ਪੰਨਾ:Alochana Magazine November 1958.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਚ ਭੈਣ, ਰੈਣ ਕਾਫੀਆ ਹੈ । ‘ਣ ਮੂਲ ਅਖਰ ਹੈ ਤੇ ਪਹਿਲੀਆਂ ਦੁਲਾਵਾਂ ‘ਪੂਰਵ ਗਮ’ ਹਨ । (੬) ਦੂਜੇ ਦਿਨ ਉਹ ਸੁਬਾਹ, ਆਇਆ ਰਬ ਇਕ ਜੋੜ । ' ਕਹਿੰਦਾ ਚਲੋ ਤਿਆਰ ਹੋ, ਓਥੇ ਵੱਡੀ ਲੋੜ ॥ ਇਨ੍ਹਾਂ ਤੁਕਾਂ ਵਿਚ ਜੋੜ, ਲੋੜ ਕਾਫ਼ੀਆ ਹੈ “੩ ਮੂਲ ਅੱਖਰ ਹੈ ਅਤੇ ਹੋੜਾ ਪੁਰਵ ਗਮ । (੭) ਸਭ ਨਿਪੰਦਰ ਸਿੰਘ ਦੀ, ਲੈ ਲੈ ਖਬਰ ਔਣ । ਯੋਗ ਉਤਰ ਦੇ ਭੈਣ ਜੀ, ਸਭ ਦਾ ਦਿਲ ਚੌਣ । ਔਣ, ਚੌਣ ਕਾਫੀਆ ਹੈ “ਣ” ਮੂਲ ਅੱਖਰ ਤੇ ਕਨੌੜਾ ‘ਪੂਰਵ ਗਮ ਹੈ । ਨੋਟ : ਜੇ ਪੂਰਵਗਮ ਪਿਛੋਂ ਦੋ ਅਚਲ ਅੱਖਰ ਆਉਣ ਜਵੇਂ ਪੋਸਤ, ਗੋਸ਼ਤ, ਦੋਸਤ ਆਦਿ ਤਾਂ ਕੋਈ ਪੁਰਵਗਮ ਦੇ ਪਿਛਲੇ ਅੱਖਰਾਂ ਨੂੰ ਪੂਰਵਗਮ ਵਿਚ ਦਾਖਲ ਕਰਦੇ ਹਨ ਅਤੇ ਇਸ ਨੂੰ ਵਾਧੂ ‘ਪੂਰਵਗਮ’ ਕਹਿੰਦੇ ਹਨ । ਕਈ ਇਸ ਨੂੰ ਮੂਲ ਮੰਨਕੇ, ਇਸ ਨੂੰ ਯੂਗਲ ਮੂਲ ਕਹਿੰਦੇ ਹਨ । ੩.iii ਨਿਬੰਧਨ :-ਅਚਲ ਅੱਖਰ ਜੋ ਮੁਲ ਤੋਂ ਪਹਿਲਾਂ ਆਵੇ :- ਮਾਤਾ ਮੇਰੀ ਦੇ ਉਤੇ ਕਿਸੇ ਨਾ ਕੀਤਾ ਤਰਸ ਆਇਆ ਗਜਦਾ ਜ਼ੁਲਮ ਦਾ ਬੱਦਲ ਗਇਆ ਬਰਸ । ਇਸ ਸ਼ਿਅਰ ਵਿਚ ਤਰਸ਼, ਬਰਸ ਕਾਫੀਆ ਹੈ ਅਤੇ “ਸ ਮੁਲ ਅੱਖਰ ਹੈ ਮੂਲ ਤੋਂ ਪਹਿਲਾ “ਰ” ਅਚਲ ਅੱਖਰ ਨਿਬੰਧਨ ਹੈ । ਨੇ :-ਨਿਬੰਧਨ ਅਖਰ ਦਾ ਵਿਰੋਧ ਜਾਇਜ਼ ਹੈ ਅਤੇ ਖਤਮ ਦਾ ਕਾਫੀਆ ਖਸਮ ਨਾਲ ਹੋ ਸਕਦਾ ਹੈ । ੪.ivਅਧਾਰ੨ :-ਕੰਨਾ ਜਿਹੜਾ ਮੁਲ ਦੇ ਪਹਿਲਾਂ ਹੋਵੇ ਪਰ ਇਸ ਨੇ ਅਤੇ ਮੁਲ ਵਿਚਕਾਰ ਇਕ ਚਲ ਅੱਖਰ ਆ ਗਇਆ ਹੋਵੇ, ਜਿਵੇਂ :- ਪਗਾਂ ਲਾਹਣੇ ਵਿਚ ਜੋ ਕਾਮਿਲ, ਉਹ ਇਸ ਸੁੰਡੀ ਦੇ ਵਿਚ ਸ਼ਾਮਿਲ । (ਆਵਾਰਾ) ਇਸ ਸ਼ਿਅਰ ਵਿਚ ਕਾਮਿਲ, ਸ਼ਮਿਲ ਕਾਫੀਆ ਹੈ, ਵੱਲ ਮੂਲ ਅੱਖਰ ਹੈ ਅਤੇ 'ਕ” ਅਤੇ “ਸ਼’ ਦਾ ਕੰਨਾ ਅਧਾਰ ਹੈ । ਇਸ ਕੰਨੇ ਅਤੇ ਮੂਲ ਵਿਚਕਾਰ “M? ਚਲ ਅੱਖਰ ਹੈ । ਨੋਟ :-ਅਧਾਰ ਦਾ ਵਿਰੋਧ ਜਾਇਜ਼ ਹੈ ਅਤੇ ਰਾਹੁਲ ਦਾ ਬੁਲਬੁਲ ਨਾਲ ਕਾਫੀਆ ਹੋ ਸਕਦਾ ਹੈ ਪਰ ਕਵੀ ਇਸ ਦਾ ਵਿਰੋਧ ਨਾ ਕਰਨਾ ਹੀ ੧. ਕੈਦ । ੨. ਤੁਸੀਸ ॥