ਪੰਨਾ:Alochana Magazine November 1958.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਿਸ :ਰਾਂ ਕਿ ਉਨਾਂ ਦੀ ਬਾਣੀ ਤੋਂ ਪਤਾ ਲਗਦਾ ਹੈ, ਸੱਤਵੇਂ ਗੁਰੂ ਦੇ ਨਾਂ ਨਾਲ ਪhਧ ਸਨ ਤੇ ਉਨ੍ਹਾਂ ਦੇ ਗੱਦੀ-ਨਸ਼ੀਨ ਹਰਿ ਅਬਵਾ ਹਰੀਆ ਜੀ * ਅਠਵੇਂ ਗੁਰੂ ਦੇ ਨਾਂ ਨਾਲ । ਇਸੇ ਲਈ ਉਹ ਆਪਣੇ ਆਪ ਨੂੰ ਬਾਣੀ ਦੇ ਆਰੰਭ ਵਿਚ ਸੀ ਗੁਰੂ ਨਾਨਕ ਅੰਗਦ ਜੀ ਆਦਿ ਸਿਖ ਗੁਰੂ ਸਾਹਿਬਾਂ ਦੀ ਰੀਸੋ ਰੀਸ ਮਹਲਾ ੭ ਜਾਂ੮ ਲਿਖਦੇ ਸਨ । ਸੋਢੀ ਮਿਹਰਬਾਨ ਤੇ ਹਰਿ ਜੀ, ਜਿਸ ਤਰ੍ਹਾਂ ਕਿ ਉਨਾਂ ਦੀ ਬਾਣੀ ਦੇ ਅਗ ਲਿਖੇ ਸ਼ਬਦਾਂ ਤੋਂ ਪਤਾ ਲਗਦਾ ਹੈ, ਆਪਣਾ ਉਪਨਾਮ, ਦਾਸ ਨਾਨਕ` ਜਾਂ “ਜਨ ਨਾਨਕ’ ਰਖਦੇ ਸਨ । . (੧) ੧ ਓ ਸ੍ਰੀ ਸਤਿਗੁਰੂ ਮਿਹਰਬਾਨ ਜੀ ਕਾ ਬੋਲਣਾ ਸਤਿ, ਰਾਗ ਸੋਰਠਿ ਮਹਲੁ ੭ ॥ ‘ਗੁਰੂ ਕਾ ਸਬਦ ਰਖਵਾਰੇ ਏਤਿ ਘਰਿ ਗਾਵਣਾ। ਤੁਮ ਤੋ ਹੋ ਅੰਤਰਿ ਜਾਮ । ਖਾਣੇ 'ਕਉ ਦੇਹਿ ਸੁਆਮੀ । ਆਟਾ ਚਾਵਲ ਪੀਓ । ਜਿਤੁ ਖੁਸ਼ੀ ਹੋਵੈ ਮੇਰਾ ਜੀਓ ॥੧॥ ਤੇਰਾ ਨਾਨਕ ਦਾਸ’ ਵਿਚਾਰਾ | ਖਸਮਾਨਾ ਕਰਹੁ ਹਮਾਰਾ । ਅਪਨੀ ਸੇਵਾ ਲਾਵਹੁ । ਜੋਨੀ ਭਿਛਿਆ ਬਹੁੜਿ ਨ ਮੰਗਾਵਹੁ ॥੭॥ (੨) ਮਹਲੁ ੮ ਸਤਿਗੁਰੂ ਹਰਿ ਜੀ ਜੋ ਜੀਵੈ ਜਗੁ ਬਾਂਧੇ ਹਰਿ ਸਿਉ, ਵਾਕਾ ਜਨਮੁ ਮਰਨੁ ਭਉ ਨਸ਼ੇ । ਸਹਸਾ ਮਿਵੇਂ ਸਹਸ ਸੁਖ ਉਪਜੇ, ਏਕ ਗ੍ਰਹਿ ਮਹਿ ਵਾਸੇ । ਕਹਿਏ ਤੋਂ ਜੇ ਜਾਨੈ ਨਾਹੀ, ਤੂ ਪ੍ਰਭੁ ਅੰਤਰਜਾਮੀ । ਜਨ ਨਾਨਕ ਕਟਿ ਪਤਿਤ ਤੇ ਤਾਰੇ, ਕੀਨੋ ਪਾਰਿ ਗਿਰਾਮੀ ॥ ੧॥ ਦੀ-ਪੰਜਾਬੀ ਹੱਥ ਲਿਖਤ ਪੁਸਤਕਾਂ ਦੀ ਖੋਜ ਕਰਦਿਆਂ ਹੋਇਆਂ ਮੈਨੂੰ ਇਸ 'ਆਦਿ ਰਾਮਾਇਣ' ਤੋਂ ਬਿਨਾਂ ਸੋਢੀ ਮਿਹਰਬਾਨ ਦੀਆਂ ਜੋ ਕਾਵਿ-ਰਚਨਾਵਾਂ ਮਿਲੀਆਂ ਹਨ, ਉਨ੍ਹਾਂ ਦੇ ਨਾਮ ਇਹ ਹਨ (੧) ਆਦਿ ਭਾਗਵਤ (ਕ੍ਰਿਸ਼ਨ ਚਰਿਤ), (੧) ਵਾਰ ਪੀਰਾਂ ਦੀ, (੩) ਸੋਰਠਿ ਦੀ ਵਾਰ, (੪) ਵੱਡੀ ਸੁਖਮਣੀ ਰਾਗ ਗਉੜੀ), (੫) ਵਚ ਦਖਣੀ ਓਅੰਕਾਰ (ਰਾਗ ਰਾਮਕਲੀ), (੬) ਸਿੰਘਾਸਨ ਬੱਤੀ ਸੀ, (2) ਬੈਤਾਲ ਪਚੀਸੀ ਤੇ (੮) ਫੁਟਕਲ ਸ:ਖੀਆਂ, ਛੰਦ ਆਦਿ । ਇਨਾਂ ਵਿਚੋਂ 'ਸੋਰਠਿ ਦੀ ਵਾਰ` ਸੰਨ ੧੯੩ ਦੇ ਮਾਸਿਕ ਪਤ ਪੰਜਾਬੀ

  • ਸ੍ਰੀ ਹਰਿ ਜੀ ਅਥਵਾ ਹਰੀਆ ਜੀ ਦੀ ਬਹੁਤ ਸਾਰੀ ਬਾਣੀ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਐਮ. ਏ. ਮਹਿੰਦਰਾ ਕਾਲਜ, ਪਟਿਆਲਾ ਪਾਸ ਸੁਰਖਿਅਤ ਹੈ ਜੋ ਅਜੇ ਕਿਤੇ ਛਪੀ ਨਹੀਂ। | ਇਸ ਦੇ ਮੁਕਾਬਲੇ ਲਈ ਦੇਖੋ, ਭਗਤ ਧੰਨੇ ਦਾ ਸ਼ਬਦ “ਗੋਪਾਲ ਤੇਰਾ ਆਰਤਾ.......”

(ਰਾਗ, ਧਨਾਸਰੀ)