ਪੰਨਾ:Alochana Magazine November 1960.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੇ ਉਚਾਈ ਆਉਂਦੀ ਹੈ । ਸਹਿਰਾਈ ਬਹੁਤ ਕਮਲ ਉਦਗਾਰਾਂ ਦਾ ਮਾਲਿਕ ਹੈ । ੪੭ ਦੇ ਫਸਾਦਾਂ ਨੇ ਬਹੁਤ ਸਾਰੇ ਸਾਹਿਤਕਾਰਾਂ ਤੇ ਡੂੰਘਾ ਪ੍ਰਭਾਵ ਪਾਇਆ । ਕਈਆਂ ਬਹੁਤ ਹੀ ਦਰਦਭਰਪੂਰ ਤੇ ਕਰੁਣਾ-ਮਈ ਰਚਨਾਵਾਂ ਦਿਤੀਆਂ । ਸਹਿਰਾਈ ਦੇ ਭਾਵਕ-ਮਨ ਤੇ ਇਸ ਅਣਹੌਣੀ ਦਾ ਬਹੁਤ ਹੀ ਡੂੰਘਾ ਪ੍ਰਭਾਵ ਪਇਆ ਪਰ ਇਥੇ ਵੀ ਉਹ ਨਿਰੋਲ ਜਜ਼ਬਿਆਂ ਦੇ ਵਹਿਣ ਵਿਚ ਨਾ ਵਹਿ ਗਇਆ । ਉਹ ਉਨਾਂ ਕਵੀਆਂ ਵਿਚੋਂ ਨਹੀਂ ਜਿਹੜੇ ਕਵਿਤਾ ਨੂੰ ਆਹਾਰਾ ਵੇਗ ਹੀ ਸਮਝਦੇ ਹਨ ਤੇ ਇਕ ਨਸ਼ੇ ਵਿਚ ਕਵਿਤਾ ਲਿਖਦੇ ਹਨ । ਕਈਆਂ ਨਾਲ ਤਾਂ ਇਹ ਵੀ ਬੀਤਦੀ ਹੈ ਕਿ ਕਵਿਤਾ ਲਿਖਣ ਤੋਂ ਪਿਛੋਂ ਉਹ ਆਪ ਹੀ ਉਸ ਦੇ ਅਰਥ ਨਹੀਂ ਕਰ ਸਕਦੇ । ਸਾਹਿਤ-ਰਚਨਾ ਸਮੇਂ ਸੁਰਤੀਆਂ ਤੇ ਤੀਆਂ ਨੂੰ ਜਾਗ੍ਰਤ ਰਖਣਾ ਚਾਹੀਦਾ ਹੈ । ੪੭ ਦਾ ਘਲੂਘਾਰਾ ਹਰ ਮਾਨਵ-ਪ੍ਰੇਮੀ ਲਈ ਅਸਹਿ ਸੀ । ਸਾਡੇ ਕਵੀਆਂ ਨੇ ਬੜੇ ਲੰਮੇ ਲੰਮੇ ਕੀਰਨੇ ਪਾਏ । ਪਰ ਲੋਕ-ਕਵੀ ਸਹਿਰਾਈ ਇਸ ਦੁਖਾਂਤ ਵਿਚ ਵੀ ਇਕ ਨਵਾਂ ਦੁਮੇਲ ਵੇਖਦਾ ਹੈ । ਕਵੀ ਨੂੰ ਆਸ ਹੈ ਕਿ ਇਸ ਦੁਖਾਂਤ-ਝਾਕੀ ਤੋਂ ਪਿਛੋਂ ਰੰਗ-ਮੰਚ ਤੇ ਕੋਈ ਸੁਖਾਂਤ ਝਾਕੀ ਆਵੇਗੀ ਜਿਸ ਵਿਚ ਅਸੀਂ ਪੁਰਾਣੇ ਦੁਜੈਗੀ ਤੇ ਦੂਈ ਭਾਵ ’ਚੋਂ ਨਿਕਲ ਸਿਰਫ਼ ਇਨਸਾਨ ਬਣਨ ਦਾ ਯਤਨ ਕਰਾਂਗੇ । ਸਹਿਰਾਈ ਨੇ ਉਸ ਯੁਗ ਦਾ ਹਰ ਦੁਖੜਾ ਗਾ ਕੇ ਵੀ ਇਹ ਕਹਿਆ :- 'ਜਾਗੇ ਜਾਏ ਜ਼ਿਮੀਂ ਦੇ ਰਹੇ ਨਵ-ਨਕਸ਼ ਉਘੇੜ ਮੇਟ ਪੁਰਾਣੇ ਦਿਸਹੱਦੇ ਸਿਰਜਣ ਨਵੇਂ ਦੁਮੇਲ । ਮੈਨੂੰ ਉਸ ਦੀ ਪੁਸਤਕ ਸ਼ਕੁੰਤਲਾ ਬਹੁਤ ਪਿਆਰੀ ਲਗੀ ਹੈ ਜਿਸ ਵਿਚ ਉਸ ਕਾਲੀ ਦਾਸ ਰਚਿਤ "ਸ਼ਕਲਾ’ ਦੀ ਕਥਾ ਨੂੰ ਕਾਵਿ-ਰੂਪ ਦਿਤਾ ਹੈ । ਇਸ ਦੀ ਸਭ ਡੀ ਵਿਸ਼ੇਸ਼ਤਾ ਮੌਲਿਕਤਾ ਵਰਗਾ ਰਸ, ਮਧੁਰ-ਰਵਾਨੀ, ਹਰ ਪ੍ਰਕਾਰ ਦਾ ਰਸ ਸੰਚਾਰ ਕਰਨ ਦੀ ਸ਼ਕਤੀ, ਬਲਵਾਨ ਕਥਾ ਪ੍ਰਵਾਹ ਤੇ ਮਿਠਾ ਪ੍ਰਕ੍ਰਿਤੀ ਵਰਣਨ ਹੈ । ਕੁਦਰਤੀ ਪ੍ਰੇਮ ਸਹਿਰਾਈ ਦੀ ਕਵਿਤਾ ਦਾ ਇਕ ਹੋਰ ਰੰਗ ਹੈ । ਉਸ ਦੀਆਂ ਲਗਰਾਂ’ ਤੇ ‘ਰੁਝ ਣ ਉਸ ਦੇ ਕੁਦਰਤ ਪਿਆਰ ਦਾ ਪ੍ਰਤੱਖ ਰੂਪ ਹਨ । ਰਤ ਦੇ ਕਣਕਣ ਨੂੰ ਪਿਆਰ ਕਰਦਾ ਹੈ । ਗਗਨ ਤੇ ਬਾਤਾਂ ਪਾਂਦੇ ਤੇ ਦਿਲਾਂ ' ਤਾਰੇ, ਸਾਵੀਆਂ ਚੀਲਾਂ ਤੇ ਕੁਆਰੀਆਂ ਟੀਬੀਆਂ ਵਿਚ ਸਹਿਰਾਈ ਦਾ ਐਕਦਾ ਹੈ । ਪਰ ਇਕ ਸਚੇ ਸਾਮਵਾਦੀ ਵਾਂਗ ਸਿਰਫ ਕੁਦਰਤ ਵਰਣਨ ਤਕ ਨਹf ਰਹਿੰਦਾ, ਸਗੋਂ ਇਹਨਾਂ ਤੋਂ ਕੋਈ ਪ੍ਰੇਰਨਾ ਲੈਂਦਾ ਹੈ । ਭਾਈ ਵੀਰ ਪੁਸਤਕt ! ਉਹ ਕੁਦਰਤ ਦੇ ਕਣਕਣ ਨੂੰ ! ਦੇ ਮਹਿਰਮ ਤਾਰੇ, ਸਾਵੀਆਂ ਚ ਦਿਲ ਧੜਕਦਾ ਹੈ । ਪਰ ਹੀ ਸੀਮਿਤ ਨਹੀਂ ਰਹਿੰਦਾ ੨ )