ਪੰਨਾ:Alochana Magazine November 1960.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲਾਇਆ ਜਾ ਸਕਦਾ ਹੈ ਕਿ ਆਪ ਨੇ ਢੇਰ ਸਮਾਂ ਸੰਸਾਰਕ ਅਧਿਐਨ 'ਚ ਬਿਤਾਇਆ ਹੋਣੈ । ਆਪ ਦੀ ਸਾਰੀ ਲਿਖਤ ਗੁਰਸਿਖੀ ਦੇ ਆਸ਼ੇ ਅਨੁਕੂਲ ਹੈ । ਆਪ ਨੇ ਆਪਣੀਆਂ ਵਾਰਾਂ ਵਿਚ ਹਰ ਤਰਾਂ ਦੇ ਵਿਸ਼ੇ ਨੂੰ ਅੰਕਤ ਕੀਤਾ ਹੈ । ਆਪ ਨੇ ਸਾਰੇ ਆਸ਼ਕਾਂ ਨੂੰ ਚੰਗੀ ਤਰ੍ਹਾਂ ਪੜਿਆ, ਵਿਆਖਿਆ ਤੇ ਘੋਖਿਆ, ਤਦ ਜਾ ਕੇ ਕਿਧਰੇ ਉਨ੍ਹਾਂ ਨੂੰ ਕਾਵਿਰੂਪ ਦਾ ਜਾਮਾ ਪੁਆਇਆ । ਇਹ ਕਹਿਣਾ ਕੁਲ ਨਹੀਂ ਹੋਵੇਗੀ ਕਿ ਆਪ ਨੇ ਰੁਮਾਂਟਿਕ ਵਿਸ਼ਿਆਂ ਦਾ ਵਰਨਣ ਜਵਾਨੀ ਦੀ ਅਵੱਸਥਾ ਵਿਚ ਹੀ ਕੀਤਾ ਅਰਥਾਤ ੧੬੩੦-੩੫ ਬਿ: ਜਾਂ ਥੋੜਾ ਬਹੁਤ ਅਗੇ ਪਿਛੇ ਦਾ ਸਮਾਂ ਮਿਥਿਆ ਜਾ ਸਕਦਾ ਹੈ । ਏਦਾਂ ਹੀਰ ਰਾਂਝੇ ਦਾ ਮਿਲਾਪ ੧੬੨੬ ਬਿ: ਮੰਨ ਲੈਣਾ ਠੀਕ ਨਹੀਂ, ਕਿਉਂਕਿ ਇਸ ਤਰਾਂ ਹੀਰ-ਰਾਂਝਾ ਭਾਈ ਸਾਹਿਬ ਜੀ ਦੇ ਸਮਕਾਲੀ ਬਣ ਜਾਂਦੇ ਹਨ । ਸਮਕਾਲੀ ਰੂਪ ਵਿਚ ਉਧਲ ਜਾਣ ਵਾਲੀ ਹੀਰ, ਜਿਹੜੀ ਢੇਰ ਸਮਾਂ ਬਦਨਾਮੀ ਦਾ ਕਾਰਣ ਬਣੀ ਰਹੀ ਹੋਣੀ ਏ, ਭਾਈ ਸਾਹਿਬ ਕਿਵੇਂ ਐਸੀ ਕਹਾਣੀ ਦਾ ਹਵਾਲਾ ਦੇ ਸਕਦੇ ਸਨ । ਖਿਆਲ ਰਹੇ ਕਿ ਗੁਰੂ ਅਰਜਨ ਦੇਵ ਜੀ ਨੇ ਆਪ ਨੂੰ ਇਕ ਮਹਾਨ ਵਿਅਕਤੀ ਜਾਣ ਕੇ ਆਪ ਤੋਂ ਆਦਿ ਬੀੜ ਦੀ ਲਿਖਾਈ ਦਾ ਕੰਮ ਕਰਾਇਆ । ਗੁਰੂ ਸਾਹਿਬ ਨੇ ਜਿਥੇ ਸ਼ਾਹ ਹੁਸੈਨ, ਪੀਲੂ, ਛੱਜੂ, ਕਾਨਾ ਆਦਿ ਕਵੀਆਂ ਦੀ ਲਿਖਤ ਨੂੰ ਗੁਰਸਿਖੀ ਆਸ਼ੇ ਦੇ ਅਨੁਕੂਲ ਨਹੀਂ ਜਾਣਿਆ ਉਥੇ ਭਾਈ ਸਾਹਿਬ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਦਾ ਮਾਣ ਬਖਸ਼ਿਆ । ਇਹ ਖਿਆਲ ਕਰਨਾ ਕਿ ਗੁਰੂ ਸਾਹਿਬ ਨੇ ਭਾਈ ਸਾਹਿਬ ਦੀ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਕਿਉਂ ਨੇਹੀਂ ਦਰਜ ਕਰਾਇਆ ? ਉਸ ਦਾ ਕੋਈ ਹੋਰ ਕਾਰਨ ਹੈ ਜਿਹੜਾ ਇਥੇ ਲਿਖਣਾ ਕਿਸੀ ਹੋਰ ਪਾਸੇ ਤੁਰ ਜਾਣ ਵਾਲੀ ਗੱਲ ਹੋਵੇਗੀ । ਉਪ੍ਰੋਕਤ ਚਰਚਾ ਕਰਨ ਦਾ ਸਿੱਟਾ ਇਹ ਨਿਕਲਦਾ ਹੈ ਕਿ ਅਸੀਂ ਹੀਰਰਾਂਝੇ ਨੂੰ ਭਾਈ ਸਾਹਿਬ ਦਾ ਸਮਕਾਲੀ ਕਦਾਚਿਤ ਨਹੀਂ ਮੰਨ ਸਕਦੇ । ਆਪ ਜੀ ਦੇ ਵਰਨਣ ਤੋਂ ਜਾਪਦਾ ਹੈ ਕਿ ਹੀਰ-ਰਾਂਝੇ ਦਾ ਮੇਲ ਆਪ ਤੋਂ ਕਾਫੀ ਸਮਾਂ ਪਹਿਲਾਂ ਹੋਇਆ ਤੇ ਆਪ ਦੇ ਸਮੇਂ ਇਹ ਕਹਾਣੀ ਲਿਖਤੀ ਰੂਪ ਅਪਨਾ ਚੁਕੀ ਸੀ । ਉਸ ਵਕਤ ਤਕ ਹੀਰ-ਰਾਂਝੇ ਦੇ ਕਿੱਸੇ ਨਾਲ ਪੰਜ-ਪੀਰਾਂ ਜਿਹੀਆਂ ਵਿਅਕਤੀਆਂ ਨੂੰ ਰਲਾ ਕੇ ਕਿੱਸੇ ਨੂੰ ਉਚ-ਕੋਟੀ ਦੇ ਪ੍ਰੇਮੀ ਦਸਿਆ ਜਾਣ ਲਗ ਪਇਆ ਸੀ । ਤਦ ਜਾ ਕੇ ਭਾਈ ਸਾਹਿਬ ਨੇ ਉਸ ਕਿੱਸੇ ਨੂੰ ਅਪਣੀ ਕਵਿਤਾ ਵਿਚ ਥਾਂ ਦਿੱਤੀ । ਏਦਾਂ ਦਮੋਦਰ ਦਾ ਦਿੱਤਾ ਹੋਇਆ ਸੰਮਤ ਠੀਕ ਲਗਦਾ ਹੈ । ਉਪਰ ਦਿੱਤੀਆਂ ਗਈਆਂ ਦਲੀਲਾਂ ਦੇ ਆਧਾਰ ਤੇ ਦਮੋਦਰ ਦਾ ਦਿੱਤਾ ਸੰਮਤ (ਪੰਦਰਾਂ ਸੈ ਅਤੇ ਉਨੜੀ, ਸੰਮਤ ਬਿਕਰਮ ਰਾਏ) ਮੰਨਣ ਯੋਗ ਹੈ । ਸੰਮਤ ਤੇ ਉੱਕਾ ਸ਼ੰਕਾ ਨਹੀਂ ਕੀਤਾ ਜਾ ਸਕਦਾ, ਸਗੋ’ ਅਕਬਰ ਸ਼ਹਿਨਸ਼ਾਹ ਨੂੰ ਕਿੱਸੇ ਨਾਲ