ਪੰਨਾ:Alochana Magazine November 1958.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਰਚਰਨ ਸਿੰਘ ਨਿਰਮਾਣ ਸੱਸੀ ਹਾਸ਼ਮ ਵਿਚ ਭਾਗਵਾਦ ਪੂਰਬੀ ਸਭਿਅਤਾ ਦੇ ਅਨੁਸਾਰੀਆਂ ਵਿਚ ਭਾਗਵਾਦ ਦੀ ਵਿਚਾਰਧਾਰਾ ਪ੍ਰਧਾਨ ਰਹੀ ਹੈ । ਮਨੁਖੀ ਸੋਚ ਅਤੇ ਵਿਸ਼ਵਾਸ ਦੇ ਇਸ ਪੱਖ ਨੇ ਪੂਰਬੀ ਲੋਕਾਂ (Oriental people)' ਦੀ ਸਰਬ ਪੱਖੀ ਜ਼ਿੰਦਗੀ ਤੇ ਇਕ ਅਜੇਹਾ ਪ੍ਰਭਾਵ ਪਾਇਆ ਹੈ, ਜਿਹੜਾ ਹਟਣ ਵਿਚ ਹੀ ਨਹੀਂ ਆਉਂਦਾ | ਪਛਮੀ (Occidental) ਲੋਕ ਆਧੁਨਿਕ ਜਾਗਤੀ ਨਾਲ ਇਸ ਅੰਧ-ਵਿਸ਼ਵਾਸ ਤੇ ਪ੍ਰਤਿਗਾਮੀ ਵਿਚਾਰਧਾਰਾ ਤੋਂ ਛੁਟਕਾਰਾ ਪਾ ਚੁਕੇ ਹਨ ਪਰ ਭਾਰਤ ਦੇ ਲੋਕਾਂ ਦੇ ਦਿਲਾਂ ਵਿਚ ਇਹ ਬੜੀ ਸੁਸਤ ਚਾਲ ਨਾਲ ਦੂਰ ਹੋ ਰਹੀ ਹੈ । ਮੇਰਾ ਵਿਸ਼ੇ ‘ਸਸੀ ਹਾਸ਼ਮ ਦੇ ਪਾਠ ਤਕ ਸੀਮਿਤ ਹੈ ਪਰ ਕਿਉਂਕਿ ਇਸ ਵਿਸ਼ੇ ਦੇ ਸਿਧਾਂਤ ਤੇ ਕੋਈ ਵਧੇਰੇ ਵਿਚਾਰ ਨਹੀਂ ਹੋਈ, ਇਸ ਕਰਕੇ ਪਹਿਲਾਂ ਸੰਖੇਪ ਵਿਚ ਭਾਗਵਾਦ ਦੀ ਵਿਆਖਿਆ ਕਰਨਾ ਉਚਿਤ ਸਮਝਦਾ ਹਾਂ । | Chambers's Twentieth Century Dictionary ਵਿਚ ਇਸ ਵਾਦ ਦੀ ਵਿਆਖਿਆ ਇਸ ਪ੍ਰਕਾਰ ਹੈ:- Fatalism, the doctrine that all events are subject to tate, and happen by unavoidable necessity. (pp. 336,1950 Ed.) ਪਰ ਸਪਸ਼ਟੀਕਰਣ ਦੀ ਸਮੱਸਿਆ ਇਥੇ ਹੀ ਨਹੀਂ ਹਲ ਹੁੰਦੀ । ਐਨਸਾਈਕਲੋਪੀਡੀਆ ਬਿਟੀਜੇਨਿਕਾ ਦੇ ਸੰਪਾਦਕਾਂ ਨੇ. ੧੦੯ ਸਫੇ ਤੇ ਭਾਗਵਾਦ ਦੀ ਪਰਿਭਾਸ਼ਾ ਇਸ ਪ੍ਰਕਾਰ ਕੀਤੀ ਹੈ :- ...Strictly the doctrine that all things happen according to a prearranged fate, necessity or inexorable decree...... ਭਾਗਵਾਦੀ ਵਿਸ਼ਵਾਸ ਨੇ ਮਨ ਦੇ ਵਿਅਕਤਿਤਵ ਮੌਲਣ ਦੇ ਰਾਹ ਵਿਚ ਸਦਾ ਰੁਕਾਵਟ ਪਾਈ ਹੈ । ਇਸ ਗਲ ਦੀ ਪੁਸ਼ਟੀ ਐੱਨਸਾਈਕਲੋਪੀਡੀਆ ਦੇ ਵਿਦਵਾਨ ਸੰਪਾਦਕ ਅਗੇ ਜਾ ਕੇ ਕਰਦੇ ਹਨ :- + ਸ ਹਾਸ਼ਮ’-ਸੰਪਾਦਿਤ ਹਰਨਾਮ ਸਿੰਘ ਸ਼ਾਨ ।