ਪੰਨਾ:Alochana Magazine November 1958.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੜੈ ਨਾਹੀਂ, ਅਰੁ ਰੋਗ-ਜਰਾ ਦੋਵੈ ਬਾਂਧੇ । ਨਾ ਕੋਈ ਬੁੱਢਾ ਹੋਵੋ, ਨਾ ਕੋਈ ਰੋਗੀ ਹੋਇ, ਐਸਾ ਰਾਵਣ ਕਾ ਰਾਜ ਭਇਆ । (ਪਤਰੇ ੧੯-੨੦) ਇਸੇ ਤਰਾਂ ਅੱਗੇ ਚੱਲ ਕੇ ੧੩ਵੀਂ ਕਥਾ ਵਿਚ ਲਛਮਣ ਦੇ ਹਥੋਂ ਸੁਰਪਣ ਦੇ ਬੱਚੇ ਮਾਰੇ ਜਾਣ ਦਾ ਰਹੱਸਮਈ ਵਤਾਂਤ ਵੀ ਬਹੁਤ ਹੀ ਵਿਚਿਤ ਢੰਗ ਨਾਲ ਅੰਕਿਤ ਕੀਤਾ ਹੈ । ਕੇਵਲ ਏਥੇ ਹੀ ਬਸ ਨਹੀਂ, ਏਕਣ ਹੀ ਹੋਰ ਬਹੁਤ ਸਾਰੇ ਪਖਾਣੇ ਵੀ ਇਸ ਰਾਮਾਇਣ ਵਿਚ ਦਿੱਤੇ ਹਨ, ਜੋ ਕੋਰੀਆਂ ਪੁਰਾਣਿਕ ਕਲਪਨਾਵਾਂ ਹੋਣ ਦੇ ਨਾਲ ਹੀ ਬੜੇ ਦਿਲਚਸਪ ਵੀ ਹਨ, ਜਿਸ ਤਰ੍ਹਾਂ ਕਿ ਲੋਕਾ ਪਰ ਚੜ੍ਹਾਈ ਕਰਨ ਤੋਂ ਪਹਿਲਾਂ ਵਿਭੀਸ਼ਣ ਦੀ ਰਾਇ ਨਾਲ ਸ੍ਰੀ ਰਾਮ ਦਾਰਾ ਰਾਜਾ ਰਾਵਣ ਦੀ ਚਾਰ ਜੁਗਾਂ ਦੀ ਲੰਮੀ ਉਮਰ ਖੋਹਣ ਦਾ ਜ਼ਿਕਰ ਹੈ । ਇਸ ਕੰਮ ਲਈ ਰਾਵਣ ਦੇ ਕੋਲ ਪਹਿਲ ਹਨੁਮਾਨ ਨਟ ਬਣ ਕੇ ਤੇ ਫੇਰ ਅੰਗਦ ਭਿਖ-ਮੰਗ ਬਣ ਕੇ ਗਇਆ ਤੇ ਉਸ ਤੋਂ ਇਨਾਂ ਨੇ ਅੱਧੀ ਉਮਰ ਖੋਹ ਲਈ । ਇਸ ਤੋਂ ਪਛੋਂ ਨਲਨੀਲ ਤੇ ਜਾਮਵੰਤ ਨੇ ਬਾਹਮਣ ਅਤੇ ਸੌਦਾਗਰ ਬਣ ਕੇ ਬਾਕੀ ਦੀ ਰਹਿੰਦੀ-ਖੂੰਹਦੀ ਉਮਰ ਵੀ ਹਥਿਆ ਲਈ । ਰਾਜਾ ਰਾਵਣ, ਜੋ ਬੜਾ ਪਬਲ ਪਤਾਪੀ ਤੇ ਬਲੀ ਸੀ, ਜਦ ਇਸ ਤਰਾਂ ਆਪਣੀ ਸਾਰੀ ਉਮਰ ਖੁਹਾ ਬੈਠਾ ਤਾਂ ਰਾਮ ਨੇ ਬਾਂਦਰਾਂ ਦੀ ਫੌਜ ਲੈ ਕੇ ਉਸ ਪਰ ਧਾਵਾ ਕਰ ਦਿੱਤਾ ਤੇ ਉਸ ਨੂੰ ਸਹਿਜੇ ਹੀ ਮਾਰ ਲਇਆ। ਇਹ ਹੈ ਇਸ ਹੈਰਾਨ ਭਰੇ ਪਖਾਣੇ ਦਾ ਆਖਰੀ ਨਤੀਜਾ । ਸੋਢੀ ਮਿਹਰਬਾਨ ਨੇ ਇਸ ਤਰ੍ਹਾਂ ੧੮ ਕਥਾਵਾਂ ਵਿਚ ਸਭ ਤਰ੍ਹਾਂ ਦੀਆਂ ਲੋਕਿਕ ਕਹਾਣੀਆਂ ਇਕੱਠੀਆਂ ਕਰਕੇ ਤੇ ਸੀ ਹਰਿ ਜੀ ਨੇ ਗੱਦ ਦੀ ਪੁਠ ਨਾਲ ਚੰਪੂ ਕਾਵਿ* ਦੇ ਰੂਪ ਵਿਚ ਸਜਾ ਕੇ ਇਸ ਰਾਮਾਇਣ ਨੂੰ ਸਮਾਪਤ ਕੀਤਾ ਹੈ ਅਤੇ ਅੰਤ ਵਿਚ ਸ੍ਰੀ ਰਾਮ ਪ੍ਰਤੀ ਦਿਲ ਸ਼ਰਧਾ ਪ੍ਰਗਟ ਕਰਦੇ ਹੋਇਆਂ ਇਸ ਗੱਲ ਨੂੰ ਸਿੱਧ ਕੀਤਾ ਹੈ ਕਿ ਅੰਤ ਵਿਚ ਸ੍ਰੀ ਰਾਮ ਜੀ ਸੋਢੀ ਮਿਹਰਬਾਨ ਦੇ ਇਸ ਭਗਤੀ-ਭਾਵ ਤੋਂ ਬੜੇ ਸੁੰਨ ਹੋਏ ਜਿਸ ਕਰ ਕੇ ਉਨ੍ਹਾਂ ਨੇ ਸੋਢੀ ਸਾਹਿਬ ਨੂੰ ਆਕਾਸ਼-ਬਾਣੀ ਨਾਲ ' ਕ੍ਰਿਤਾਰਥ ਕੀਤਾ । ਇਸ ਸੰਬੰਧ ਵਿਚ ਆਦਿ ਰਾਮਾਇਣ ਦੇ ਇਹ ਅੰਤਮ ਵਾਕ ਦੇਖਣ ਜੋਗ ਹਨ--- ਤਬ ਸੀ ਸਤਿਗੁਰੂ ਮਿਹਰਬਾਨ ਕੋ ਸ੍ਰੀ ਰਾਮ ਚੰਦਰ ਕੀ ਆਕਾਸ਼ ਬਾਨੀ ਆਈ ਕਿ ਹੇ ਮੇਰੇ ਭਗਤ ! ਤੇਰੀ ਬੇਨਤੀ ਮੇਂ ਆਨ ਲੀਨੀ ਹੈ । ਮੈਂ ਤੇਰੇ ਪੀਛੇ ਜਗਤ ਕਾ ਉਧਾਰ ਕਰੂੰਗਾ । ਤੇਰੇ ਦਰਸਨਿ ਲਾਗੇ ਸੋ ਭੀ ਮੁਕਤ ਹੋਇਆ । ਤੂੰ ਮੇਰਾ ਨਿਜ ਭਗਤਿ ਹੈ । ਤਬ ਸੀ ਸਤਿਗੁਰੂ ਮਿਹਰਬਾਨ ਡੰਡੌਤ ਪਨਾਮ ਕੀਆ ਅਰ

  • ਸੰਸਕ੍ਰਿਤ ਸਾਹਿਤ ਵਿਚ ਚੰਪੂ ਉਸ ਕਾਵਿ-ਰਚਨਾ ਨੂੰ ਮੰਨਿਆ ਜਾਂਦਾ ਹੈ ਜਿਸ ਵਿਚ ਰੱਦ (ਨਸਰ) ਤੇ ਪੱਦ (ਨਜ਼ਮ) ਦੋਵੇਂ ਹੋਣ ।

ਦਰ