ਪੰਨਾ:Alochana Magazine November 1960.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਾਹਦੀ ਹੱਟੀ ? ਇਹੀ ਕਹਿਆ ਜਾ ਸਕਦਾ ਹੈ ਕਿ ਪਿੰਡ ਵਿਚ ਲੂਣ, ਤੇਲ ਆਦਿ ਦੀ ਹੱਟੀ ਬਣਾਈ ਹੋਣੀ ਏ । ਸਰ ਰਿਚਰਡ ਟੈਂਪਲ ਆਪ ਨੂੰ ਪਟਵਾਰੀ ਦਸ ਕੇ ਭੰਬਲ ਭੂਸੇ 'ਚ ਪਾ ਦੇਂਦਾ ਹੈ । ਕਿੱਸੇ ਵਿਚ ਤਾਂ ਕਿਧਰੇ ਐਸੀ ਝਾਤ ਪੈਂਦੀ ਨਹੀਂ ਅਤੇ ਹੋਰ ਕੋਈ ਵਸੀਲਾ ਨਹੀਂ ਪਤਾ ਕਰਨ ਦਾ । ਸ. ਸ. ਅਮੋਲ ਜੀ ਨੇ ਵੀ ਆਪਣੀ ਖੋਜ ਦੇ ਆਧਾਰ ਤੇ ਦਮੋਦਰ ਨੂੰ ਪਟਵਾਰੀ ਮੰਨ ਲਇਆ ਹੈ । ਕਵੀ ਪਹਿਲਾਂ ਹਟਵਾਣੀਆ ਤੇ ਕੁਝ ਸਮਾਂ ਮਗਰੋਂ (ਹੀਰ ਦੇ ਵਿਆਹੇ ਜਾਣ ਮਗਰੋ) ਪਟਵਾਰੀ ਬਣ ਗਇਆ । ਜਾਪਦੈ ਕਿ ਉਹਦੀ ਇੱਕ ਖਤਮ ਹੋ ਚੁੱਕੀ ਸੀ ! | ਪੰਜਾਬੀ ਸਾਹਿਤ ਵਿਚ ਦਮੰਦਰ ਨੂੰ ਇਕ ਚੰਗਾ ਕਵੀ ਤੇ ਕਿੱਸਾ-ਕਾਵਿ ਦਾ ਮੋਢੀ ਮੰਨਿਆ ਗਇਆ ਹੈ । ਪਰ ਨਾਲ ਹੀ ਕਿੱਸੇ ਦੇ ਪਾਠ ਤੋਂ ਸਿਧ ਹੁੰਦਾ ਹੈ ਕਿ ਆਪ ਰਜ ਕੇ ਡਰਪੋਕ ਸੀ । ਜੱਟਾਂ ’ਚ ਰਹਿ ਕੇ ਵੀ ਜੱਟ ਨਹੀਂ ਸੀ ਬਣ ਸਕਿਆ ! ਸਾਰੇ ਕਿੱਸੇ ਵਿਚ ਕਿਧਰੇ ਵੀ ਆਪਣੀ ਨਿਡਰਤਾ ਦੀ ਝਲਕ ਨਹੀਂ ਪਾ ਸਕਿਆ, ਸਗੋਂ ਡਰਾਕਲ-ਪੁਣੇ ਦਾ ਝਾਵਲਾ ਪ੍ਰਤੱਖ ਨਜ਼ਰੀਂ ਪੈਂਦਾ ਹੈ :- ਆਖ ਦਮੋਦਰ ਮੈਂ ਖੜਿਆਂ ਡਿੱਠਾ, ਜੋ ਸਿਰ ਸਲੇਟੀ ਦੇ ਆਈ । ੯੩੪ । ਕਵੀ ਨੂੰ ਚੂਚਕ ਦੇ ਖਾਧੇ ਦਾ ਵੀ ਖਿਆਲ ਨਾ ਆਇਆ । ਜਿਸ ਦੇ ਸਹਾਰੇ ਤੇ ਕਾਰੋਬਾਰ ਚਲਾਇਆ, ਉਹਦੀ ਧੀ ਨੂੰ ਹੀ ਕਸ਼ਟਾਂ 'ਚ ਵੇਖ ਕੇ ਵੀ ਆਪ ਕੁਰਬਾਨੀ ਨਾ ਦੇ ਸਕਿਆ, ਸਗੋਂ ਡਰਪੋਕਾਂ ਵਾਂਙ ਬੂਟਿਆਂ ਵਿਚ ਲੁੱਕਣ ਦਾ ਯਤਨ ਕਰਦਾ ਹੈ :- ਨਾਉਂ ਦਮੋਦਰ ਮੈਂ ਛਪ ਖਲੋਤਾ, | ਜਿਥੇ ਦੁਇ ਬੂਟੇ ਤੇ ਇਕ ਕਾਹੀ । ੮੭੦। ਦਮੋਦਰ ਨਿਕੇ ਜਿਹੇ ਤੇ ਕੋਮਲ ਜੇਰੇ ਦਾ ਮਾਲਕ ਇਕ ਵੱਡੀ ਚੀਜ਼ ਦੀ ਸਿੱਕ ਕਾਰਨ ਸਿਆਲਾਂ ਨੂੰ ਆਇਆ ਜਾਪਦੈ । ਵਾਰਸ ਸ਼ਾਹ ਕਹਿੰਦਾ ਹੈ ਕਿ ਹੀਰ ਦੀ ਖੂਬਸੂਰਤੀ ਦੀਆਂ ਧੁੰਮਾਂ ਚਾਰੇ ਪਾਸੀਂ ਪਈਆਂ ਹੋਈਆਂ ਸਨ ਤੇ ਧੀਦੋ ਨੂੰ ਭਾਬੀਆਂ ਹੋਰ ਵਿਆਹ ਲਿਆਉਣ ਦਾ ਤਾਹਨਾ ਦੇਂਦੀਆ ਹਨ । ਤਦ ਧੀਦੋ ਝੰਗ-ਸਿਆਲਾਂ ਨੂੰ ਹੀਰ ਨਾਲ ਪ੍ਰੇਮ ਕਰਨ ਆਇਆ । ਜਿਥੇ ਹੀਰ ਦੀ ਮਹਿਮਾ ਧੀਦੋ ਨੇ ਸੁਣੀ, ਉਥੇ ਹੋਰ ਵੀ ਕਈਆਂ ਸੁਣੀ ਹੋਵੇਗੀ ਤੇ ਹੀਰ ਨਾਲ ਇਸ਼ਕ ਕਮਾਉਣ ਝੰਗ-ਸਿਆਲਾਂ ਨੂੰ ਆਏ ਹੋਣਗੇ । ਮੇਰੀ ਜਾਚੇ ਕਵੀ ਹਿਰਦਾ ਰਖਣ ਵਾਲਾ ਦਮੋਦਰ ਵੀ ਉਨ੍ਹਾਂ ਵਿਚੋਂ ਇਕ ਹੋਣੇ । ਪਰ ਡਰਾਕਲ ਬਾਹਮਣ ਹੋਣ ਕਰ ਕੇ ਹੀਰ ਅਗੇ ਆਪਣਾ ਜਿਗਰਾ ਫੋਲਣ ਦਾ ਹੀਆ ਨਹੀਂ ਪਾ ਸਕਿਆ ਹੋਣਾ, ਸਗੋਂ ਉਲਟਾ ਉਹਦੇ ਪ੍ਰਭਾਵ ਹੇਠਾਂ ਦੱਬ ਗਇਆ ਤੇ ਉਹਨੂੰ ਬਜਾਇ ਵਾਰਸ ਵਾਂਝ ਇਸ਼ਕ 'ਚ ਭਰੀ ਜੱਟੀ ਦੀ ਥਾਂ ਬਹਾਦਰ ਜੱਟੀ ਦੱਸਣ ਲਗ ਪਇਆ :- ਕਟਕ ਸਮੇਤ ਫਿਰੇ ਵਿਚ ਝੱਲਾਂ, ਮਿਹਰੀ ਜ਼ਿਮੀਂ ਕੰਬਾਈ (੩੯ ( ੧੩