ਪੰਨਾ:Alochana Magazine November 1958.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਕ ਦਮ ਨਹੀਂ ਹੋ ਸਕਦਾ ਸਗੋਂ ਨਾਵਲ ਦੀ ਕਹਾਣੀ ਜਿਉਂ ਜਿਉਂ ਅਗੇ ਕਦਮ ਪੁਦੀ ਹੈ ਵਿਅਕਤੀ ਪਾਤਰ ਦੀ ਉਸਾਰੀ ਹੁੰਦੀ ਜਾਂਦੀ ਹੈ । ਪਾਤਰ ਉਸਾਰੀ ਦਾ ਮਤਲਬ ਹੈ, ਪਾਤਰ ਨੂੰ ਨਾਵਲ ਵਿਚ ਪੇਸ਼ ਕਰਨਾ, ਉਸ ਨੂੰ ਉਘਾੜਨਾ ਤੇ ਰੂਪਮਾਨ ਕਰਨਾ | ਹਰ ਨਾਵਲ ਵਿਚ ਇਕ ਤੋਂ ਵਧ ਪਾਤਰ ਹੋਣੇ ਕੁਦਰਤੀ ਹਨ । ਕਈ ਵਾਰ ਇਨਾਂ ਪਾਤਰਾਂ ਦੀ ਸੰਖਿਆ ਕੌੜੀਆਂ ਨੂੰ ਵੀ ਟੱਪ ਜਾਂਦੀ ਹੈ । ਲੇਕਨ ਇਹ ਜ਼ਰੂਰੀ ਨਹੀਂ ਕਿ ਨਾਵਲ ਵਿਚ ਆਉਣ ਵਾਲਾ ਹਰ ਪਾਤਰ ਪੂਰੀ ਤਰ੍ਹਾਂ ਉਸਾਰਿਆ ਜਾਵੇ । ਕਈ ਪਾਤਰ ਤਾਂ ਕੇਵਲ ਨਾਂ ਮਾਤਰ ਹੀ ਨਾਵਲ ਵਿਚ ਹਾਜ਼ਰ ਹੁੰਦੇ ਹਨ ਤੇ ਲੋਪ ਹੋ ਜਾਂਦੇ ਹਨ-ਕਈ ਨਿਰੇ ਨਿਸ਼ਾਨ ਜਿਹਾ ਹੀ ਹੁੰਦੇ ਹਨ-ਅਨੇਕ ਅਜਿਹੇ ਹੁੰਦੇ ਹਨ ਜਿਨਾਂ ਦਾ ਇਕ ਅੱਧਾ ਪੱਖ ਹੀ ਪੇਸ਼ ਕੀਤਾ ਜਾਂਦਾ ਹੈ-ਕਈ ਉਨਾਂ ਤੋਂ ਕੁਝ ਵਧੇਰੇ ਛਰਛ ਰੂਪਮਾਨ ਹੁੰਦੇ ਹਨ ਅਤੇ ਉਹਨਾਂ ਪਾਤਰਾਂ ਦੀ ਸੰਖਿਆ ਬਹੁਤ ਥਹੜੀ ਹੁੰਦੀ ਹੈ ਜਿਨਾਂ ਦੀ ਉਸਾਰੀ ਪੂਰੇ ਵਿਸਥਾਰ ਵਿਚ ਕੀਤੀ ਜਾਂਦੀ ਹੈ | ਐਸੇ ਪਾਤਰ ਆਮ ਤੌਰ ਤੇ ਨਾਵਲ ਦੇ ਮੁਖ ਪਾਤਰ ਹੁੰਦੇ ਹਨ ਪਰ ਇਹਨਾਂ ਦਾ ਮੁੱਖ ਪਾਤਰ ਹੋਣਾ ਕੋਈ ਲਾਜ਼ਮੀ ਸ਼ਰਤ ਨਹੀਂ ਹੈ । ਕਈ ਵਾਰੀ ਕੋਈ ਐਸਾ ਪਾਤਰ ਵੀ ਨਾਵਲ ਵਿਚ ਪਰਗਟ ਹੋ ਜਾਂਦਾ ਹੈ ਜੋ ਮੁਖ ਪਾਤਰ ਨਾ ਹੋਣ ਦੇ ਬਾਵਜੂਦ ਬੜੀ ਰੀਝ ਤੇ ਦਿਲਚਸਪੀ ਨਾਲ ਮੁਕੰਮਲ ਸਰਤ ਵਿਚ ਪੇਸ਼ ਕੀਤਾ ਜਾਂਦਾ ਹੈ ਪਰ ਅਜਿਹਾ ਹੋਣਾ ਆਮ ਗਲ ਨਹੀਂ ਕਾਇਦੇ ਅਨੁਸਾਰ ਨਹੀਂ, ਆਮ ਕਾਇਦੇ ਤੋਂ ਬਾਹਰੀ ਗਲ ਹੈ । ਪਾਤਰ ਉਸਾਰੀ ਦੇ ਢੰਗ ਪਾਤਰ ਉਸਾਰੀ ਲਈ ਪਾਤਰ ਦਾ ਵਰਣਨ-ਉਸ ਦੇ ਸੁਭਾ, ਪਹਿਰਾਵੇ, ਬਲ ਚਾਲ, ਰਹਿਤ ਖਹਿਤ, ਸ਼ਕਲ ਸੂਰਤ ਬਾਰੇ ਨਾਵਲਕਾਰ ਵਲੋਂ ਦਸਿਆ ਜਾਣਾ, ਪਾਤਰ ਦੇ ਕਰਮ ਤੇ ਬੋਲ ਚਾਲ ਤੋਂ ਟੈਬ ਦੇ ਸੁਭਾ, ਆਚਾਰ, ਸੋਚ ਤੇ ਅਨਭਵ ਢੰਗ ਨੂੰ ਉਜਾਗਰ ਕਰਨਾ, ਦੂਸਰੇ ਪਾਤਰਾਂ ਦੀ ਬੋਲ ਚਾਲ ਤੋਂ ਉਸ ਸੰਬੰਧੀ ਜਾਣ' ਪਛਾਣ ਦੇਣੀ ਇਤਿਆਦਿ ਕਈ ਢੰਗ ਹਨ ਜਿਨਾਂ ਦੀ ਵਰਤੋਂ ਨਾਵਲਕਾਰ ਪਾਤਰ ਉਸਾਰੀ ਲਈ ਕਰਦਾ ਹੈ । ਸਹੀ ਪਾਤਰ ਉਸਾਰੀ ਕਰਨ ਲਈ ਨਾਵਲਕਾਰ ਨੂੰ ਅਨੇਕ ਭਾਂਤ ਦੇ ਪਾਤਰਾਂ ਨੂੰ ਨੇੜੇ ਹੋ ਕੇ ਦੇਖਣਾ ਤੇ ਉਨਾਂ ਨੂੰ ਮਨ ਵਿਚ ਵਸਾਉਣਾ ਪੈਂਦਾ ਹੈ; ਮਾਨਸਿਕ ਗਿਆਨ ਦੀ ਬੜੀ ਤਕੜੀ ਵਾਕਫੀਅਤ ਹੋਣੀ ਚਾਹੀਦੀ ਹੈ । ਇਸ ਦੇ ਨਾਲ ਨਾਲ ਹਰ ਸ਼ਰੇਣੀ ਤੇ ਹਰ ਤਬਕੇ ਦੇ ਬੰਦਿਆਂ ਦੇ ਬਲ ਚਾਲ, ਮੁਹਾਵਰੇ ਦਾ ਗਿਆਨ ਵੀ ਜ਼ਰੂਰੀ ਹੈ, ਉਹਨਾਂ ਰਿਵਾਜਾਂ, ਮਾਨਸਿਕ ਵੇਗਾਂ, ਰਹਿਣੇ ਰਹਿਣ ਦੇ ਢੰਗਾਂ ਬਾਰੇ ਚੰਗੀ ਜਾਣ ਪਛਾਣ ਹੋਣੀ ਚਾਹੀਦੀ ਹੈ ਜਿਨ ਪਾਤਰਾਂ ਨੂੰ ਨਾਵਲਕਾਰ ਨੇ ਪੇਸ਼ ਕਰਨਾ ਹੁੰਦਾ ਹੈ । ਪਾਤਰ ਉਸਾਰੀ ਦੀ ਸਫਲਤਾ ਇਸ ਗਲ ਵਿਚ ਹੈ ਕਿ ਪਾਤਰ ਸਾਬਤ ਸੂਰਤ ਤੇ ਸੁਜਿੰਦ, ਪਾਠਕ ਦੇ ਮਨ ਵਿਚ ਘਰ ਕਰ પર