ਪੰਨਾ:Alochana Magazine November 1958.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੁਲ ਹੈ । | ਕਾਫੀਏ ਦੇ ਨੌਂ ਅਖਰਾਂ ਵਿਚੋਂ ਚਾਰ ਮੁਲ ਦੇ ਪਹਿਲਾਂ ਆਉਂਦੇ ਹਨ ਤੇ ਚਾਰ ਪਿਛਾਂ। ਚਾਰ ਪਹਿਲਾਂ ਆਉਣ ਵਾਲੇ ‘ਪੂਰਵ ਗਮ’, ‘ਨਿਬੰਧਨ’, ‘ਅਧਾਰ ਤੇ ਪਵੇਸ਼ਕ ਹਨ । (੨) ਪੂਰਵ ਗਮ’੧ :-- ਦੀਰਘ ਲਗ (ਕੰਨਾ, ਬਿਹਾਰੀ, ਦੁਲੈਂਕੜੇ, ਲਾਂ, ਦਲਾਂ, ਹੋੜਾ ਅਤੇ ਕਨੌੜਾ) ਜੇ ‘ਮੂਲ ਤੋਂ ਪਹਿਲੇ ਅੱਖਰ ਨੂੰ ਲਗੀ ਹੋਵੇ ਅਤੇ ਇਨਾਂ ਲਗਾਂ ਅਤੇ ਮੂਲ ਵਿਚਾਲੇ ਕੋਈ ਹੋਰ ਅਖਰ ਨਾ ਆਵੇ ਤਾਂ ਉਪਰੋਕਤ ਲਗਾਂ ਨੂੰ ਪੂਰਵ ਗ` ਆਖਦੇ ਹਨ ਜਿਵੇਂ :- (੧) ਜਾਕੇ ਕਬਰ ਵਿਚ ਵੀ ਕਦੋਂ ਭੁਲ ਸਣਗੇ, ਤੇਰੇ ਨਾਜ਼ ਅੰਦਾਜ਼ ਤੇ ਪਿਆਰ ਕਾਤਲ । ਕਦੇ ਝਿੜਕ ਦੇਣਾ ਕਦੇ ਗਲ ਲਾਉਣਾ, ਕਦੇ ਵਾਹਵਾ ਕਦੇ ਇਨਕਾਰ ਕਾਤਲ । (ਕੁਸ਼ਤਾ) ਇਸ ਸ਼ਿਅਰ ਵਿਚ ਪਿਆਰ ਇਨਕਾਰ ਕਾਫੀਆ ਹੈ ਤੇ ‘ਰ’ ਮੁਲ ਅਖਰ ਹੈ ਅਤੇ ‘ਰ ਤੋਂ ਪਹਿਲਾਂ ਆਉਣ ਵਾਲਾ ਕੰਨਾ ਪੂਰਵ ਗਮ ਹੈ । (੨) ਵਿਤੋਂ ਬਾਹਰੇ ਜਿਨ੍ਹਾਂ ਨੇ ਕੰਨ ਅੱਡੇ, ਰਹੇ ਸੋਚਾਂ ਵਿਚ ਉਹ ਗਮਗੀਨ ਹਰਦਮ । ਜਿਹੜੇ ਮਾਇਆ ਉਡਾ ਪੂਡਾ ਬੈਠੇ, ਰਹੇ ਸਭ ਦੇ ਉਹ ਅਧੀਨ ਹਰਦਮ । (ਕੁਸ਼ਤਾ) ਵਿਚ ਗਮਗੀਨ, ਅਧੀਨ ਕਾਫੀਆ ਹੈ ਤੇ ‘ਨ ਮੂਲ ਅਖਰ ਹੈ ।‘ਨ ਤੋਂ ਪਹਿਲਾਂ ਆਉਣ ਵਾਲੀ ਬਿਹਾਰੀ ‘ਪੂਰਵ ਗਮ’ ਹੈ । (੩) ਆਵੇ ਕਿਸੇ ਦੇ ਚਮਨ ਤੇ ਰੁਤ ਜੇਕਰ, ਭਰਾ ਫੈਜ਼ ਤੇ ਕਰਮ ਹਜ਼ਰ ਵੇਖਾਂ । ਰੱਰੇ ਜ਼ੱਰੇ ਵਿਚ ਚਮਨ ਜੋ ਨਜ਼ਰ ਆਵੇ, ਤੇਰੇ ਨਰ ਦਾ ਸਭ ਜ਼ਹੂਰ ਵੇਖਾਂ। (ਕੁਸ਼ਤੀ) fਚ ਹਜ਼ਰ, ਜ਼ਹੂਰ ਕਾਫੀਆ ਹੈ ਤੇ ‘ਰ ਮੂਲ ਅਖਰ ਹੈ । ਦੁਲੈਂਕੜੇ ਜੋ “ਰ ਤੋਂ ਪਹਿਲੇ ਅੱਖਰ ਨੂੰ ਲਗੇ ਹਨ, ਪੂਰਵ ਗਮ ਹੈ । (੪) ਬਲਦਾ ਉਸ ਪਰ ਲੱਸੀ, ਚਾਨਣ ਜਿਸ ਦਾ ਤੇਜ਼ । ਮੁਹਰੇ ਮੇਰੇ ਸਾਹਮਣੇ, ਪਈ ਛੁਟੇਰੀ ਮੇਜ਼ । ਵਿਚ ਤੇਜ਼, ਮੇਜ਼ ਕਾਫੀਆ ਹੈ । “ਜ਼ ਮੂਲ ਅਖਰ ਹੈ ਤੇ ਪਹਿਲੀ ਲਾਂ “ਪਰਵ ਗਮ ਹੈ। (੫) ਕੀਤਾ ਪਾਠ ਅਰੰਭ ਜਾਂ, ਨਾਲ ਪ੍ਰੇਮ ਦੇ ਭੈਣ । | ਵੱਡਾ ਵੇਲਾ ਵਕਤ ਸੀ, ਕਾਫੀ ਰਹਿੰਦੀ ਰੈਣ ॥ ੧. ਰਿਦਫ } ੬