ਪੰਨਾ:Alochana Magazine November 1958.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੱਸੀ ਦਾ ਦੁਖਾਂਤ ਹਾਸ਼ਮ ਅਨੁਸਾਰ “ਕਿਸਮਤ* ਦਾ ਹੀ ਇਕ ਕਾਰਜ ਸੀ । ਹੋਣੀ ਨੇ ਉਸ ਲਈ ਮੌਤ ਦਾ ਪੂਰਾ ਵਾਤਾਵਰਣ ਘੜਿਆ, ਉਸ ਨੂੰ ਬਲਾਂ ਦੇ ਦੁਖਦਾਈ ਵਾਯੂ ਮੰਡਲ ਬਾਰੇ ਦਸਿਆ ਵੀ ਜਾਂਦਾ ਹੈ :- “ਸੂਲੀ ਸਾ ਅਗੇ ਬਲ ਮਾਰੂ, ਤਰਸ ਮਰੇ ਬਿਨ ਪਾਨੀ ॥ ਹਾਸ਼ਮ ਜਾਣ ਮੁਹਾਲ ਇਕੱਲੀ, ਬਰਬਰ ਹ ਬਿਆਬਾਨੀ ।’’ (੩੮੦) ਪਰ ਭਾਗਵਾਦੀ ਹਾਸ਼ਮ ਦੀ ਭਾਗਵਾਦੀ ਨਇਕਾ ਘੜੀ ਮੁੜੀ ਆਖਦੀ ਹੈ :- ਹਾਸ਼ਮ ਲੇਖ ਲਿਖੇ ਸੋ ਵਾਚੇ, ਛੋੜ ਮੇਰਾਂ ਲੜ ਮਾਏ ।” (੩੬੦) : “ਜੇ ਰੱਬ ਕੂਕ ਸੱਸੀ ਦੀ ਸੁਣਸੀ, ਜਾਇ ਮਿਲਾਂ ਪਗ ਪਰਸਾਂ (੩੮੩) ਕਿਉਂਕਿ ਹਾਸ਼ਮ ਦੀ ਆਰੰਭਿਕ ਭਵਿਖ-ਬਾਣੀ ਅਨੁਸਾਰ ਸੱਸੀ ਦੀ ਮੌਤ ਹੋਣੀ ਹੈ, ਇਸੇ ਕਰਕੇ ਸੱਮੀ ਨੇ -- ਫੜਿਆ ਪੰਧ ਹੋਈ ਨਿਰਬੰਧਨ, ਟੁੱਟ ਗਈ ਡੋਰ ਪਤੰਗਾਂ । (੩੮੫) | ਸਾਰਾ ਵਾਤਾਵਰਣ ਇਕ ਆਯੋਜਿਤ ਕਾਰਜ ਕਰਮ ਅਨੁਸਾਰ ਹੋਂਦ ਵਿਚ ਆਂਦਾ ਹੈ । ਕਾਕਾ ਅਯਾਲੀ ਇਸ ਗਲ ਦੀ ਪੁਸ਼ਟੀ ਲਈ ਸ਼ਾਇਦ ਮਦਦ ਤੋਂ ਇਨਕਾਰ ਕਰ ਦਿੰਦਾ ਹੈ ਕਿਉਂਕਿ ਹਾਸ਼ਮ ਅਨੁਸਾਰ :- “....ਜਾਂ ਦਿਨ ਉਲਟੇ ਆਉਨ, ਸਭ ਉਲਟੀ ਬਣ ਜਾਵੇ ।” (੪੩੨) ਸੱਸੀ ਵਾਂਗ ਸੱਸੀ ਹਾਸ਼ਮ’ ਦੇ ਸਾਰੇ ਖਾਤਰ ਜ਼ਿੰਦਗੀ ਬਾਰੇ ਭਾਗਵਾਦੀ ਦ੍ਰਿਸ਼ਟੀਕੋਣ ਰਖਦੇ ਹਨ । ਇਸੇ ਲਈ ਉਹ ਆਪਣੇ ਪਾਤਰਾਂ ਦੀ ਉਸਾਰੀ ਵੇਲੇ ਉਨਾਂ ਨੂੰ ਵੀ ਆਪਣੇ ਹੀ ਖਿਆਲਾਂ ਦਾ ਬਣਾ ਲੈਂਦਾ ਹੈ । ਹਾਸ਼ਮ ਮੁਸਲਮਾਨ ਹੈ, ਉਸ ਤੇ ਭਾਰਤੀ ‘ਭਾਗਵਾਦ ਤੇ ਮਿਥਿਹਾਸ’ ਦਾ ਵੀ ਪ੍ਰਭਾਵ ਹੈ । ਸੱਸੀ ਦਾ ਪਿਓ ਆਦਮ ਜਾਮ” ਨਜੂਮੀਆਂ ਦੀ ਪਰੇਰਣਾ ਤੇ ਹੀ ਸੱਸੀ ਦਾ ਉ੫-ਘਾਤ ਕਰਦਾ ਹੈ, ਭਾਵੇਂ ਭਗਵਾਦੀ ਵਜ਼ੀਰ ਸਮਝਦਾ ਵੀ ਹੈ :- ਕਿਹਾ ਵਜ਼ੀਰ ਕੀ ਦੋਸ਼ ਸੱਸੀ ਨੂੰ, ਲਿਖਿਆ ਲੇਖ ਲਿਖਾਰੀ । (੬੩) . ਪਰ ਆਦਮ ਜਾਮ ਦੇ ਵਿਚਾਰ ਅਨੁਸਾਰ :-

  • ......inspite of all precautions he.may take, nothing can avert the disaster.”

-Encyclopaedia Britibnnika 109-110 The doctrine of fate appears also in what are known as higher religions, eg, Christianity and Mohammedanism... The most striking feature of oriental fatalism is its complete indifference to material circumstances; men accept prosperity and misfortune with calmness as decree of fate. (Eney. Brit. 110-1) + “ਬੈਲ ਗਰੀਬ ਨਾਕਾਬਲ ਜਿਹਾ, ਚਾਇ ਜਿੰਮੀ ਸਿਰ ਧਰਦਾ । -੭੫ ੩੭