ਪੰਨਾ:Alochana Magazine November 1958.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਨੀਆਂ ਵਿਚ ਅਤੇ “ਵਾਰ ਪੀਰਾਂ ਦੀ ਮੇਰੀ ਪੁਸਤਕ “ਸਿਖੀ ਤੇ ਸਿੱਖ ਇਤਿਹਾਸ (੧੯੫੧) ਵਿਚ ਪ੍ਰਕਾਸ਼ਿਤ ਹੋ ਚੁਕੀਆਂ ਹਨ ਬਾਕੀ ਸਭ ਕਾਵਿ-ਰਚਨਾਵਾਂ ਅਜੇ ਤਕ ਅਣਛਪੀਆਂ ਹੀ ਹਨ । | ਸੋਢੀ ਮਿਹਰਬਾਨ ਦੀ ‘ਆਦਿ ਰਾਮਾਇਣ', ਜੋ ਇਸ ਲੇਖ ਵਿਚ ਆਲੋਚਨਾ ਦਾ ਵਿਸ਼ੈ ਹੈ, ਦੀ ਹਥ ਲਿਖਤ ਪਤੀ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਦੇ ਪੁਸਤਕਾਲਯ ਵਿਚ ਸੁਰਖਿਅਤ ਹੈ । ਇਹ ਗੁਰਮੁਖੀ ਅੱਖਰਾਂ ਵਿਚ ਹੈ । ਇਸ ਰਾਮਾਇਣ ਦੇ ਕੁਲ ਪਤਰੇ ੯੩ ਅਰਥਾਤ ੧੮੬ ਸਫ਼ੇ ਹਨ । ਇਹ ਪਤੀ ਕਣਕਵੰਨੇ ਸਿਆਲ-ਕੋਟੀ ਕਾਗ਼ ਜ਼ ਪਰ, ਜੋ ਬੜਾ ਮਜ਼ਬੂਤ ਹੈ, ਸੁੰਦਰ ਅੱਖਰਾਂ ਵਿਚ ਲਿਖੀ ਹੋਈ ਹੈ । ਮੁਲ ਪ੍ਰਤੀ ਵਿਚੋਂ ਅੰਤਲੇ ਸਫ਼ੇ ਗੁੰਮ ਹੋਣ ਦੇ ਕਾਰਣ ਜਨ-ਸੰਮਤ, ਪੁਸਤਕ ਕਦੋਂ ਲਿਖੀ ਗਈ, ਅਤੇ ਇਸ ਦਾ ਲਿਖਾਰੀ ਕੌਣ ਤੇ ਕਿਥੋਂ ਦਾ ਰਹਿਣ ਵਾਲਾ ਸੀ, ਆਦਿ ਗੱਲਾਂ ਦਾ ਕੁਝ ਪਤਾ ਨਹੀਂ ਲਗਦਾ | ਅਨੁਮਾਨ ਕੀਤਾ ਜਾ ਸਕਦਾ ਹੈ ਕਿ ਸ਼ਾਇਦ ਇਸ ਦਾ ਲਿਖਾਰੀ ਸੋਢੀ ਮਿਹਰਬਾਨ ਜਾਂ ਹਰਿ ਜੀ ਦਾ ਕੋਈ ਸ਼ਰਧਾਲੂ ਜਾਂ ਨਿਕਟਵਰਤੀ ਹੀ ਹੋਵੇ, ਪਰ ਇਸ ਗੱਲ ਦੀ ਪੁਸ਼ਟੀ ਲਈ ਪ੍ਰਮਾਣ ਕੋਈ ਨਹੀਂ ਮਿਲਦਾ । ਸੋਢੀ ਮਿਹਰਬਾਨ ਨੇ ਇਸ “ਆਦਿ ਰਾਮਾਇਣ ਦਾ ਕਥਾਨਕ ਕਿਥੋਂ ਲਇਆ ? ਉਨ੍ਹਾਂ ਆਪਣੀ ਰਾਮਾਇਣ ਦਾ ਆਧਾਰ ਵਾਲਮੀਕੀ ਨੂੰ ਬਣਾਇਆ ਜਾਂ ਮਹਾਂ ਕਵੀ ਤੁਲਸੀ ਦਾਸ ਦੇ “ਰਾਮ ਚਰਿਤ ਮਾਨਸ ਜਾਂ ਸੰਸਕ੍ਰਿਤ ਦੀ ਅਧਿਆਤਮ ਰਾਮਾਇਣ ਨੂੰ ? ਜਿਥੋਂ ਤਕ “ਆਦਿ ਸ਼ਬਦ ਦਾ ਸੰਬੰਧ ਹੈ, ਇਸ ਤੋਂ ਤਾਂ ਇਹੋ ਪਤਾ ਲਗਦਾ ਹੈ ਕਿ ਸੋਢੀ ਹੋਰਾਂ ਕੁਝ ਕੁਝ ਵਾਲਮੀਕੀ ਦੀ ਹੀ ਪੈਰਵੀ ਕੀਤੀ ਹੋਵੇਗੀ, ਪਰ ਇਸ ਰਾਮਾਇਣ ਦੇ ਅਧਿਐਨ ਤੋਂ ਇਹ ਧਾਰਣਾ ਬਣਦੀ ਹੈ ਕਿ ਉਨ੍ਹਾਂ ਇਸ ਦੀ ਰਚਨਾ ਖਾਸ ਤੌਰ ਤੇ ਇਸ ਸੰਬੰਧ ਵਿਚ ਲੋਕ-ਪ੍ਰਚਲਿਤ ਦੰਦ-ਕਥਾਵਾਂ ਦੇ ਆਧਾਰ ਪਰ ਹੀ ਕੀਤੀ ਹੈ । ਇਹ ਦੰਦ-ਕਥਾਵਾਂ ਜਾਂ ਲੌਕਿਕ ਅਖਾਣ ਸਾਰੇ ਦੇ ਸਾਰੇ ਮਨੋ ਕਲਪਿਤ ਜਾਂ ਪੁਰਾਣਿਕ ਹਨ, ਜਿਸ ਕਰਕੇ ਵਾਲਮੀਕੀ ਨਾਲ ਇਸ ਦਾ ਬੜਾ ਘੱਟ ਸੰਬੰਧ ਹੈ । ਆਦਿ ਰਾਮਾਇਣ' ਬਹੁਤੀ ਗੱਦ ਰੂਪ ਹੈ । ਭਾਵੇਂ ਇਸ ਵਿਚ ਕੁਝ ਅੰਸ਼ ਪੱਦ ਰੂਪ ਵੀ ਹੈ, ਪਰ ਉਹ ਬੜਾ ਘੱਟ ਹੈ । ਇਹ ਪਰੰਪਰਾਗਤ ਰਾਮਾਇਣਾਂ ਦੀ ਤਰਾਂ ਸਤ ਕਾਡਾਂ ਵਿਚ ਨਹੀਂ, ਬਲਕਿ ੩੮ ਕਥਾਵਾਂ ਵਿਚ ਸਮਾਪਤ ਹੋਈ ਹੈ ਅਤੇ ਉਚ ਕਥਾਵਾਂ ਕੂਮ ਅਨੁਸਾਰ ਸੰਖੇਪ ਰੂਪ ਵਿਚ ਇਸ ਤਰ੍ਹਾਂ ਹਨ (੧) ਲੰਕਾ ਦੀ ਕਥਾ--ਸ਼ਿਵ ਜੀ ਦੀ ਤਪੱਸਿਆ, ਪਾਰਬਤੀ ਦਾ ਉਨ੍ਹਾਂ ਦੀ ਸੇਵਾ ਵਿਚ ਭੁੱਖੀ ਰਹਿਣ ਦੇ ਕਾਰਣ ਨਿਰਬਲ ਹੋਣਾ, ੧੨ ਵਰਿਆਂ ਪਿਛੋਂ ਸਮਾਧੀ ਖੁਲਣ ਪਰ ਸ਼ਿਵ ਜੀ ਦਾ ਪਾਰਬਤੀ ਦੇ ਭਗਤੀ-ਭਾਵ ਪਰ ਪ੍ਰਸੰਨ ਹੋਣਾ ਅਤੇ ਦਿਸ਼ੂ ਕਰਮਾ ਦਾਰਾ ਪਾਰਬਤੀ ਦੀ ਪ੍ਰਸੰਨ ਪਾਪਤ ਕਰਨ ਦੇ ਲਈ ਸੋਨੇ ਦੀ ਲੰਕਾ ੪੧