ਪੰਨਾ:Alochana Magazine November 1958.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਤਮੇ ਕੇ ਵਿਖੇ ਆਨੰਦ ਭਇਆ |' ਇਸ ਤੋਂ ਪਿਛੋਂ ਇਸ ਸਲੋਕ ਨਾਲ ਇਸ ਰਾਮਾਇਣ ਦੀ ਸਮਾਪਤੀ ਹੈ ਜਾਂਦੀ ਹੈ -- ਲੈ ਸੀਤਾ ਗਿਆ, ਸਭ ਦੀਨੀ ਬੰਦ ਛੁਡਾਇ । | ਤਿਹੁ ਲੋਕੀ ਜੈ ਜੈ ਭਈ, ਰਾਜ ਕੀਆ ਅਜੁਧਿਆ ਆਇ ॥ ਦਾ ਭਇਆ ਸਭ ਪੈਦਲੇ, ਜਨ ਨਾਨਕ ਸੀਸ ਨਿਵਾਇ । ੧ । ਇਹ ਹੈ ਇਸ ਆਦਿ ਰਾਮਾਇਣ ਦੀ ਸੰਖੇਪ ਵਿਚ ਜਾਣ-ਪਛਾਣ । ਬੋਲੀ ਇਸ ਪੁਸਤਕ ਦੀ, ਜਿਵੇਂ ਕਿ ਉਪਰੋਕਤ ਉਦਾਹਰਣਾਂ ਤੋਂ ਪਤਾ ਗਦਾ ਹੈ. ਹਿੰਦੀ ਪੰਜਾਬੀ ਰਲਵੀਂ ਹੈ, ਪਰ ਕਈ ਥਾਈਂ ਪੰਜਾਬੀ ਬਹੁਤੀ ਹੈ। ਦੀ ਬੜੀ ਘੱਟ ਹੈ । ਬੋਲੀ ਦੇ ਇਸ ਰਲ-ਗੱਡ ਨੂੰ ਸਾਡੇ ਵਿਦਵਾਨ ਸਧੁੱਕੜੀ ਭਾਬਾ ਦਾ ਨਾਂ ਦੇਦੇ ਹਨ । ਅਸੀਂ ਇਸ ਸਧੁੱਕੜੀ ਭਾਸ਼ਾ ਨੂੰ ਪੰਜਾਬੀ ਦੇ ਦਾਇਰੇ ਤੋਂ ਬਾਹਰ ਨਹੀਂ ਕੱਢ ਸਕਦੇ, ਕਿਉਂਕਿ ਜੇ ਇੰਨੀ ਖਲ ਦਿਲੀ ਤੋਂ ਕੰਮ ਨਾ ਲਇਆ ਜਾਵੇ ਤਾਂ ਕਿਸੇ ਵੀ ਬੋਲੀ ਨੂੰ ਉਸ ਦਾ ਅਜਿਹਾ ਸਰਮਾਇਆ ਖੱਸਨ ਨਾਲ, ਜੋ ਕਿ ਹਰੇਕ ਬੋਲੀ ਦੇ ਮੁਢ ਵਿਚ ਉਸ ਦਾ ਇਕ ਜ਼ਰੂਰੀ ਅੰਗ ਹੁੰਦਾ ਹੈ, ਬੜੀ ਭਾਰੀ ਹਾਨੀ ਪਜ ਸਕਦੀ ਹੈ । ਸੋਢੀ ਮਿਹਰਬਾਨ ਦੀ ਇਹ ਰਾਮਾਇਣ, ਜੇ ਇਸ ਤਰਾਂ a ਦੀ ਦਿਸ਼ਟੀ ਨਾਲ ਨਹੀਂ ਤਾਂ ਗੱਦ ਦੀ ਦ੍ਰਿਸ਼ਟੀ ਤੋਂ ਹੀ ਬੜੀ ਮਹਾਨਤਾ ਵਾਲੀ ਚੀਜ਼ ਹੈ । ਇਸ ਵਿਚ ਹਿੰਦੀ-ਪੰਜਾਬੀ ਦੇ ਮੇਲ ਤੋਂ ਇਹ ਗੱਲ ਵੀ ਚੰਗੀ ਤਰਾਂ ਸਪਸ਼ਟ ਹੁੰਦੀ ਹੈ ਉਸ ਸਮੇਂ ਇਹ ਦੋਵੇਂ ਬੋਲੀਆਂ ਨਾ ਕੇਵਲ ਏਥੇ ਹ} ਗੋ ਪੰਜਾਬ ਤੋਂ ਬਾਹਰ ਵੀ ਆਪਸ ਵਿਚ ਮਿਲ-ਜੁਲ ਕੇ ਤੇ ਗਲਵਕੜੀਆਂ ਪਾ ਕੇ Tਲ ਰਹੀਆਂ ਸਨ | ਪੰਜਾਬੀ ਦੇ ਲਿਖਾਰੀਆਂ ਵਿਚ ਨਾ ਕੇਵਲ ਪੰਜਾਬ ਦੇ ਵਸਨੀਕ ਹੀ ਸਨ ਸਗੋਂ ਕਈ ਬਾਹਰਲੇ ਲਿਖਾਰੀ ਵੀ ਸ਼ਾਮਲ ਆ ਹਦੇ ਸਨ, ਜਿਵੇਂ ਕਿ ਮੈਂ ਇਸ ਸੰਬੰਧੀ ਆਪਣੀ ਪੁਸਤਕ 'ਧਰਮ, ਸਾਹਿੱਤ ਤੇ ਇਤਿਹਾਸ (੧੯੪) ਵਿਚ ਅਜਿਹੇ ਹੀ ਪੰਜਾਬੀ ਦੇ ਹਿੰਦੁਸਤਾਨ ਕਵੀਆਂ ਦੇ ਕਈ ਹਵਾਲੇ ਵੀ ਦਿਤੇ ਹਨ । aa ਲਈ ਪੰਜਾਬੀ ਸਾਹਿੱਤ ਵਿਚ ਜਿਵੇਂ ਜਨਮ ਸਾਖੀ ਗੁਰੁ ਨਾਨਕ ਇਕ ਬੜੀ vਗਨਤਾ ਰੱਖਣ ਵਾਲੀ ਪੁਸਤਕ ਹੈ । ਉਸੇ ਤਰਾਂ ਸੋਢੀ ਮਿਹਰਬਾਨ ਦੀ ਇਹ ਅਦਿ ਰਾਮਾਇਣ ਵੀ ਆਪਣਾ ਇਕ ਵਿਸ਼ੇਸ਼ ਸਥਾਨ ਰੱਖਦੀ ਹੈ । ੪੮