ਪੰਨਾ:Alochana Magazine November 1958.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

The essence of the fatalistic doctrine is that it assigns no place at all to the initiative of individual, or to rational sequence of events. ਸੰਪਾਦਕ-ਮੰਡਲ ਦਾ ਇਹ ਵਿਚਾਰ ਹੈ ਕਿ ਪੂਰਬੀ ਲੋਕ ਇਸ ਵਾਦ ਦੇ ਵਿਸ਼ੇਸ਼ ਉਪਾਸ਼ਕ ਹਨ, ਇਸ ਗਲ ਨੂੰ ਉਨ੍ਹਾਂ ਇਸ ਪ੍ਰਕਾਰ ਵਰਣਨ ਕੀਤਾ ਹੈ:- Thus an oriental may believe that he is fated to die on a particular day, be believes that wbatever he does and inspite of all precautions, he may take, nothing can avert the disaster. ਭਾਗਵਾਦ ਦੀ ਸਰਵ-ਸ਼ਕਤੀਮਾਨਤਾ ਦਾ ਵਿਚਾਰ ਵਖੋ ਵਖ ਰੂਪਾਂ ਵਿਚ ਮੌਜੂਦ ਹੈ, ਅਮਲੀ ਤੌਰ ਤੇ ਸਾਰੀਆਂ ਧਾਰਮਿਕ ਜਥੇਬੰਦੀਆਂ ਵਿਚ । ਪੰਜਾਬੀ ਸਾਹਿਤ ਵਿਚ ਇਹ ਵਿਚਾਰਧਾਰਾ ਕਾਫੀ ਚਿਰ ਪ੍ਰਧਾਨ ਰਹੀ ਹੈ । ਰਬ ਤੇ ਅੰਧ ਵਿਸ਼ਵਾਸ ਸਾਰੇ ਤੇ ਸਮੂਚੇ ਕਾਰਜਾਂ ਦਾ ਕਰਤਾ ਰਬ ਨੂੰ ਮੰਨਣਾ ਆਸਤਕਤਾ ਨਹੀਂ ਬਗਾ: ਭਾਗਵਾਦ ਦਾ ਹੀ ਅਪਰਤਖ ਰੂਪ ਹੈ । ਸਿਖ-ਸਾਹਿਤ ਜੋ ਕਿ ਪੰਜਾਬੀ ਸਾਹਿਤ ਦਾ ਇਕ ਜੁਜ਼ ਹੈ, ਇਸ ਭਾਗਵਾਦੀ ਵਿਚਾਰਧਾਰਾ ਦਾ ਵਡਾ ਅਨੁਸਾਰੀ ਹੈ । ਸਿੱਖਸਾਹਿਤ ਦੇ ਪਕਰਣ ਦੇਣੇ ਲੇਖ ਨੂੰ ਵਧਾਣਾ ਹੈ, ਕਿਉਕਿ ਇਸ ਵਿਚ ਅਜਿਹੇ ਅੰਸ਼ਾਂ ਦੀ ਭਰਮਾਰ ਹੈ । ਸ਼ਾਇਦ, ਸਭ ਤੋਂ ਪਹਿਲੇ ਵਿਅਕਤਿਵਾਦ ਕਵੀਆਂ ਵਿਚੋਂ ਧਨੀ ਰਾਮ ਚਾਤ੍ਰਿਕ ਇਕ ਹੈ:- fਕ ਸਮਤ ਕਿਸਮਤ ਆਖ ਕੇ, ਛਿਲੜ ਚਿਚਲਾਂਦੇ । ਹਿੰਮਤ ਵਾਲੇ ਪਰਬਤਾਂ ਨੂੰ ਚੀਰ ਲਿਆਂਦੇ । ਭਾਰਤੀ ਲੋਕਾਂ ਵਿਚ ਖੋਜਵਾਦੀ ਲੋਕਾਂ ਨੂੰ ਨਿੰਦਿਆ ਜਾਂਦਾ ਹੈ, ਸ਼ਾਇਦ ਇਸ ਕਰਕੇ ਪ੍ਰੋ: ਮੰਹਨ ਸਿੰਘ ਨੂੰ ਨਾਅਰਾ ਲਾਣਾ ਪਇਆ :- ਰਬ ਇਕ ਗੁੰਝਲਦਾਰ ਬੁਝਾਰਤ, ਰਬ ਇਕ ਗੋਰਖ ਧੰਦਾ, ਖੋਲਣ ਲਗਿਆਂ ਪੇਚ ਏਸ ਦੇ, ਕਾਫਿਰ ਹੋ ਜਾਏ ਬੰਦਾ। ਕਾਫਿਰ ਹੋਣ ਡਰ ਕੇ ਜੀਵ, ਖੋਜੋਂ ਮੂਲ ਨਾ ਖੁੰਝੀ, ਲਾਈ ਲਗ ਮੋਮਨ ਦੇ ਕੋਲੋਂ, ਖੋਜੀ ਕਾਫਿਰ ਚੰਗਾ। ਵਧੇਰੇ ਵਿਸਤਾਰ ਵਿਚ ਨਾ ਜਾਂਦੇ ਆਂ, ਮੈਂ ਆਪਣੇ ਲੇਖ ਨੂੰ “ਸਸੀ ਹਾਸ਼ਮ ਵਲ ਇਕਾਗਰ ਕਰਦਾ ਹਾਂ । ਸਸੀ ਹਾਸ਼ਮ ਦਾ ਪਾਠ ਕਰਨ ਪਿਛੋਂ ਅਜੋਕਾ ਆਲੋਚਕ ਇਸ ਸਿੱਟੇ ਤੇ ਪਹੁੰਚਦਾ ਹੈ ਕਿ ਹਾਸ਼ਮ ਆਪ ਵੀ ਪੁਰਾਣੀ ਰਵਾਇਤ ਅਨੁਸਾਰ ਕੱਟੜ ਭਾਗਵਾਦੀ ਸੀ । ਹਾਸ਼ਮ ਕਰਨ ਲੁਕਾਓ ਬਤੇਰਾ, ਕਿਸਮਤ ਕੌਣ ਮਿਟਾਵੇ ?, -੨ 38