ਪੰਨਾ:Alochana Magazine November 1958.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗਰੁ ਚੌਟੰਗੀ ਨਾਥ ਦਾ ਰਚਨਾ ਕਾਲ ਕੁਝ ਵਿਦਵਾਨ ੧੧ਵੀਂ ਸਦੀ ਦੇ ਪਿਛੋਂ ਦਾ ਮੰਨਦੇ ਹਨ ; ਪਰ ਅੰਗਰੇਜ਼ ਵਿਦਵਾਨ ਸੀ: ਆਰ: ਸੀ: ਟੈਂਪੁਲ ਅਤੇ ਸੀ ਜਾਰਜ ਵੇਸਟਨ ਬਿਗਸ ਈ: ਸੰਨ ੧੯੩੮ ਦੀ ਖੋਜ ਦੇ ਅਨੁਸਾਰ ਅਸੀਂ ਨਿਮਨ ਸਿਟੇ ਤੇ ਪੁਜਦੇ ਹਾਂ - | ਸਲਵਾਨ ਦੇ ਦੋ ਵਿਆਹ ਹੋਏ ਸਨ | ਪੂਰਣ ਦੀ ਮਾਂ ਦਾ ਨਾਉਂ ਇਛਰਾਂ : ਸੀ ਅਤੇ ਪੁਰਣ ਦੀ ਸੌਤੇਲੀ ਮਾਂ ਲੂਣਾਂ ਦੇ ਪੁੱਤਰ ਦਾ ਨਾਉਂ ਰਸਾਲੂ ਸੀ, ਜੋ ਵਖੋ ਵਖ ਲੋਕ ਕਥਾਵਾਂ ਅਤੇ ਲੋਕ-ਗੀਤਾਂ ਦਾ ਪ੍ਰਧਾਨ ਪਾਤਰ ਭੀ ਰਹਿਆ ਹੈ । ਸੀ ਆਰ. ਸੀ. ਟੈਮਪੁਲ ਦੇ ਮਤ ਅਨੁਸਾਰ ਰਸਾਲੂ ਦਾ ਸਮਾਂ ੮ਵੀਂ ਸਦੀ ਦਾ ਹੈ । ਇਸ ਦਾ ਆਧਾਰ ਉਹ ਇਹ ਮੰਨਦੇ ਹਨ ਕਿ ਪੰਜਾਬ ਦੀਆਂ ਦੋ ਪ੍ਰਸਿਧ ਜਟ ਜਾਤੀਆਂ ਸਿੱਧ ਅਤੇ ਸੈਂਸੀ ਇਹਨਾਂ ਨੂੰ ਆਪਣਾ ਪੂਰਵਜ ਮੰਨਦੀਆਂ ਹਨ । ਜੱਟ ਸਿੱਧਾਂ ਦਾ ਸੰਬੰਧ ਜੈਸਲਮੇਰ ਦੇ ਸੰਸਥਾਪਕ ਜੈਸਲ ਨਾਉਂ ਦੇ ਰਾਜਾ ਨਲ ਸੀ, ਜਿਸ ਦਾ ਰਾਜ ਕਰਨ ਦਾ ਸਮਾਂ ੧੧੪੦-੧੧੬੮ ਮੰਨਿਆ ਜਾਂਦਾ ਹੈ ।* ਜੈਸਲਮੇਰ ਦੀ ਸਥਾਪਨਾ ੧੧੫੯ ਈਸਵੀ ਵਿਚ ਹੋਈ ਦਸੀਦੀ ਹੈ । ਇਸ ਤੋਂ ਇਲਾਵਾ ਸੈਂਸੀ ਲੋਕ ਆਪਣੇ ਨੂੰ ਲਿਵਾਹਨ ਦੇ ਪਿਤਾ ਰਾਜਾ ਗਜ ਦੇ ਵੰਸ਼ ਦਾ ਮੰਨਦੇ ਹਨ, ਜਿਸ ਨੇ ਗਜ਼ਨੀ ਦੇ ਨਾਲ ਜੁੱਧ ਕੀਤਾ ਸੀ ਅਤੇ ਦੁੱਧ ਵਿਚ ਪਰਾਜਿਤ ਹੋਇਆ ਸੀ । ਬਾਅਦ ਵਿਚ ਕਹਿਆ ਜਾਂਦਾ ਹੈ ਕਿ ਇਹ ਪੂਰਬ ਵਿਚ ਚਲਾ ਗਇਆ ਅਤੇ ਆਪਣੀ ਫੌਜ ਦਾ ਫੇਰ ਸੰਗਠਨ ਕੀਤਾ ਅਤੇ ਹਮਲਾ ਕਰਕੇ ਗਜ਼ਨੀ ਤੇ ਭੀ ਆਪਣਾ ਅਧਿਕਾਰ ਕੀਤਾ; ਇਸ ਹਿਸਾਬ ਨਾਲ ਰਸਾਲੂ ਦਾ ਸਮਾਂ ਲਗ ਭਗ ੮ਵੀਂ ਸਦੀ ਦਾ ਅੰਤ ਜਾਂ ੯ਵੀਂ ਸਦੀ ਦਾ ਆਰੰਭ ਹੋ ਸਕਦਾ ਹੈ । ਅਰਬੀ ਇਤਿਹਾਸਕਾਰਾਂ ਨੇ ਭੀ ਗਜ ਦੇ ਨਾਲ ਹੋਏ ਜੁਧ ਦਾ ਵਰਣਨ ਕੀਤਾ ਹੈ; ਪਰ ਉਹਨਾਂ ਨੇ ਹਿੰਦੂ ਰਾਜਿਆਂ ਦੇ ਨਾਮਾਂ ਨੂੰ ਕਈ ਪ੍ਰਕਾਰ ਦੇ ਨਾਲ ਵਰਤਿਆ ਹੈ । ਇਕ ਹੋਰ ਦਲੀਲ ਭੀ ਪ੍ਰਾਪਤ ਹੁੰਦੀ ਹੈ: ਜਿਸ ਤੋਂ ਅਸੀਂ ਦੇਖਦੇ ਹਾਂ ਕਿ ਮੁਹੰਮਦ ਕਾਸਿਮ ਨੇ ਜਦੋਂ ਸਿੰਧ ਉਤੇ ਹਮਲਾ ਕੀਤਾ ਤਦੋਂ ਉਸ ਦੇ ਸਲਹ ਰਿਸਲ ਨਾਮ ਦੇ ਇਕ ਹਿੰਦੂ ਰਾਜਾ ਨਾਲ ਹੋਈ । ਹੋ ਸਕਦਾ ਹੈ ਕਿ ਇਹ ਹਿੰਦ ਰਾਜਾ ਰਿਸਲ ਹੋਰ ਕੋਈ ਨਹੀਂ, ਸਗੋਂ ਰਸਾਲੂ ਹੀ ਹੋਵੇ । ਸੀ ਜਾਰਜ ਵੇਸਟਨ ਬਿਗਸ ਨੇ ਭੀ ਇਸੇ ਮਤ ਦਾ ਪੋਸ਼ਨ ਕੀਤਾ ਹੈ । ਆਚਾਰਿਆ ਹਜ਼ਾਰੀ ਪ੍ਰਸ਼ਾਦ ਵਿਵੇਦੀ ਨੇ ਭੀ ਇਸ ਮਤ ਦੀ ਪੁਸ਼ਟੀ ਕਰਦਿਆਂ ਕਹਿਆ ਹੈ ਕਿ ਕੁਝ ਪੰਡਿਤਾਂ ਨੇ ਤਾਂ

  • ਦੇਖੋ ਕਰਨਲ ਟਾਡ ਦਾ ਰਾਜਸਥਾਨ । t ਦੇਖੋ ਕਰਨਲ ਟਾਡ ਦਾ ਰਾਜਸਥਾਨ

+ ਦੇਖੋ “ਗੋਰਖ ਨਾਥ ਐਂਡ ਕਨਫ਼ਟਾ ਯੋਗੀਜ਼' (ਕਲਕਤਾ ਤੋਂ ਪ੍ਰਕਾਸ਼ਿਤ ਈਸਵੀ ਸੰਨ ੧੯੩੮) ਪੰਨਾ ੨੩੯