ਪੰਨਾ:Alochana Magazine November 1960.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਹਨਾਂ ਸ਼ਕਤੀਆਂ ਦੀ ਪੂਜਾ, ਇਹਨਾਂ ਦੀ ਅਰਾਧਨਾ । ਤੇ ਮਨੁਖ ਦੇ ਧਾਰਮਕ ਜਜ਼ਬੇ ਇਹਨਾਂ ਵਿਕਰਾਲ ਸ਼ਕਤੀਆਂ ਨਾਲ ਸਾਂਝੇ ਹੋ ਗਏ । ਮਨੁਖਤਾ ਦਾ ਮੁਢਲਾ ਸਾਹਿਤ ਹਰ ਦੇਸ਼, ਹਰ ਕੰਮ ਵਿਚ ਇਸੇ ਕੁਦਰਤ ਅਨੁਭਵ ਦੀ ਹੀ ਉਪਜ ਹੈ । ਵਿਕਰਾਲ ਸ਼ਕਤੀਆਂ ਨੂੰ ਵਖ ਵਖ ਨਾਂ ਦਿੱਤੇ ਗਏ, ਕਈ ਦੇਵਤੇ ਘੜੇ ਮਿਥੇ ਗਏ ਤੇ ਇਹੀ ਮੁਢਲੇ ਸਾਹਿਤ ਦਾ ਵਿਸ਼ਾ ਵਸਤੂ ਬਣੇ । ਫੇਰ ਮਨੁਖਤਾ ਵਿਕਾਸ ਕਰਦੀ ਕਰਦੀ ਕਬੀਲਿਆਂ ਦਾ ਜੀਵਨ ਜੀਊਣ ਲਗ ਪਈ, ਤੇ ਫੇਰ ਜਗੀਰਦਾਰੀ ਪ੍ਰਬੰਧ ਹੇਠ ਵੀ ਅਸੀਂ ਅਜਿਹੇ ਸਮਾਜਕ ਪ੍ਰਬੰਧ ਤੋਂ ਉਪਜੇ ਸਾਹਿਤ ਵਿਚ ਜਾਗੀਰਦਾਰੀ ਰੁਚੀਆਂ ਦਾ ਪ੍ਰਗਟਾਵਾ ਵੇਖਦੇ ਹਾਂ । ਤੇ ਫੇਰ ਵਿਗਿਆਨ ਦਾ ਯੁਗ ਆ ਗਇਆ । ਵਿਗਿਆਨ ਦੀ ਉਨਤੀ ਨਾਲ ਜਾਗੀਰਦਾਰੀ ਪ੍ਰਥਾ ਖਤਮ ਹੁੰਦੀ ਗਈ ਅਤੇ ਪੂੰਜੀਵਾਦੀ ਸਮਾਜਕ-ਪ੍ਰਬੰਧ ਹੋਂਦ ਵਿਚ ਆਉਣ ਲਗ ਪਇਆ-ਇਸ ਸਮੇਂ ਦੇ ਮਨੁੱਖੀ ਜੀਵਨ ਦਾ ਝਲਕਾਰਾ ਇਸ ਸਮੇਂ ਦੇ ਸਾਹਿਤ ਵਿਚ ਵਚਦਾ ਹੈ । ਅਜਿਹੇ ਸਮਾਜਕ ਪ੍ਰਬੰਧ ਵਿਚ ਜੀਵਨ ਹੋਰ ਜਟਲ ਹੁੰਦਾ ਗਇਆ । ਜੀਵਨ ਦੀਆਂ ਜਟਲਤਾਵਾਂ, ਗੁੰਝਲਾਂ, ਸਮੱਸਿਆਵਾਂ ਦੇ ਨਾਲ ਨਾਲ ਸਾਹਿਤ ਵੀ ਸਮਾਜਕ ਸਮੱਸਿਆਤਮਕ ਬਣ ਗਇਆ । ਅਜੋਕੇ ਯੁਗ ਵਿਚ ਮਨੁਖੀ ਜੀਵਨ ਦੇ ਆਂਤਰਿਕ ਅਤੇ ਬਾਹਰੀ ਜੀਵਨ ਵਿਚ ਅਨੇਕਾਂ ਪ੍ਰਵਿਰਤੀਆਂ ਦਾ ਗੁਥਲਮਬਲ ਹੋਇਆ ਪਇਆ ਹੈ । ਪਰ ਇਕ ਗੱਲ ਸਪਸ਼ਟ ਵਿਖਾਈ ਦਿੰਦੀ ਹੈ ਤੇ ਉਹ ਹੈ ਦੇ ਵਿਰੋਧੀ ਵਿਚਾਰ ਧਾਰਾਵਾਂ ਦਾ ਸੰਘਰਸ਼ । ਫਲਸਫੇ ਦੇ ਖੇਤਰ ਵਿਚ ਇਹ ਵਿਚਾਰ-ਧਾਰਾਵਾਂ ਹਨ - ਆਦਰਸ਼ਵਾਦ ਅਤੇ ਕੌਤਕਵਾਦ ਜਾਂ ਪਦਾਰਥਵਾਦ, ਅਤੇ ਰਾਜਨੀਤੀ ਦੇ ਖੇਤਰ ਵਿਚ ਇਹ ਹਨ-ਲੋਕਤੰਤਰਵਾਦ ਅਤੇ ਸਾਮਵਾਦ 1 ਆਰਥਕ ਅਤੇ ਸਮਾਜਕ ਖੇਤਰਾਂ ਵਿੱਚ ਅਗੋਂ ਉਹਨਾਂ Aw ਕਈ ਸ਼ਾਖਾਵਾਂ ਫੁਟਦੀਆਂ ਹਨ । ਇਸ ਤਰ੍ਹਾਂ ਦੇ ਅਜੋਕੇ ਜੀਵਨ ਅਤੇ ਇਸ ਦੀਆਂ ਵਿਰੋਧਾਤਮਕ ਵਿਚਾਰ-ਧਾਰਾਵਾਂ ਨੇ, ਅਜੋਕੇ ਸਾਹਿਤ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਇਕ ਪਾਸੇ ਆਦਰਸ਼ਵਾਦ ਅਨੁਸਾਰ-ਜੋ ਕਿ ਇਕ ਧਾਰਮਕ ਦਰਸ਼ਨ ਹੈਜਗਤ ਉਤਪਤੀ ਦਾ ਆਧਾਰ ਇਕ ਚੇਤਨ ਸਤਾ ਨੂੰ ਮੰਨਿਆ ਜਾਂਦਾ ਹੈ । ਇਹ ਚੇਤਨ ਸਤਾ ਧਾਰਮਕਾਂ ਦੀ ਸ਼ਬਦਾਵਲੀ ਵਿਚ ਈਸ਼ਵਰ, ਅਧਿਆਤਮਵਾਦੀਆਂ ਦੀ ਸ਼ਬਦਾਵਲੀ ਵਿਚ ਬਹਮ ਜਾਂ ਆਤਮਾ, ਅਤੇ ਦਾਰਸ਼ਨਿਕਾਂ ਦੀ ਸ਼ਬਦਾਵਲੀ ਸਤ ਕਹੀ ਜਾਂਦੀ ਹੈ ਆਦਰਸ਼ਵਾਦ ਅਨੁਸਾਰ ਆਤਮਕ ਜੀਵਨ ਹੀ ਸਭ ਕੁਝ ਹੈ-ਇਸ ਦੀ ਪ੍ਰਾਪਤੀ ਹੀ ਜੀਵਨ ਦਾ ਉਦੇਸ਼ ਹੈ । ਭੌਤਕ, ਜੀਵਨ ਤਾਂ ਇਕ ਸਾਧਨ ਮਾਤਰ ਹੈ, ਆਤਮਕ ਜੀਵਨ ਦੀ ਪ੍ਰਾਪਤੀ ਦਾ ! | ਪਰ ਦੂਜੇ ਪਾਸੇ ਆਦਰਸ਼ਵਾਦ ਦੇ ਉਲਟ ਭੌਤਕਵਾਦ ਜਾਂ ਦੰਦਾਤਾ 8 (ਬਾਕੀ ਵੇਖੋ ਸਫਾ ੪੬) ੨੦