ਪੰਨਾ:Alochana Magazine November 1960.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੇੜੇ ਨਹੀਂ ਹੋਈ ਤਾਂ ਮੇਰਾ ਫਰਜ਼ ਨਹੀਂ ਬਣਦਾ ਕਿ ਉਹਨੂੰ ਬਦਨਾਮ ਕਰਾਂ, ਸਗੋਂ ਉਹਨੂੰ ਅਮਰ ਬਣਾਵਾਂਗਾ ? | ਦਮੋਦਰ ਹੀਰ-ਰਾਂਝੇ ਦੇ ਪ੍ਰੇਮ ਨੂੰ ਉੱਚ-ਪਦਵੀ ਦੇਂਦਾ ਹੈ । ਉਨ੍ਹਾਂ ਦੇ ਪ੍ਰੇਮ ਨੂੰ ਪੀਰ-ਰੀਦ ਦੇ ਪਿਆਰ ਨਾਲ ਹਲਾਉਣ ਦਾ ਯਤਨ ਕਰਦਾ ਹੈ : ਨਾ ਕੋਈ ਆਖਹੁ ਹੀਰ’ ਮੈਨੂੰ, ਨਾ ਕੋਈ ਆਖ ਸਲੇਟੀ । ਜਾਤ ਸਨਾਤ ਪਛਾਣੋ ਨਾਹੀਂ, ਮੈਂ ਚਾਕੇ ਨਾਲ ਚਕੇਟੀ । ਕਦੋਂ ਚੂਚਕ ਮਾਂ ਪਿਉ ਮੈਂਡਾ, ਮੈਂ ਕਦਣ ਉਨ੍ਹਾਂ ਦੀ ਬੇਟੀ 1 ਕਾਵਣ ਆਇ ਲਗੀ ਲੜ ਪੈਂਡੇ, ਜੇ ਪਵਾਂ ਕਬੂਲ ਜਟੇਟੀ ੨੨੮ । ਹੋਰ ਵੇਖੋ :- ਅਸਾਂ ਕਾਮਲ ਮੁਰਸ਼ਦ ਪਾਇਆ, ਕੁਝ ਲੁੜੀਂਦਾ ਨਾਹੀਂ । |

ਆਖ ਦਮੋਦਰ ਮੈਂ ਝਣ ਦੀ, ਉਹ ਮੇਰਾ ਸਿਰ ਸਾਈਂ । ੪੩੭। ਸੋ ‘ਸਿੱਕ’ ਬਾਰੇ ਵਿਚਾਰ ਕੀਤਿਆਂ ਇਹੀ ਕਹਿਆ ਜਾ ਸਕਦਾ ਹੈ ਕਿ ਦਮੋਦਰ ਨੂੰ ਸਿਆਲਾਂ 'ਚ ਆਉਣ ਦੀ ਕੇਵਲ ‘ਹੀਰ’ ਦੀ ਹੀ ‘ਸਿੱਕ' ਸੀ । ਦਮੋਦਰ ਨੇ ਨਾ ਕੇਵਲ ਹੀਰ-ਰਾਂਝੇ ਦਾ ਕਿੱਸਾ ਵੇਖਿਆ, ਸਗੋਂ ਹੀਰ ਦੇ ਨੇੜੇ ਹੋਣ ਨੂੰ ਵੀ ਲੋਚਿਆ ਹੈ । ਪਰ ਜੱਟੀ ਹੀਰ ਬਾਹਮਣ ਨੂੰ ਆਸ਼ਕ ਨਾ ਜਾਣ ਕੇ ਉਹਨੂੰ ਦਿਲ ਵਿਚ ਥਾਂ ਨਹੀਂ ਦੇ ਸਕੀ । ਦਮੋਦਰ ਵੀ ਮਾਯੂਸ ਨਹੀਂ ਹੋਇਆ । ਉਹ ਹੀਰ-ਰਾਂਝੇ ਨੂੰ ਕਲੌਲ ਕਰਦਿਆਂ ਵੇਖ ਕੇ “ਕਿੱਮੇਂ’ ਦਾ ਰੂਪ ਦੇਂਦਾ ਹੋਇਆ, ਹੀਰ ਦੀ ਬਹਾਦਰੀ ਨੂੰ ਜਤਲਾਂਦਾ ਹੋਇਆ ਤੇ ਰਾਂਝੇ ਨੂੰ ਹੁਸੀਨਾਂ ਦਾ ਸਰਦਾਰ ਦਸਦਾ ਹੋਇਆ ਆਪਣੇ ਉਬਾਲ ਨੂੰ ਠੰਡਾ ਕਰਦਾ ਰਹਿਆ ਹੈ । ੧੫