ਪੰਨਾ:Alochana Magazine November 1958.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

t ਖੜੋਤ ਪਾਤਰ - ਇਸ ਤੋਂ ਅਗੇ ਚਲ ਕੇ ਖੜੋਤੇ ਪਾਤਰਾਂ ਦਾ ਨੰਬਰ ਆਉਂਦਾ ਹੈ । ਨਾਵਲਕਾਰ ਪਾਤਰ ਘੜਦਾ ਹੈ, ਉਸ ਦੀ ਰੂਪ ਰੇਖਾ ਚਿਤਰਦਾ ਹੈ, ਉਸ ਵਿਚ ਜਾਨ ਪਾਉਂਦਾ ਤੇ ਉਸ ਨੂੰ ਖਾਸ ਖਾਸ ਗੁਣ ਔਗੁਣ ਬਖਸ਼ਦਾ ਹੈ ਫੇਰ ਉਸ ਨੂੰ ਨਾਵਲ ਵਿਚ ਚਲਦਾ ਕਰ ਦਿੰਦਾ ਹੈ । ਇਸ ਪਾਤਰ ਦੀ ਇਹ ਖਾਸ ਸਿਫਤ ਹੁੰਦੀ ਹੈ ਕਿ ਉਸ ਦੇ ਵਿਚ ਰਖੇ ਗਏ ਸੁਭਾ ਦੇ ਖਾਸ ਗੁਣ ਔਗੁਣ ਬਦਸਤੂਰ ਕਾਇਮ ਰਹਿੰਦੇ ਹਨ ਅਤੇ ਉਨ੍ਹਾਂ ਵਿਚ ਭੋਰਾ ਭਰ ਤਬਦੀਲੀ ਨਹੀਂ ਆਉਂਦੀ । ਹੀਰੋ ਨੂੰ ਨੇਕ, ਆਦਰਸ਼ ਪੇਮੀ, ਕੁਰਬਾਨੀ ਪੁੰਜ ਤੇ ਬਾਰ-ਅਸੂਲ ਬਨਾਉਣਾ, ਉਪੱਦਰੀ ਨੂੰ ਸ਼ੈਤਾਨ, ਨੀਚ, ਜ਼ਾਲਿਮ ਆਦਿ ਬਨਾਉਣਾ । ਇਹ ਲਕੜ-ਰੂਪ ਗੁਣ ਇਨਸਾਨੀ ਸੁਭਾ ਤੋਂ ਨਾਵਾਕਫੀ ਜ਼ਾਹਰ ਕਰਦੇ ਹਨ ਕਿਉਂਕਿ ਹਰ ਕਿਸੇ ਵਿਚ ਕੋਈ ਨ ਕੋਈ, ਭਾਵੇਂ ਨਗੁਣੇ ਰੂਪ ਵਿਚ ਹੀ ਹੋਵੇ, ਚੰਗਾ ਤੂਤ ਵੀ ਜ਼ਰੂਰ ਹੁੰਦਾ ਹੈ । ਬਦਲਦੇ ਹਾਲਾਤ ਦਾ ਅਸਰ ਵੀ ਇਹਨਾਂ ਤੇ ਪੈਣਾ ਸੁਭਾਵਿਕ ਹੈ । ਇਹ ਵੀ ਹੋ ਸਕਦਾ ਹੈ ਕਿ “ਖੜਤੇ ਪਾਤਰਾਂ ਦੀ ਨਾਵਲ ਵਿਚ ਵਰਤੋਂ ਨਾਵਲ ਰਚਨਾ ਦੇ ਵਿਕਾਸ ਦੇ ਕਿਸੇ-ਪੜਾ ਦੀ ਪ੍ਰਚਲਿਤ ਪਰਥਾ ਅਨੁਸਾਰ ਕੀਤੀ ਜਾਂਦੀ ਹੋਵੇ । ਭਾਈ ਵੀਰ ਸਿੰਘ ਦੇ ਸਮੇਂ ਪਾਤਰਾਂ ਨੂੰ ਆਦਰਸ਼ਿਆਉਣ ਦਾ ਰਿਵਾਜ ਸੀ ਅਤੇ ਪਾਤਰਾਂ ਦੀ ਯਥਾਰਥਵਾਦੀ ਕਲਪਨਾ ਦਾ ਉਹਨਾਂ ਦਿਨਾਂ ਵਿਚ ਐਨਾ ਖਿਆਲ ਹੀ ਨਹੀਂ ਸੀ । ਇਸੇ ਤਰਾਂ ਨਾਨਕ ਸਿੰਘ ਦੇ ਸ਼ਰ ਸ਼ਰ ਦੇ ਨਾਵਲਾਂ ਦਾ ਹਾਲ ਹੈ । ਵੈਸੇ ਅਜ ਤਕ ਵੀ ਸਾਡੇ ਇਕ ਤੋਂ ਵਧ ਲਿਖਾਰੀਆਂ ਵਿਚ ਖੜੋਤੇ ਤੇ ਅਦਰਸ਼ਿਆਏ ਪਾਤਰ ਮਿਲ ਜਾਂਦੇ ਹਨ । ਨਿੱਕੀ ਕਹਾਣੀ ਵਿਚ ਖੜੋਤੇ ਪਾਤਰਾਂ ਦਾ ਜ਼ੋਰ ਹੈ, ਕਿਉਕਿ ਕਹਾਣੀ ਨਿਕਾਂ ਹੋਣ ਕਰਕੇ ਉਸ ਵਿਚ ਪਾਤਰ-ਉਸਾਰੀ ਪੂਰਣ ਤ ਨਹੀਂ ਹੋ ਸਕਦੀ ਅਤੇ ਨਾ ਹੀ eਸ ਇਸ ਗਲ ਦੀ ਏਨੀ ਵੱਡੀ ਲੋੜ ਹੀ ਹੈ । ਨਿਕੀ ਕਹਾਣੀ ਪਾਤਰ ਦੇ ਸੁਭਾ , ਕ ਅੱਧਾ ਪੱਖ ਹੀ ਦਸ ਸਕਦੀ ਹੈ, ਤੇ ਉਸ ਪੱਖ ਵਿਚ ਮੌਕੇ ਦੇ ਅਸਰ ਹੇਠ ਰਹੀ ਤਬਦੀਲੀ ਵੀ ਦਿਖਾਈ ਜਾ ਸਕਦੀ ਹੈ, ਜੋ ਕਿ ਦਰ ਅਸਲ ਉਸ ਦੇ ਖੜੋਤ ਸਭਾ ਦਾ ਵਿਸਤਾਰ ਹੀ ਹੁੰਦਾ ਹੈ । ਇਸ ਤੋਂ ਵਧ ਨਹੀਂ। ਇਸ ਲਈ ਨਿਕੀ ਕਹਾਣੀ ਦੇ ਪਾਤਰ “ਖੜੋਤੇ ਹੀ ਪੇਸ਼ ਕੀਤੇ ਜਾਂਦੇ ਹਨ, ਚਾਹੇ ਉਨਾਂ ਦਾ ਸੰਪੂਰਣ ਬਕ ਉਸ ਤੋਂ ਬਹੁਤ ਕੁਝ ਵਧ ਹੋ ਸਕਦਾ ਹੈ ਜੋ ਉਥੇ ਪੇਸ਼ ਕੀਤਾ ਜਾਂਦਾ ਹੈ । ਨਮਨੇ ਪਾਤਰ :-ਖੜੋਤੇ’ ਤੇ ‘ਨਮੂਨੇ ਪਾਲਤਾਂ ਵਿਚ ਬਹੁਤ ਬੜਾ ਅੰਤਰ 3 ਅਤੇ ਦੋ ਇਕੋ ਹੀ ਮੇਲ ਦੀਆਂ ਚੀਜ਼ਾਂ ਹਨ | ਨਮੂਨੇ ਪਾਤਰ ਐਸੇ ਖੜੋਤ ਪਾਤਰ ਹੁੰਦੇ ਹਨ ਜਿਹੜੇ ਕਿ ਖਾਸ ਸ਼ਰੇਣੀ ਜਾਂ ਵਰਗ ਦੀ ਪਤਨਿਧਤਾ ਕਰਨ ਅਤੇ ਜਨਾਂ ਵਿਚ ਉਸ ਵਰਗ ਜਾਂ ਸ਼ਰੇਣੀ ਦੇ ਚੋਣਵੇਂ ਗੁਣ ਔਗਣ ਭਰੇ ਹੋਣ ਜਿਸ ਦੀ ਪਤਿਨਿਧਤਾ ਉਹ ਕਰਦੇ ਹੋਣ । ਇਨਾਂ ਵਿਚ ਵੀ ਅਤਿਕਥਨੀ ਨੂੰ ਆਦਰਸ਼ ਦੀ ਜਦ ਤਕ ਲੈ ਜਾਇਆ ਜਾਂਦਾ ਸੀ । ਜਿਵੇਂ ਕਿਸੇ ਬਾਣੀਏ ਪਾਤਰ ਵਿਚ ਬਣੀਆ ੫੦