ਪੰਨਾ:Alochana Magazine November 1958.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਸਾਰਨਾ, ਪਰ ਪਿਛੋਂ ਚੱਠ ਕਰਨ ਸਮੇਂ ਇਸ ਗੱਲ ਦੀ ਚਿੰਤਾ ਕਰਨਾ ਕਿ ਕਿਤੇ ਪਾਰਬਤੀ ਇਨ੍ਹਾਂ ਸੋਨੇ ਦੇ ਮੰਦਰਾਂ ਵਿਚ ਵੜ ਕੇ ਉਨ੍ਹਾਂ ਦਾ ਸਾਥ ਹੀ ਨਾ ਛੱਡ ਦੇਵੇ, ਇਸ ਲਈ ਬਹ ਮਾ ਦੀ ਸਲਾਹ ਨਾਲ ਲੰਕਾ ਪੁਰੀ ਉਸ ਦੇ ਪੁਤਰ ਬ੍ਰਹਮਾਦ ਨੂੰ ਦਾਨ ਕਰ ਦੇਣਾ, ਪਾਰਬਤੀ ਦਾ ਇਹ ਦਾਨ ਦੀ ਖਬਰ ਸੁਣ ਕੇ ਕ੍ਰੋਧਵਾਨ ਹੋਣਾ ਤੇ ਸਖ਼ਤ ਸਰਾਪ ਦੇਣਾ ਕਿ ਜੋ ਪੁਰਸ਼ ਇਸ ਲੰਕਾ ਪੁਰ ਵਿਚ ਕਦਮ ਰਖੇ ਉਹ ਭਸਮ ਹੋ ਜਾਵੇ, ਇਸ ਸਰਾਪ ਦੇ ਕਾਰਣ ਲੰਕਾ ਪੁਰੀ ਦਾ ਆਬਾਦ ਨਾ ਹੋਣਾ। (੨) ਰਾਵਣ ਦੀ ਜਨਮ-ਕਬਾ:-ਬ੍ਰਹਮਾ ਦੇ ਪੁਤਰ ਪੁਲਸ ਦੀ ਤਪਸਿਆ ਇਸ ਤਪਸਿਆ fuਛੋਂ ਉਸ ਦੇ ਘਰ ਰਾਵਣ, ਕੁੰਭ ਕਰਣ, ਵਿਭੀਸ਼ਣ ਆਦਿ ਦਾ ਜਨਮ, ਰਾਵਣ ਦੇ ਜਤਨ ਨਾਲ ਲੰਕਾ ਚਾ ਸਰਾਪ ਹਟਣ ਪਿਛੋਂ ਉਸ ਦਾ ਸ਼ਿਵ ਜੀ ਦੇ ਵਰ ਦਾਨ ਨਾਲ ਦੂਸਰੀ ਲੰਕਾ ਬਣਾ ਕੇ ਉਥੇ ਆਪਣਾ ਰਾਜ ਕਾਇਮ ਕਰਨਾ । (੩) ਕਥਾ-ਮੰਦਰੀ ਦੀ ਉਤਪਤੀ ਤੇ ਉਸ ਦਾ ਰਾਵਣ ਨਾਲ ਵਿਆਹ । (9) ਕਥਾ--ਰਾਵਣ ਦਾ ਬਲੀ ਹੋਣ ਦੇ ਕਾਰਣ ਘਮੰਡ ਅਤੇ ਕਿਸ਼ਕਿੰਧਾ ਦੇ ਰਾਜਾ ਬਾਲੀ ਹਥੋਂ ਉਸ ਦੀ ਹਾਰ । ( ਕਥਾ--ਰਾਵਣ ਦਾ ਕਿਸੇ ਤਰ੍ਹਾਂ ਬਲੀ ਦੇ ਹੱਥੋਂ ਛੁਟਕਾਰਾ ਪਾ ਕੇ hਲੀਆਂ ਪਾਸੋਂ ਟੈਕਸ ਵਸੂਲ ਕਰਨਾ । ਰਿਖੀਆਂ ਦੇ ਲਹੂ ਦੇ ਟੈਕਸ ਤੋਂ ਜਨਕਪੁਤੀ ਸੀਤਾ ਜੀ ਦੀ ਉਤਪੱਤੀ । (੬) ਕਥਾ-- ਕਸ਼ਮੀਰ ਦੇ ਰਾਜੇ ਦੀ ਧੀ ਕੈਕੇਈ ਨਾਲ ਅਜੁੱਧਿਆ ਦੇ ਬਰਥ ਦਾ ਵਿਆਹ । ਉਸ ਦੇ ਪਦੋਂ ਸੰਤਾਨ ਨਾ ਹੋਣ ਕਾਰਣ ਰਾਜਾ ਦਸ਼ਰਥ ਦਾ ਲੰਕਾ ਤੋਂ ਪਾਰ ( ? ) ਕੌਸ਼ਲ ਦੇਸ਼ ਦੀ ਰਾਜ ਕੁਮਾਰੀ ਕੌਸ਼ੱਲਿਆ ਨਾਲ ਦੂਜਾ ਵਿਆਹ ਕਰਨਾ । (੭) ਕਥਾ--- ਰਾਜਾ ਦਸ਼ਰਥ ਦਾ ਰਾਣੀ ਸੁਮਿਤਾ ਨਾਲ ਵਿਆਹ | ਫਿਰ ਪਤਸ਼ਟੀ ਜੱਗf ਲਈ ਗੈਂਡਾ ਮਾਰਨ ਵਾਸਤੇ ਸਰੋਵਰ ਦੇ ਕਿਨਾਰੇ ਜਾਣਾ ਅਤੇ ਬਾਬੇ ਭੁਲੇਖੇ ਨਾਲ ਆਪਣੀ ਭੈਣ ਦੇ ਲੜਕੇ ਸ਼ੁਵਣ ਨੂੰ ਤੀਰ ਮਾਰਨ ਜਿਸ ਤੋਂ ਉਸ ਦੀ ਮੌਤ ਹੋਣੀ | ਵਣ ਦੇ ਅੰਨੇ ਮਾਂ ਪਿਉ ਦਾ ਦਸਰਥ ਨੂੰ ਸਰਾਪ ਦੇਣਾ ਤੇ ਉਸ ਪਰ

  • ਰਾਵਣ, ਕੁੰਭ ਕਰਣ, ਵਿਭੀਸ਼ਣ ਆਦਿ ਮੁਸਲਤ ਦੇ ਪਤ ਨਹੀਂ, ਪੋਤੇ ਸਨ । ਇਨ੍ਹਾਂ ਦੇ ਇਕ ਭਾਈ ਦਾ ਨਾਂ ਕੁਬੇਰ ਸੀ । ਵਿਸਕਰਮਾਂ ਨੇ ਲੰਕਾ ਕੁਬੇਰ ਦੇ ਲਈ ਬਣਾਈ ਸੀ । (ਦੇਖੋ, ਵਾਲਮੀਕੀ ਰਾਮਾਇਣ, ਉਤਰ ਕਾਂਡ)

ਦਸ਼ਰਥ ਨੇ ਅਸ਼ੁਮੇਧ ਜੱਗ ਕੀਤਾ ਸੀ । (ਦੇਖੋ, ਵਾਲਮੀਕੀ ਰਾਮਾਇਣ, ਆਦਿ ਕਾਂਡ । ਵਣ ਦਸਰਥ ਦਾ ਭਾਣਜਾ ਨਹੀਂ, ਸਗੋਂ ਇਕ ਰਿਖੀ ਦਾ ਲੜਕਾ ਸੀ ਤੇ ਉਸ ਦਾ ਨਮ ਯੂਰਤ ਸੀ । (ਦੇਖੋ, ਵਾਲਮੀਕੀ ਰਾਮਾਇਣ, ਅਜੂਧਿਆ ਕਾਂਡ, ਸਰਗ 20). ੪੨