ਪੰਨਾ:Alochana Magazine November 1960.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ ਤਾਂ ਭਵਿੱਖਤ ਦੀਆਂ ਸੁਨਹਿਰੀ ਹੋਣੀਆਂ ਦੀ ਪ੍ਰਾਪਤੀ ਲਈ ਪਦਾਰਥਕ ਕੀਮਤਾਂ ਦਾ ਬੌਧਿਕ ਵਿਸ਼ਲੇਸ਼ਣ ਕੋਈ ਅਵਸ਼ਕ ਨਿਯਮ ਨਹੀਂ । ਅਸਲ ਲੋੜ ਇਨ੍ਹਾਂ ਹੋਣੀਆਂ ਨੂੰ ਕਲਪਣਾ ਦਾਰਾ ਸੁਝਾ ਕੇ ਸਮੇਂ ਦੀਆਂ ਰਾਤਕ ਹੋਣੀਆਂ ਨੂੰ ਕੱਟਣ ਦੀ ਹੁੰਦੀ ਹੈ । ਪਦਾਰਥਕ ਕੀਮਤਾਂ ਦਾ ਕਾਰਜ ਤਾਂ ਆਪਣੇ ਆਪ ਹੀ ਨਿਭਦਾ ਰਹਿੰਦਾ ਹੈ । ਕਲਾ ਦਾ ਕਰਤਵ ਯੋਗ ਭਾਂਤ ਤਾਂ ਹੀ ਨਿਭਦਾ ਹੈ, ਜੇ ਜੀਵਨ-ਘਲ ਪ੍ਰਤੀ ਕਰਮ-ਸ਼ੀਲਤਾ ਦੀ ਅਵਸ਼ਕਤਾ ਦਾ ਅਹਿਸਾਸ ਸਿਧਾਂਤਕ ਅਗਵਾਈ ਨੂੰ ਭਾਰੂ ਰਖ ਕੇ ਨਹੀਂ, ਸਗੋਂ ਅਚੇਤ ਰਖ ਕੇ ਜਗਾਇਆ ਜਾਵੇ । ਪਦਾਰਥਕ ਕੀਮਤਾਂ ਦੀ ਬੌਧਿਕ ਵਿਆਖਿਆ ਦਿਮਾਗੀ ਸਪਸ਼ਟਤਾ ਤਾਂ ਨਿਰਸੰਦੇਹ ਪ੍ਰਦਾਨ ਸਕਦੀ ਹੈ, ਪਰ ਭਾਵਾਤਮਕ ਤਿਪਾਦਨ ਦੇ ਅਭਾਵ ਕਾਰਣ ਇਹ ਮਨੁੱਖੀ ਚੇਤਨਾ ਵਿਚ ਇਕ ਅਜਿਹੀ ਖਿਆਲੀ ਸੰਤੁਸ਼ਟਤਾ ਪੈਦਾ ਕਰ ਦੇਂਦੀ ਹੈ ਜੋ ਭਵਿੱਖ-ਵਿਆਪੀ ਹੋਣੀਆਂ ਦੇ ਖ਼ਿਆਲੀ ਦਰਸ਼ਨਾਂ ਦੀ ਦੇਣ ਹੁੰਦੀ ਹੈ । ਸਾਡੇ ਸਾਹਿੱਤ ਵਿਚ ਬੌਧਿਕ ਅਪਸਾਰ ਦੀ ਰੁਚੀ ਕੁਝ ਇਸ ਖਿਆਲੀ ਸੰਤੁਸ਼ਟਤਾ ਕਾਰਣ ਹੀ ਵਿਆਪਕ ਹੈ । ਅਮਰੀਕ ਸਿੰਘ ਕਲਾ ਦੀ ਪ੍ਰੇਰਣਾ ਦੇ ਇਨ੍ਹਾਂ ਗੁਪਤ ਅਮਲਾਂ ਤੋਂ ਯੋਗ ਭਾਂਤ ਜੇਤੰਨ ਹੈ, ਜਿਸ ਕਾਰਣ ਉਸ ਦੇ ਨਾਟਕਾਂ ਵਿਚ ਅਜੋਕੇ ਮਨੁੱਖ ਦੀ ਚੇਤੰਨਤਾਂ ਇਕ ਨਰੋਈ ਗਤੀ ਵਿਚ ਸਾਕਾਰ ਹੁੰਦੀ ਹੈ । ਉਹ ਸਾਮਾਜਿਕ ਪ੍ਰਤੀ ਦੀਆਂ ਸਿੱਧਾਂਤਕ ਸੇਧਾਂ ਨੂੰ ਭਾਵਾਤਮਿਕ ਸੇਧਾਂ ਦੀ ਕਲਾਰਥੀ ਅਧੀਨਤਾ ਵਿਚ ਪੇਸ਼ ਕਰਦਾ ਹੈ । ਇਨ੍ਹਾਂ ਭਾਵਾਤਮਿਕ ਸੇਧਾਂ ਵਿਚ ਇਕ ਅਜਿਹਾ ਅੰਤ੍ਰੀਵ ਤਰਕ ਵਿਦਮਾਨ ਹੈ, ਜੋ ਮਨੁੱਖੀ ਭਾਵਾਂ ਦਾ ਖ਼ਿਆਲੀ ਉੱਚਾਤੀਕਰਣ (Sublimation) ਕਰਨ ਵਾਲੇ ਰੁਮਾਂਸਕ ਤੇ ਬੌਧਿਕ ਅਪਸਾਰ ਦੇ ਟਾਕਰੇ ਵਿਚ ਇਕ ਸਾਰਥਕ ਵਿਕਲਪ (Alternative) ਹੈ । ਅਮਰੀਕ ਸਿੰਘ ਦੀ ਜੀਵਨ-ਸੂਝ ਉਸ ਦੇ ਨਾਟਕਾਂ ਵਿਚੋਂ ਤਿੰਨ ਪ੍ਰਕਾਰ ਦੇ ਪ੍ਰਭਾਵ-ਰੂਪਾਂ ਵਿਚ ਉਜਾਗਰ ਹੁੰਦੀ ਹੈ : ੧. ਦੁਖਾਂਤ ੨. ਸੁਖਾਂਤ ਤੇ ੩. ਵਿਅੰਗ ਜਾਂ ਮਸ਼ਕਰੀ । ਕਈ ਨਾਟਕਾਂ ਵਿਚ ਇਹ ਪ੍ਰਭਾਵ ਬੜੇ ਨਿਸਚਿੰਤ ਤੇ ਨਿਖੜਵੇਂ ਰੂਪ ਵਿਚ ਪ੍ਰਾਪਤ ਹੁੰਦੇ ਹਨ, ਪਰ ਕਈਆਂ ਵਿਚ ਮਿਸਰਤ ਰੂਪ ਧਾਰਨ ਕਰ ਗਏ ਹਨ । ਉਦਾਹਰਣ ਵਜੋਂ ਆਂਦਰਾਂ, “ਪੀੜਾਂ, ਮਹਾਰਾਜਾ ਦੀ ਜੈ” ਤੇ “ਪ੍ਰਛਾਵਿਆਂ ਦੀ ਪਕੜ ਵਿਚ ਦੁੱਖਾਤਮਿਕ ਪ੍ਰਭਾਵ ਅਤੇ ਸ਼ਰਤ, “ਅੱਖ ਅੱਗੇ ਰੱਖ’’ ਤੇ ‘ਖ਼ਾਹਮਖਾਹ ਆਦਿ ਵਿਚ ਵਿਅੰਗ ਬੜਾ ਸਪਸ਼ਟ ਤੇ ਨਿਖੜਵਾਂ ਹੈ । ਪਰ ਕੁਝ ਹੋਰ ਨਾਟਕਾ