ਪੰਨਾ:Alochana Magazine November 1960.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੁਗਿੰਦਰ ਰਾਹੀ ਐਮ. ਏ.- ਨਾਟਕਕਾਰ ਅਮਰੀਕ ਸਿੰਘ ਦਾ ਸਥਾਨ ਪੰਜਾਬੀ ਨਾਟਕ-ਸਾਹਿੱਤ ਦੇ ਪਿੜ ਵਿਚ ਅਮਰੀਕ ਸਿੰਘ ਨੂੰ ਉਹ ਪਦਵੀ ਅਥਵਾ ਪ੍ਰਸਿੱਧੀ ਨਸੀਬ ਨਹੀਂ ਹੋਈ, ਜੋ ਸਾਡੇ ਕੁਝ ਇਕ ਪਹਿਲੀ ਕਤਾਰ ਦੇ ਨਾਟਕਕਾਰਾਂ ਦੀ ਸ਼ਖਸੀਅਤ ਨਾਲ ਸੰਬੰਧਿਤ ਹੈ । ਅਤੇ ਇਹ ਇਕ ਸ਼ੋਕ-ਮਈ ਸਾਹਿੱਤਕ ਘਟਨਾ ਹੈ, ਕਿਉਂਕਿ ਅਮਰੀਕ ਸਿੰਘ ਦੀ ਨਾਟਕੀ ਤਿਭਾ ਵਿਚ ਸਿਰਜਨਾਤਮਕਤਾ ਦੇ ਕੁਝ ਅਜਿਹੇ ਸਮੇਂ ਪ੍ਰਾਪਤ ਹਨ, ਜੋ ਸਾਡੇ ਹੋਰ ਨਾਟਕਕਾਰਾਂ ਦੇ ਹਿੱਸੇ ਵਿਚ ਨਹੀਂ ਆਏ, ਪਰ ਜਿਨ੍ਹਾਂ ਦੀ ਅਹਿਮੀਅਤ ਪ੍ਰਤੀ ਸਾਡੇ ਆਲੋਚਕਾਂ ਦਾ ਅਹਿਸਾਸ ਅਜੇ ਯੋਗ ਭਾਂਤ ਜਾਗਿਆ ਨਹੀਂ ਕਲਾਕਾਰ ਨੂੰ ਉਸ ਦੇ ਉਚਿਤ ਹੱਕਾਂ ਤੋਂ ਵਾਂਜਿਆਂ ਰੱਖਣਾ ਸਿਰਫ ਕਲਾਕਾਰ ਨਾਲ ਹੀ ਅਨਿਆਂ ਨਹੀਂ ਹੁੰਦਾ, ਸਗੋਂ ਉਸ ਦੀ ਅਨੁਭਵੀ ਸ਼ਖਸੀਅਤ ਵਿਚ ਵਿਦਮਾਨ ਸੰਭਾਵਨਾਵਾਂ ਦੇ ਘਾਤ ਦਾ ਰੂਪਕ ਵੀ ਹੁੰਦਾ ਹੈ । ਇਸ ਵਿਚਾਰ-ਪ੍ਰਕਰਣ ਵਿਚ ਅਮਰੀਕ ਸਿੰਘ ਦੀ ਸਾਹਿੱਤਕ ਦੇਣ ਦਾ ਮੂਲਿਅੰਕਨ ਇਕ ਗੰਭੀਰ ਲੋੜ ਹੈ । | ਆਧੁਨਿਕ ਯੁੱਗ ਦੇ ਮਨੁੱਖ ਨੇ ਸਾਮਾਜਿਕ ਪ੍ਰਗਤੀ ਦੀ ਪ੍ਰਕ੍ਰਿਆ ਦੇ ਵਿਸ਼ਾਲ ਇਤਿਹਾਸਕ ਸਰਵੇਖਣ ਦਾਰਾ ਜੀਵਨ-ਗਤੀ ਦਾ ਰਹੱਸ ਬੱਝ ਲਇਆ ਹੈ ।ਜਿਸ ਅਨੁਸਾਰ ਮਨੁੱਖੀ ਕਦਰਾਂ ਕੋਈ ਗਤੀ-ਰਹਿਤ ਵਸਤੂ ਨਹੀਂ ਹਨ, ਸਗੋਂ ਗਤੀ-ਸ਼ੀਲ ਹਨ । ਮਨੁੱਖੀ ਕਦਰਾਂ ਦੀ ਗਤੀ-ਸ਼ੀਲਤਾ ਆਰਥਕ ਗਤੀ ਦੀ ਪ੍ਰਕ੍ਰਿਤੀ ਅਨੁਸਾਰ ਨਿਸ਼ਚਿਤ ਹੁੰਦੀ ਹੈ । ਇਹੋ ਕਾਰਣ ਹੈ ਕਿ ਅੱਜ ਦਾ ਅਗਰਗਾਮੀ ਸਾਹਿੱਤਕਾਰ ਜਾਂ ਚਿੰਤਕ ਉਨ੍ਹਾਂ ਸ਼੍ਰੇਣੀ-ਗਤ ਸ਼ਕਤੀਆਂ ਦੀ ਉਤੇਜਨਾ ਨੂੰ ਸਵੈ-ਚੇਤੰਨਤਾ ਦੀ ਬੁਨਿਆਦੀ ਸ਼ਰਤ ਮੰਨਦਾ ਹੈ, ਜੋ ਆਰਥਿਕ ਗਤੀ ਨੂੰ ਲੋਕ-ਸਮੂਹ ਦੇ ਹਿੱਤ ਵਿਚ ਤੋਰਦੀਆਂ ਹਨ । ਮਨੁੱਖੀ ਕਦਰਾਂ ਦਾ ਵਿਰੋਧ ਤੇ ਸਮਰਥਣ ਵਿਰੋਧੀ ਆਰਥਿਕ ਹਿੱਤਾਂ ਅਨੁਸਾਰ ਬਣੀਆਂ ਦੋ ਵਿਰੋਧੀ ਸ਼੍ਰੇਣੀਆਂ ਦੇ ਸਾਮਾਜਿਕ ਕਰਮ ਵਿਚ ਰੂਪਮਾਨ ਹੁੰਦਾ ਹੈ । ਕਲਾਕਾਰ ਦੀ ਕਲਾ-ਸ਼ਕਤੀ ਇਨ੍ਹਾਂ ਕਦਰਾਂ ਦੀ ਸਮਰਥਕ ਸ਼੍ਰੇਣੀ ਦੇ ਛਾਬੇ ਵਿਚ ਬਹਿਣ ਨੂੰ ਹੀ ਕਰਮ-ਚੇਤਨਾ ਦਾ ਪ੍ਰਮਾਣ ਮੰਨਦੀ ਹੈ । ਪਰੰਤੂ ਕਲਾ ਨੂੰ ਜਦੋਂ ਜੀਵਨ-ਸੰਘਰਸ਼ ਦੀ ਉਤੇਜਨਾ ਲਈ ਵਰਤਿਆ ਜਾਂਦਾ