ਪੰਨਾ:Alochana Magazine November 1960.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੋਂ ਬਾਅਦ ਬਚੇ ਦੇਸ਼ ਭਗਤਾਂ ਨੇ ਪ੍ਰਤੀਤ ਕੀਤਾ ਕਿ ਆਜ਼ਾਦੀ ਨਹੀਂ, ਸਗੋਂ ਅੰਦਰਲੇ ਸਰਮਾਇਦਾਰਾਂ ਨੇ ਬਾਹਰਲੇ ਸਰਮਾਏਦਾਰਾਂ ਨਾਲ ਸਮਝੌਤਾ ਕੀਤਾ ਹੈ ਤਾਂ ਜੋ ਰਲ ਮਿਲ ਕੇ ਲੁਟਿਆ ਜਾ ਸਕੇ | ਭਾਰਤ ਦੀ ਸੁਤੰਤਰਤਾ ਵਿਚ ਵਪਾਰੀ ਸ਼੍ਰੇਣੀ ਨੇ ਲੋਕਤਾਕਤਾਂ ਨੂੰ ਆਜ਼ਾਦੀ ਦੇ ਨਾਂ ਹੇਠ ਆਪਣੇ ਨਾਲ ਮਿਲਾਇਆ ਤੇ ਮੰਜ਼ਲੀ ਦੀ ਪੂਰਤੀ ਤੋਂ ਪਿਛੋਂ ਜਨਤਕ ਹਿਤਾਂ ਨੂੰ ਲਾਂਭੇ ਛਡ ਆਪਣੇ ਮੁਫ਼ਾਦਾਂ ਨੂੰ ਹੀ ਮੁਖ ਰਖਿਆ । ਭਾਰਤ ਦੀਆਂ ਲੋਕ-ਤਾਕਤਾਂ ਸਾਹਮਣੇ ਦੋ ਮੁਸੀਬਤਾਂ ਸਨ-ਇਕ ਜਾਗੀਰਦਾਰੀ ਢਾਂਚੇ ਦਾ ਟਾਕਰਾ ਤੇ ਦੂਜੇ ਪੂੰਜੀਪਤੀਆਂ ਨਾਲ ਲੋਹਾ ਲੈਣਾ | ਪਹਿਲਾ ਟਾਕਰਾ ਢਹਿ ਰਹੀ ਕਾਗੀਰਦਾਰੀ ਨਾਲ ਹੋਇਆ । ਤਿਲੰਗਾਨਾ ਤੇ ਪੈਪਸ ਇਸ ਦੇ ਪ੍ਰਮੁਖ ਕੇਂਦਰ ਬਣੇ । ਗਹਿਰਾਈ ਨੂੰ ਆਪਣੀ ਕਲਮ ਦਾਰਾ ਇਨ੍ਹਾਂ ਸੰਗਰਾਮਾਂ ਵਿਚ ਨਿੱਗਰ ਹਿੱਸਾ ਪਾਇਆ ਹੈ । ਉਸ ਨੇ ਦੋ ਵਾਰਾਂ ‘ਤਿਲੰਗਾਣਾ ਦੀ ਵਾਰ” ਤੇ “ਬਚਨ ਸਿੰਘ ਦੀ ਵਾਰ’’ ਲਿਖੀਆਂ । ਇਹ ਉਸ ਦੀ ਵਿਸ਼ੇਸ਼ਤਾ ਹੈ ਕਿ ਉਸ ਇਡੇ ਪੁਰਾਣੇ ਕ : ਵਿ-ਰੂਪ ਨੂੰ ਵਰਤਮਾਨ ਲੋੜਾਂ ਲਈ ਵਰਤਿਆ ਹੈ । ਉਸ ਦੀਆਂ ਇਨ੍ਹਾਂ ਦੋਹਾਂ ਵਾਰਾਂ ਵਿਚੋਂ ਮੈਨੂੰ “ਬਚਨ ਸਿੰਘ ਦੀ ਵਾਰ ਜ਼ਿਆਦਾ ਚੰਗੀ ਲਗੀ ਹੈ ਕਿਉਂਕਿ ਇਸ ਵਿਚ ਫੁਟ ਫੁਟ ਬੱਦਾ ਜਜ਼ਬਾ, ਉਮਾਹ ਤੇ ਆਹਾਰਾ ਵੇਗ ਹੈ । ਤਿਲੰਗਾਨਾ ਦੀ ਵਾਰ ਦੀ ਆਪਣੀ ਇਤਿਹਾਸਕ ਮਹਾਨਤਾ ਹੈ ਜੋ ' ਅਪਣੇ ਵਿਚ ਲੋਕ-ਸ਼ਕਤੀਆਂ ਦੀ ਚੇਤਨਤਾ ਲੁਕਾਈ ਬੈਠੀ ਹੈ ਪਰ ਇਸ ਵਾਰ ਵਿਚ ਮੈਨੂੰ ਦਿਲੋਂ ਫੁਟਿਆ ਜਜ਼ਬਾ ਘਟ ਨਜ਼ਰ ਆਇਆ ਹੈ । ਜੋ ਬਚਨ ਸਿੰਘ ਦੀ ਵਾਰ ਨਾ ਪੜੀ ਜਾਵੇ ਤਾਂ ਤਿਲੰਗਾਣਾ ਦੀ ਵਾਰ ਵਿਚ ਵੀ ਬਹੁਤੇ ਫਬਦੀ ਹੈ । ਪਰ ਬਚਨ ਸਿੰਘ ਦੀ ਵਾਰ ਵਿਚ ਬਹੁਤ ਸੰਖੇਪਤਾ ਹੈ-ਦਰਿਆ ਵਰਗੀ ਝਵਾਨੀ ਹੈ, ਵਾਰਤਾਲਾਪ ਬਹੁਤ ਕੁਦਰਤੀ ਤੇ ਚੁਸਤ ਹਨ । ਬੀਰ-ਰਸ ਨੂੰ ਪੂਰਨ ਤੌਰ ਤੇ ਕਾਇਮ ਰਖਿਆ ਹੈ । ਦਿਲ ਆਹਾਰਾ ਕਥਾ ਵਿਚ ਖੁਭਦਾ ਜਾਂਦਾ ਹੈ :- “ਫਤੂ ਗੁੰਡਾ ਵਧਿਆ ਉਸ ਵਲ ਡਾਂਗ ਉਲਾਰੀ, ਅਗੋਂ ਸਲੰਘ ਘੁਮਾਉਂਦਾ ਦਿਆ ਗੁਲਜ਼ਾਰੀ । “ਹਟ ਭਾੜੇ ਦਿਆ ਟਟੂਆ, ਕਿਉਂ ਮਤ ਗਈ ਮਾਰੀ, ਕੀ ਉਹਨਾਂ ਨਾਲ ਮੁਕਾਬਲਾ ਜਿਨ੍ਹਾਂ ਮਰਨ ਦੀ ਧਾਰੀ, ਲੈ ਝਲ ਵਾਰ ਜੁਆਨ ਦਾ ਹੁਣ ਮੇਰੀ ਵਾਰੀ, ਫਤੂ ਪਿਛੇ ਹਟ ਗਇਆ ਉਸ ਹਿੰਮਤ ਹਾਰੀ, ਝੂਠ ਦੇ ਹੁੰਦੇ ਪੈਰ ਨਾ, ਸਚ ਸ਼ਕਤੀ ਭਾਰੀ । ਇਨਾਂ ਵਾਰਾਂ ਨੇ ਕਵੀ ਨੂੰ ਇਤਿਹਾਸਕ ਵਿਸ਼ੇਸ਼ਤਾ ਬਖਸ਼ੀ ਹੈ। ਲੋਕ-ਸ਼ਕਤੀਆਂ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਸਹਿਰਾਈ ਦਾ “ ਆਵੇਗਾ ਕਿਉਂਕਿ ਉਸ ਨੇ ਇਸ ਯੁੱਗ ਵਿਚ ਅਜਿਹੀਆਂ " ਲਿਖੀਆਂ ਹਨ, ਜੋ ਯੁਗ-ਚੇਤਨਾ ਅਨੁਸਾਰ ਹਨ । ਸਹਿਰਾਈ ' ਵਰ ਖਸ਼ੀ ਹੈ । ਜਦ ਵੀ ਈ ਦਾ ਨਾਂ ਜ਼ਰੂਰ ਜਿਹੀਆਂ ਕਵਿਤਾਵਾਂ ਹਰਾਈ ਦੀ ਆਤਮਾ ੨੪