ਪੰਨਾ:Alochana Magazine November 1960.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਵਾਨੀ ਹੈ । ਕਿਉਂਕਿ ਅੰਤ੍ਰੀਵ ਤੌਰ ਤੇ ਸ਼ਹਿਰਾਈ ਪ੍ਰੇਮ-ਪਿਆਰ ਭਰਿਆ ਜੀਵ ਹੈ । ਸਮਾਜਵਾਦੀ ਕਵਿਤਾ ਵਿਚ ਉਹ ਕਈ ਵੇਰ ਨਾਅਰੇ ਵੀ ਲਾਂਦਾ ਹੈ ਤੇ ਕਿਤੇ ਕਿਤੇ ਉਸ ਦੀ ਸਮਾਜਵਾਦੀ ਕਵਿਤਾ ਵਿਚ ਪ੍ਰੀਤ-ਕਵਿਤਾ ਵਰਗੀ ਰਵਾਨੀ ਨਹੀਂ ਹੁੰਦੀ, ਸਕਤਾ ਆ ਜਾਂਦਾ ਹੈ । ਸਮਾਜਵਾਦੀ ਕਵਿਤਾ ਵਿਚ ਉਹ ਕੁਝ ਖਾਸ ਵਿਚਾਰੇ ਦੇਣਾ ਚਾਹੁੰਦਾ ਹੈ, ਪਰ ਪਿਆਰ ਤਾਂ ਇਕ ਅੰਦਰੋਂ-ਫੁਟਿਆ ਸੋਮਾ ਹੈ । ਸਹਿਰਾਈ ਇਸ ਯੁੱਗ ਦਾ ਪ੍ਰਮੁਖ ਗੀਤ-ਕਾਰ ਹੈ । ਉਹਦੇ ਗੀਤ ਕਿਸੇ ਸੋਹਣੀ ਦੀ ਤੋਰ, ਉਹਦੀਆਂ ਝਾਂਜਰਾਂ ਤੇ ਸਪਣੀ ਵਰਗੀ ਗੱਤ ਤੇ ਹੀ ਸੀਮਤ ਨਹੀਂ ਹੁੰਦੇ, ਸਗੋਂ ਆਪਣੇ ਵਿਚ ਵਿਸ਼ਵ-ਵੇਦਨਾ ਰਖਦੇ ਹਨ । ਸਹਿਰਾਈ ਇਸ ਯੂਰੀ ਦਾ ਪ੍ਰਤੀਨਿਧ ਕਵੀ ਹੈ, ਜੋ ਸਮੇਂ ਦੀਆਂ ਨਾੜਾਂ ਪਛਾਣਦਾ ਹੈ ਤੇ ਆਉਣ ਵਾਲੀ ਸੋਨ-ਸੁਨਹਿਰੀ-ਸਵੇਰ ਨੂੰ ਚਿਦਾ ਹੈ । ਪੰਜਾਬੀ ਸਾਹਿੱਤ ਅਕਾਡਮੀ ਦੀ ਨਵੀਂ ਪੁਸਤਕ ਵਾਰ ਸ਼ਾਹ ਮੁਹੰਮਦ ਕ੍ਰਿਤ {ਪੰਸੀਪਲ ਸੀਤਾ ਰਾਮ ਕੋਹਲੀ ਤੇ ਪ੍ਰੋ: ਸੇਵਾ ਸਿੰਘ ਛੱਪ ਕੇ ਤਿਆਰ ਹੈ । ਮੁਲ ਕੇਵਲ ੪} ਭੇਜਣ ਲਈ ਲਿਖੋ : ਸਕੱਤਰ ਪੰਜਾਬੀ ਸਾਹਿੱਤ ਅਕਾਡਮੀ ੫੫੫ ਮਾਡਲ ਟਾਉਨ, ਲੁਧਿਆ 30