ਪੰਨਾ:Alochana Magazine November 1958.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਬੰਦੀ ਹੇਠ ਲਿਖਦੇ ਚਲੇ ਆਏ ਹਨ। ਇਸ ਤੋਂ ਛੁੱਟ ਕਾਫੀਏ ਦੀ ਖਿੱਚ ਤੇ ਵਜ਼ਨ ਦੀ ਸੁਰ-ਆਤਮਕ (Rhythemical) ਧੁਨੀ ਦੀ ਆਪਣੀ ਜ਼ਾਤ ਵਿਚ ਇਕ ਰਸ ਹੈ, ਜਿਸ ਦੀ ਅਣਹੋਂਦ ਕਾਫੀਏ ਤੇ ਵਜ਼ਨ ਦੀ ਖੁਲ੍ਹ ਮਾਣਨ ਵਾਲੇ ਕਵੀਆਂ ਦੀ ਕਵਿਤਾ ਵਿਚ ਬੁਰੀ ਤਰ੍ਹਾਂ ਮਹਿਸੂਸ ਕੀਤੀ ਜਾਂਦੀ ਹੈ। ਭਾਵੇਂ ਬਲੈਂਕ ਵਰਸ ਅੰਗ੍ਰੇਜ਼ੀ ਸਾਹਿਤ ਦਾ ਅੰਗ ਬਣ ਚੁੱਕੀ ਹੈ ਪਰ ਸਾਡੀ ਪ੍ਰਕ੍ਰਿਤੀ ਯੂਰਪੀ ਕਵਿਤਾ ਦੇ ਅਨੁਕੂਲ ਨਾ ਹੋਣ ਕਰਕੇ ਸਾਡੇ ਕਾਫੀਏ ਵਾਲੇ ਪੁਰਾਣੇ ਜਕੜ-ਬੰਦ ਕਾਇਮ ਚਲੇ ਆਏ ਹਨ। ਪੰਜਾਬੀ ਕਵਿਤਾ ਵਿਚ ਕਾਫੀਏ ਦੀ ਵਰਤੋਂ ਵਿਚ ਕਾਫੀ ਖੁਲ੍ਹ ਰਹੀ ਹੈ ਪਰ ਫੇਰ ਵੀ ਕਈ ਅਜਿਹੀਆਂ ਭੁੱਲਾਂ ਆਮ ਕਰਕੇ ਵੇਖਣ ਵਿਚ ਆਉਂਦੀਆਂ ਹਨ, ਜਿਨ੍ਹਾਂ ਦਾ ਸੁਧਾਰ ਹੋਣਾ ਅਤੀ ਜ਼ਰੂਰੀ ਹੈ। ਇਸ ਲਈ ਨਿਮਨ ਵਿਸ਼ੇ ਵਿਚ ਕਾਫੀਏ ਬਾਰੇ ਕਾਫੀ ਵਾਕਫੀਅਤ ਦਿੱਤੀ ਗਈ ਹੈ। ਇਹ ਜਤਨ ਕੇਵਲ ਇਸ ਲਈ ਕੀਤਾ ਗਇਆ ਹੈ ਤਾਕਿ ਸਾਡੇ ਕਵੀਆਂ ਅਤੇ ਪਾਰਖੂਆਂ ਨੂੰ ਪਤਾ ਲਗ ਸਕੇ ਕਿ ਕਿਹੜੀਆਂ ਗਲਤੀਆਂ ਤੋਂ ਬਚਣ ਨਾਲ ਪੰਜਾਬੀ ਕਵਿਤਾ ਵਧੇਰੇ ਸੁਆਦਲੀ ਤੇ ਅਸਰਕਾਰ ਹੋ ਸਕਦੀ ਹੈ।

ਗਤੀ-ਅਗਤੀ ਭੇਦ :- ਕਿਸੇ ਸ਼ਬਦ ਦੇ ਉੱਚਾਰਣ ਸਮੇਂ ਅੱਡ ਅੱਡ ਸ਼ਬਦਾਂਗਾਂ ਨੂੰ ਅਦਾ ਕਰਨ ਲਈ ਸਾਡੇ ਬੁਲ੍ਹ ਖੁਲ੍ਹਦੇ ਤੇ ਮੀਟੇ ਜਾਂਦੇ ਹਨ ਜਾਂ ਉਪਰਲੇ ਬੁਲ੍ਹ ਤੋਂ ਥਲੇ ਦਾ ਬੁਲ੍ਹ ਹੇਠਾਂ ਖਿਸਕ ਆਉਂਦਾ ਹੈ। ਦੋਹਾਂ ਬੁਲ੍ਹਾਂ ਵਿਚਕਾਰ ਉਂਗਲੀ ਰਖ ਕੇ ਅਸੀਂ ਜੇ 'ਤੁਲ', 'ਦਿਲ', ਅਤੇ 'ਚਾਰ' ਸ਼ਬਦ ਦਾ ਉੱਚਾਰਣ ਕਰੀਏ ਤਾਂ ‘ਤੁਲ’ ਕਹਿਣ ਤੇ ਦੋਹਾਂ ਬੁਲ੍ਹਾਂ ਦਾ ਦਬਾ ਉਂਗਲੀ ਉੱਤੇ ਸਾਫ ਪਰਗਟ ਹੋਵੇਗਾ। 'ਦਿਲ' ਕਹਿਣ ਤੇ ਅਸੀਂ ਅਨੁਭਵ ਕਰਾਂਗੇ ਕਿ ਥੱਲੇ ਦਾ ਬੁਲ੍ਹ ਉੱਗਲੀ ਤੋਂ ਹੇਠ ਵਲ ਨੂੰ ਸਰਕ ਪਇਆ ਹੈ ਅਤੇ ‘ਚਾਰ ਦਾ ਉੱਚਾਰਣ ਕਰਨ ਤੇ ਉਂਗਲੀ ਉਤੇ ਕਿਸੇ ਕਿਸਮ ਦਾ ਦਬਾ ਮਹਿਸੂਸ ਨਹੀਂ ਹੋਵੇਗਾ ਸਗੋਂ ਅਗਲਾ ਦਬਾ ਘਟ ਜਾਵੇਗਾ। ਬੁਲ੍ਹਾਂ ਦੀ ਇਸ ਫਰਕਾਂਦ ਨੂੰ ਅਰਬੀ ਅਖਰ-ਬੋਧ (Orthography) ਵਿਚ ਗਤੀ ਅਥਵਾ ਹਰਕਤ ਆਖਦੇ ਹਨ।

ਗਤੀ ਤਿੰਨ ਪਰਕਾਰ ਦੀ ਹੁੰਦੀ ਹੈ:-

(੧) ਬੁਲ੍ਹਾਂ ਦਾ ਖੁਲ੍ਹਣਾ ਜਿਸ ਨੂੰ੨ 'ਉਦਘਟਨ' ਕਹਿੰਦੇ ਹਨ।

(੨) ਬੁਲ੍ਹਾਂ ਦਾ ਮੀਟਿਆ ਜਾਣਾ ਜਿਸ ਨੂੰ 'ਨਿਮੀਲਨ' ਕਹਿੰਦੇ ਹਨ।

(੩) ਹੇਠਲੇ ਬੁਲ੍ਹ ਦਾ ਰਤਾ ਕੁ ਥੱਲੇ ਸਰਕ ਆਉਣਾ੩ ‘ਭਾਜਨ ਹੈ।

ਇਸ ਲਈ ਗਤੀ ਦੇ ਤਿੰਨ ਭੇਦ ਹੋਏ ਉਦਘਟਨ, ਨਿਮੀਲਨ ਅਤੇ ਭਾਜਨ, ਪੰਜਾਬੀ ਵਿਚ ਉਦਘਟਨ ਨੂੰ 'ਅ', ਨਿਮੀਲਨ ਨੂੰ 'ੳ' ਤੇ ਭਾਜਨ ਨੂੰ 'ੲ' ਪਰਗਟ

੧. ਫਤਹ । ੨. ਜ਼ਿੰਮਾ । ੩. ਕਬਰਾ ।