ਪੰਨਾ:Alochana Magazine November 1960.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੇ ਪ੍ਰਗਟ ਹੋਈ, ਜਿਸ ਵਿਚ ਸ਼ਾਹ ਹੁਸੈਨ ਦੀ ਰਹਿੰਦੀ ਖੂੰਹਦੀ ਦੁਨੀਆਂਦਾਰੀ ਵੀ ਸੜ ਗਈ ਹੈ, ਉਹ ਇਸਲਾਮੀ ਸ਼ਰਾ ਦੇ ਸਾਰੇ ਬੰਧਨ ਤੋੜ ਕੇ ਤੇ ਦਾੜੀ, ਮੁੱਛਾਂ ਤੇ ਭਿੱਫਣਾ ਮੁਨਾ, ਮਸਤ ਮਲੰਗ ਬਣ ਤੁਰਿਆ । ਇਸ ਹਾਲਤ ਵਿਚ ਉਹ ਲਾਹੌਰ ਦੇ ਬਾਜ਼ਾਰਾਂ ਵਿਚ ਜਾਂ ਰੰਡੀਆਂ ਦੇ ਅੱਡਿਆਂ ਤੇ ਸ਼ਰਾਬ ਪੀਂਦਾ ਤੇ ਬੇਖ਼ਦ ਹੋ ਕੇ ਰੱਬੀ ਇਸ਼ਕ ਦੇ ਗੀਤ ਗਾਉਂਦਾ ਨਜ਼ਰ ਆਉਂਦਾ ਸੀ । ਕਹਿੰਦੇ ਹਨ ਕਿ ਇਹ ਮਲਾਮਤੀ ਰਸਤਾ ਉਸ ਨੇ ਇਸ ਕਰਕੇ ਅਖ਼ਤਿਆਰ ਕੀਤਾ ਕਿ ਲੋਕੀ ਉਸ ਤੋਂ ਨਫਰਤ ਕਰਨ ਤੇ ਉਹ ਦੁਨੀਆਂ ਤੋਂ ਇਕ ਪਾਸੇ ਰਹਿ ਕੇ ਪੂਰੀ ਤਰ੍ਹਾਂ ਕੁਦਰਤ ਦੇ ਕਾਦਰ ਵਲ ਆਪਣਾ ਧਿਆਨ ਜੋੜ ਸਕੇ ।’’ .... ਇਸ ਦਾ ਅਰਥ ਤਾਂ ਇਹ ਹੋਇਆ ਕਿ ਸ਼ਾਹ ਹੁਸੈਨ ਹੁਰੀਂ ੧੬੨੨ ਬਿ: ਤੋਂ ਸੂਫੀ ਰੰਗਣ ਦੀ ਕਵਿਤਾ ਲਿਖਣੀ ਅਰੰਭੀ ਤੇ ਇਕ ਅੱਧ ਵਰੇ ਬਾਅਦ ਆਪਣੀਆਂ ਕਾਫ਼ੀਆਂ ਵਿਚ, ਮਲਾਮਤੀ ਬਣਨ ਲਈ,' ਹੀਰ ਰਾਂਝੇ ਦਾ ਜ਼ਿਕਰ ਕਰਨ ਲਗ । ਚਲੋਂ ਇਕ ਅੱਧ ਵਰਾ ਨਾ ਸਹੀ, ਦੋ ਚਾਰ ਵਰੇ ਮਗਰੋਂ ਸਹੀ । ਪਰ ਇਹ ਤਾਂ ਨਹੀਂ ਹੈ ਸਕਦਾ ਕਿ ਉਧਰ ਇਸ ਸਮੇਂ ਹੀਰ-ਰਾਂਝੇ ਦਾ ਮਸਾਂ ਹੀ ਪਿਆਰ ਪਇਆ ਤੇ ਇਧਰ ਸ਼ਾਹ ਹੁਸੈਨ ਉਨ੍ਹਾਂ ਨੂੰ ਆਦਰਸ਼ਕ ਪ੍ਰੇਮੀਆਂ ਦੇ ਰੂਪ ਵਿਚ ਯਾਦ ਕਰਨ ਲਗ ਪਇਆ ਹੋਵੇ । ਇਸ ਤਰਾਂ ਹੀਰ-ਰਾਂਝੇ ਦੇ ਮੇਲ ਦਾ ਸਮਾਂ ੧੫੨੬ ਬਿ: ਹੀ ਠੀਕ ਹੈ । ਸ਼ਾਹ ਹੁਸੈਨ ਦੇ ਸਮੇਂ ਤਕ ਇਹ ਕਿੱਸਾ ਆਮ ਲੋਕਾਂ ਨੂੰ ਮੂੰਹ ਜ਼ਬਾਨੀ ਯਾਦ ਹੋ ਗਇਆ ਹੋਣਾ ਹੈ ਕਿਉਂਕਿ ਦਮੋਦਰ ਕਿੱਸਾ ਲਿਖ ਚੁਕਿਆ ਸੀ । | ਦੂਜੀ ਦਲੀਲ ਪ੍ਰਸਿਧ ਤੇ ਮਹਾਨ ਲੇਖਕ ਭਾਈ ਗੁਰਦਾਸ ਜੀ ਦੀ ਦਿੱਤੀ ਜਾਂ ਸਕਦੀ ਹੈ । ਆਪ ਜੀ ਦਾ ਜੀਵਨ ਕਾਲ ੧੬੧੦-੧੬੯੪ ਬਿ: ਹੈ ਅਰਥਾਤ ਆਪ ਵੀ ਹੀਰ-ਰਾਂਝੇ ਦੇ ੧੬੨੬ ਬਿ: ਦੇ ਮਿਲਣ ਮੁਤਾਬਕ ਉਨ੍ਹਾਂ ਦੇ ਸਮਕਾਲੀ ਬਣ ਜਾਂਦੇ ਹਨ, ਪਰ ਆਪ ਹੀਰ-ਰਾਂਝੇ ਨੂੰ ਜਗਤ-ਸਿਧ ਪ੍ਰੇਮੀਆਂ ਦੀ ਕਤਾਰ ਵਿਚ ਆ ਖੜਾਂਦੇ ਹਨ । ਅਜ ਕਲ ਤਾਂ ਹੀਰ-ਰਾਂਝੇ ਨੂੰ ਉਘੇ ਆਸ਼ਕਾਂ ਦੇ ਹਾਰ ’ਚ ਪ੍ਰੋਇਆ ਜਾ ਸਕਦਾ ਹੈ ਪਰ ਬੂਟਾ ਸਿੰਘ ਹਾਲੀ ਉਨ੍ਹਾਂ ਦੀ ਸਫ਼ ਵਿਚ ਨਹੀਂ ਆ ਸਕਦਾ। ਹਾਂ, ਜੇ ਬੂਟਾਂ ਸਿੰਘ ਦੇ ਵੀ ਰਜ ਕੇ ਕਿੱਸੇ ਲਿਖੇ ਜਾਣ ਤਾਂ ਆਉਂਦੇ ਸਮੇਂ ਇਹਨੂੰ ਵੀ ਹੋਰਨਾਂ ਵਾਂਝ ਯਾਦ ਕੀਤਾ ਜਾਏਗਾ । ਇਹਦਾ ਮਤਲਬ ਇਹ ਹੋਇਆ ਕਿ ਜਿਨ੍ਹਾਂ ਚੀਜ਼ਾਂ ਦੀ ਵਰਤਮਾਨ 'ਚ ਕਦਰ ਨਹੀਂ, ਉਹ ਆਪਣੀ ਥਾਂ ਭਵਿਖਤ ਵਿਚ ਬਣਾ ਲੈਂਦੀਆਂ ਹਨ । ਤਦ ਕਿਵੇਂ ਮੰਨ ਲਈਏ ਕਿ ਭਾਈ ਸਾਹਿਬ ਨੇ ਆਪਣੇ ਸਮਕਾਲੀ ਆਸ਼ਕਾਂ ਨੂੰ ਅੰਡਾ ਉਚਾ ਰੁਤਬਾ ਦੇ ਦਿੱਤਾ ਹੋਵੇ । ਆਪ ਲਿਖਦੇ ਹਨ :- ਰਾਂਝਾ ਹੀਰ ਵਖਾਣੀਐ, ਉਹ ਪਿਰਮ ਪਰਾਤੀ । ਭਾਈ ਸਾਹਿਬ ਬੜੇ ਵਿਦਵਾਨ ਸਨ । ਆਪ ਦੀ ਵਿਦਵਤਾ ਤੋਂ ਅਨੁ"