ਪੰਨਾ:Alochana Magazine November 1960.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੁਲਬੀਰ ਸਿੰਘ ਕਾਂ ਇਕ ਲੋਕ-ਕਵੀ ਸਹਿਰਾਈ | ਪੰਜਾਬੀ-ਸਾਹਿਤ ਇਕ ਲੋਕ-ਸਾਹਿਤ ਹੈ ਤੇ ਅਗਰਗਾਮੀ ਕਿਰਦਾਰ ਸਦੀਆਂ ਤੋਂ ਸਾਡੀ ਪਰੰਪਰਾ ਦਾ ਅੰਗ ਹੈ । ਹਰ ਸਾਹਿਤ ਦੀ ਆਪਣੀ ਆਪਣੀ ਆਤਮਾ ਹੁੰਦੀ ਹੈ, ਕੁਛ ਵਿਲੱਖਣਤਾ ਹੁੰਦੀ ਹੈ । ਪੰਜਾਬੀ ਕਾਵਿ ਦੀ ਆਤਮਾ ਹੈ, ਸਮੇਂ ਦੀਆਂ ਕੀਮਤਾਂ ਦਾ ਆਲੋਚਨਾਤਮਕ ਪ੍ਰੀਖਣ ਕਰਨਾ ਤੇ ਆਗਾਮੀ ਮਹਾਨ ਕੀਮਤਾਂ ਦਾ ਸੰਚਾਰ ਕਰਨਾ { ਸਦੀਆਂ ਤੋਂ ਪੰਜਾਬੀ ਸਾਹਿਤਕਾਰ ਇਸ ਪਰੰਪਰਾ ਨੂੰ ਕਾਇਮ ਰਖਦੇ ਆ ਰਹੇ ਹਨ । ਆਧੁਨਿਕ ਪੰਜਾਬੀ ਕਵੀਆਂ ਨੇ ਇਸ ਵਿਰਸੇ ਵਿਚ ਮਿਲੇ ਭਾ ਨੂੰ ਕਾਇਮ ਰਖਿਆ ਹੈ ਤੇ ਇਸ ਖੇਤਰ ਵਿਚ ਹੋਰ ਵੀ ਨਿਗਹ ਹਿੱਸਾ ਪਾਇਆ ਹੈ, ਉਨ੍ਹਾਂ ਪ੍ਰਮੁਖ ਕਵੀਆਂ ਵਿਚੋਂ ਹੈ । ਸ਼ਹਿਰਾਈ ਜਿਸ ਦੀਆਂ ਕਵਿਤਾਵਾਂ ਤੇ ਮਧੁਰ ਗੀਤਾਂ ਦੇ ਇਹ ਇਕ ਬਲ ਵਿਕ ਨਵ-ਯੁਗ ਚੇਤਨਾ ਦਾ ਸੁਨੇਹਾ ਹੈ । ਇਸ ਦੇ ਕਮਜ਼ੋਰ ਹਥਾਂ ਵਿਚ ਕਲਮ ਬਲਵਾਨ ਸ਼ਕਤੀ ਹੈ, ਜੋ ਅਜ ਨੂੰ ਝੰਜੋੜਦੀ ਤੇ ਕਲ ਨੂੰ ਚਿਤਰਦੀ ਹੈ । ਕਵਿਤਾ ਆਤਮ-ਪ੍ਰੇਰਣਾ ਵਿਚੋਂ ਪੈਦਾ ਹੋਇਆ ਇਕ ਬਲਵਾਨ ਆਵੇਸ਼ ਹੈ, ਤਾਂ ਹੀ ਇਹ ਸੁੰਦਰ ਕਲਾ ਦਾ ਰੂਪ ਧਾਰਣ ਕਰਦੀ ਹੈ । ਇਹ ਕੋਈ ਰਬੀ-ਆਵੇਸ਼ ਨਹੀਂ ਤੇ ਨਾ ਹੀ ਉਸ ਦੇ ਹੁਕਮ ਨਾਲ ਨਾਜ਼ਲ ਹੁੰਦੀ ਹੈ, ਸਗੋਂ ਹਰ ਕਵਿਤਾ ਦਾ ਕੋਈ ਨਾ ਕੋਈ ਪ੍ਰੇਰਨਾ-ਤ ਹੁੰਦਾ ਹੈ । ਬਿਨਾਂ ਦਿਲੀ-ਹੂਕ ਦੇ ਜੋ ਕਵਿਤਾ ਲਿਖ ਜਾਂਦੀ ਹੈ ਉਸ ਵਿਚ ਕਵੀ ਦਾ ਆਤਮ-ਪ੍ਰਤੀਬਿੰਬ ਨਹੀਂ ਹੁੰਦਾ। ਉਹ ਕਵਿਤਾ ਜ਼ਰੂਰ ਬਣ ਜਾਂਦੀ ਹੈ, ਪਰ ਉਸ ਵਿਚ ਟੁੱਬ ਜਗਾਉਣ ਦੀ ਸ਼ਕਤੀ ਨਹੀਂ ਹੁੰਦੀ । ਬਹੁਤੇ ਅਜੋਕੇ ਕਵੀ ਬਿਨਾਂ ਆਤਮ-ਪ੍ਰੇਣਾ ਦੇ ਹੀ ਕਵਿਤਾ ਲਿਖਦੇ ਹਨ, ਤਦੇ ਹੀ ਉਨ੍ਹਾਂ ਵਿਚ ਜਿੰਦ ਜਾਨ ਨਹੀਂ ਹੁੰਦੀ । ਸਹਿਰਾਈ ਅਜਿਹੇ ਕਵੀਆਂ ਵਿਚੋਂ ਨਹੀਂ, ਉਹ ਪਹਿਲਾਂ ਅਨੁਭਵ ਕਰਦਾ ਹੈ, ਫਿਰ ਕਲਪਣਾ ਦਾ ਸਹਾਰਾ ਲੈ, ਬੁੱਧੀ ਤੇ ਜਜ਼ਬਿਆਂ ਦੇ ਰਲਵੇਂ ਮਿਲਵੇਂ ਆਵੇਸ਼ ਵਾਲੀ ਕਵਿਤਾ ਰਚਦਾ ਹੈ । ਉਹ ਆਪਣੀ ਕਾਵਿਪ੍ਰੇਣਾ ਦੇ ਸੋਮੇ ਕਿਸੇ ਅਦਿਸਵੇਂ ਵਾਤਾਵਰਣ ਵਿਚੋਂ ਨਹੀਂ, ਸਗੋਂ ਆਪਣੇ ਹੀ ਚੀਗਿਰਦੇ ਵਿਚੋਂ ਲੈਦਾ ਹੈ । ਕਵੀ ਕਸ਼ਮੀਰ ਦੀਆਂ ਸੁੰਦਰ ਵਾਦੀਆਂ ਵਿਚ ਵਿਚਰਦਾ ਹੈ-ਉਥੋਂ ਦੀ ਅਥਾਹ ਸੁੰਦਰਤਾ ਬਹੁਤ ਸਾਂਗੇ ਕਵੀਆਂ ਦੇ ਮਨ ਵਿਚੋਂ ਕਵਿ-ਸੋਤ ੨੧