀ ਪੁਸਤਕ ਯੋਗ ਸੰਪ੍ਰਦਾਇ-ਵਿਸ਼ਕ੍ਰਿਤਿ’ ਵਿਚ ਭੀ ਪੂਰਣ ਦੀ ਇਹ ਕਹਾਣੀ ਪ੍ਰਾਪਤ ਹੁੰਦੀ । ਹੈ I ਪੁਸਤਕ ਸੰਸਕ੍ਰਿਤ ਵਿਚ ਹੋਣ ਕਰ ਕੇ ਇਸ ਵਿਚ ਸਿਆਲ ਕੋਟ ਦਾ ਨਾਉ ਸ਼ਾਲੀ ਪੁਰ ਦਿਤਾ ਗਇਆ ਹੈ । ਵਿਦਵਾਨ ਲੇਖਕ ਨੇ ਸ਼ਾਇਦ ਸਿਆਲ ਦਾ ਸ਼ੁਧ ਸੰਸਕ੍ਰਿਤ ਨਾਉਂ ਸ਼ਾਲਿ ਦਿਤਾ ਹੈ, ਪਰ ਅਸਲ ਵਿਚ ਪੁਰਾਣਾ ਨਾਉਂ ਸਕਲਾ, ਸ਼ਕਲਾ, ਸੰਗਲਾ ਜਾਂ ਸੰਗਲਾਦੀਪ ਹੀ ਹੈ । ਚੌਰੰਗੀ ਜਾਂ ਪੂਰਣ ਦੇ ਪਿਤਾ ਦਾ ਨਾਉਂ ਭੀ ਸਲਵਾਨ ਜਾਂ ਸ਼ਾਲਵਾਹਨ ਹੀ ਮੰਨਿਆ ਜਾਂਦਾ ਹੈ । ਇਹ ਨਾਉਂ ਭੀ ਸਿਆਲ ਕੋਟ ਦੇ ਮਹਾਰਾਜਾ ਦਾ ਰੂਪਾਂਤਰ ਜਾਂ ਅਨੁਵਾਦ ਹੀ ਦਿਸਦਾ ਹੈ ।

  • ਹਿੰਦੀ ਭਾਸ਼ਾ ਅਤੇ ਸਾਹਿਤ ਦਾ ਇਤਿਹਾਸ’’ ਸ੍ਰੀ ਅਜੁਧਿਆ ਸਿੰਘ ਉਪਾਧਿਆਇ ॥ * “ਗੰਗਾ’’ ਪੁਰਾਤਤਵਾਕ-ਸੀ ਰਾਹੁਲ ਜੀ ਸਾਂਕ੍ਰਿਤਿਆਇਨ ਦਾ ਲੇਖ, ਪੰਨਾ ੨੬੦। ਨੂੰ ਪੰਨਾ ੩੭੨
)