ਪੰਨਾ:Alochana Magazine November 1958.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਿਤਾ ਜਾਵੇ ਸਗੋਂ ਅਦਿਖ ਤੇ ਗੁਪਤ ਮਨੁਖ ਵੀ । ਜੜ, ਚੇਤੰਨ, ਨਿਮਨ-ਚੇਤਨ ਆ ਮਾਰ ਦਾ ਸਾਰਾ ਮਨੁਖ ਪੇਸ਼ ਕੀਤਾ ਜਾਵੇ | ਇਸ ਤਰ੍ਹਾਂ ਪਾਤਰ-ਪ੍ਰਧਾਨ ਕਿਸਮ . ਨਾਵਲ ਪਾਤਰਾਂ ਨੂੰ ਮੁਕੰਮਲ ਤੌਰ ਤੇ ਪੇਸ਼ ਕਰਨ ਦਾ ਤਰਾਣ ਲਾਉਂਦੇ ਲਾਉਂਦੇ ਇ. ਝਮਲੇ ਵਿਚ ਐਨੇ ਖਚਤ ਹੋ ਜਾਂਦੇ ਕਿ ਆਦਮੀ ਨੂੰ ਸਮਾਜ ਨਾਲੋਂ ਨਿਖੜਿਆ ਜਿਹਾ ਆਪਣੇ ਆਪ ਵਿਚ ਇਕ ਗੁੰਝਲ ਦੇ ਤੌਰ ਤੇ ਦਸਣ ਲਗ ਪਏ ਅਤੇ ਉਨ੍ਹਾਂ ਦੀ ਮਨੁਖੀ ਪਾਤਰਾਂ ਨੂੰ ਸਮਾਜੀ ਨਿਜ਼ਾਮ ਦੇ ਹਿਸੇ ਦੇ ਤੌਰ ਤੇ ਪੇਸ਼ ਕਰਨ ਦੀ ਰੁਚੀ ਉਨਾਂ ਨੂੰ ਇਕ ਸੈਭੰ ਗੁੰਝਲ ਦੇ ਗੋਰਖ-ਧੰਦੇ ਵਿਰ ਪਰਤਣ ਦੀ ਗਲਤੀ ਕਰ ਗਈ । ਇਸ ਕਿਸਮ ਦੇ ਨਾਵਲ ਜਿਨ੍ਹਾਂ ਵਿਚ ਮਨੁੱਖ ਨੂੰ ਆਪਣੀਆਂ ਜੜਾਂ ਤੇ ਉਪਜਾਊ ਧਰਤੀ ਤੋਂ ਨਿਖੇੜ ਕੇ ਕੇਵਲ ਇਕ ਆਪ-ਹੁੱਦਰੀ ਤੇ ਗੁੰਝਲਦਾਰ ਮਸ਼ੀਨ ਦੇ ਤੌਰ ਤੇ ਪੇਸ਼ ਕੀਤਾ ਗਇਆ ਹੈ, ਪੰਜਾਬੀ ਵਿਚ ਹਾਲੇ ਰਚੇ ਨਹੀਂ ਗਏ | ਪਹਿਲੀ ਵੱਡੀ ਲਾਮ ਦੇ ਪਿਛੋਂ ਪਛਮੀ ਦੇਸਾਂ, ਫਰਾਂਸ ਅਤੇ ਇੰਗਲੈਂਡ ਵਿਚ ਅਜਿਹੀਆਂ ਕਿਰਤਾਂ ਕੀਤੀਆਂ ਗਈਆਂ । ਪੰਜਾਬ ਵਿਚ ਤਾਂ ਹਾਲੇ ਸਮਾਜ-ਸੁਧਾਰ ਦੀ ਕਿਸਮ ਦੇ-ਨਾਵਲ ਦਾ ਜ਼ੋਰ :ਨਹੀਂ ਟੁੱਟਾ । ਪੰਜਾਬੀ ਸਾਹਿੱਤ ਅਕਾਡਮੀ ਦੀ ਨਵੀਂ ਪੁਸਤਕ ਵਾਰ ਸ਼ਾਹ ਮੁਹੰਮਦ | ਕ੍ਰਿਤ ਪਿੰਸੀਪਲ ਸੀਤਾ ਰਾਮ ਕੋਹਲੀ ਤੇ ਪ੍ਰੋ: ਸੇਵਾ ਸਿੰਘ ਛੱਪ ਕੇ ਤਿਆਰ ਹੈ । ਮੁਲ ਕੇਵਲ ੪) ਭੇਜਣ ਲਈ ਲਿਖੋ : ਸਕੱਤਰ ਪੰਜਾਬੀ ਸਾਹਿੱਤ ਅਕਾਡਮੀ ੫੫੫ ਮਾਡਲ ਟਾਉਨ, ਲੁਧਿਆਣਾ।