ਪੰਨਾ:Alochana Magazine November 1960.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਾ ਨਾਟਕ ਹੋਇਆ | ਅਰਥਾਤ ਸ਼ਹਿਨਸ਼ਾਹ ਅਕਬਰ ਦੇ ਰਾਜ-ਕਾਲ (੧੬੧੩੧੬੬੨ ਬਿ:) ਦੇ ਦਬਦਬਾ ਦੇ ਸਮੇਂ ਤੋਂ ਕੋਈ ਸੌ ਵਰੇ ਪਹਿਲਾਂ ਹੀਰ-ਰਾਂਝੇ ਦਾ ਮਿਲਾਪ ਹੋਇਆ | ਹੁਣ ਵਿਚਾਰ-ਗੋਚਰੇ ਇਹੀ ਗੱਲ ਰਹਿ ਜਾਂਦੀ ਹੈ ਕਿ ਜਿਹੜੇ ਅਕਬਰ ਦਾ ਜ਼ਿਕਰ ਦਮੋਦਰ ਨੇ ਕੀਤਾ ਹੈ, ਉਹ ਕੋਈ ਹੋਰ ਹੀ ਅਕਬਰ ਸੀ ? ਅਕਬਰ ਤੇ ', '13 ਬਾਰੇ ਚਰਚਾ ਕਰਨ ਤੋਂ ਪਹਿਲਾਂ ਉਚਿਤ ਬਣਦਾ ਹੈ ਕਿ ਇਕ ਝਾਤ ਹੀਰ-ਦਮੋਦਰ ਤੇ ਪਾਈ ਜਾਏ, ਤਾ .. ਜਾਣਕਾਰੀ ਪ੍ਰਾਪਤ ਹੋ ਜਾਵੇ ਕਿ ਕਿੱਸੇ ਵਿਚ ਅਕਬਰ ਦਾ ਨਾਉਂ ਕਿਸ ਕਿਸ ਥਾਂ ਆਇਆ ਹੈ :- ਸਭ ਤੋਂ ਪਹਿਲਾਂ ਦਮੋਦਰ ਵਲੋਂ ਦਿਤੀ ਗਈ ਭੂਮਿਕਾ ਵਿਚ ਅਕਬਰ ਦਾ ਨਾਂ ਉਹਦੀ ਵਡਿਆਈ ਵਜੋਂ ਆਇਆ ਹੈ : (੧ ਪਾਤਸ਼ਾਹੀ ਜੋ ਅਕਬਰ ਸੰਦੀ, ਹੀਲ ਨਾ ਹੁੱਜਤ ਕਾਈ । ੩ । ਭੂਮਿਕਾ ਵਿਚ ਅਕਬਰ ਦੀ ਵਡਿਆਈ ਤੇ ਹੋਰ ਥੋੜੀ ਜਿਹੀ ਜਾਣਕਾਰੀ ਦੇ ਨਾਲ ਹੀ ਕਿੱਸੇ ਦੇ ਅਰੰਭ ਵਿਚ ਚੂਚਕ ਨੂੰ ਅਕਬਰ ਦੇ ਬਰਾਬਰ ਇਉਂ ਦਸਿਆ ਗਇਆ ਹੈ ਜਿਵੇਂ ਦੋਹਾਂ ਦਾ ਆਪਸ ਵਿਚ ਪ੍ਰਪਰ ਮਿਲਾਪ ਹੁੰਦਾ ਰਹਿਆ ਹੋਵੇ : (੨) ਅਕਬਰ ਨਾਲ ਕਰੇਂਦਾ ਜਾਵੇ, | ਭੁਈਂ ਨਈਂ ਦਾ ਸਾਈਂ ।੨। ਕਿੱਸੇ ਨੂੰ ਅਰੰਭ ਕਰਹਿਆਂ ਹੀ ਦਮੋਦਰ ਸਿੱਧਾ ਆਪਣੇ ਨਿਸ਼ਾਨੇ ਵਲ ਤੁਰ ਪੈਂਦਾ ਹੈ । ਹੀਰ ਦੇ ਸੁਹੱਪਣ ਵਲ ਝਾਤ ਪੁਆ ਕੇ ਘਰਦਿਆਂ ਨੂੰ ਉਹਦੀ ਮੰਗਣੀ ਦੀ ਚਿੰਤਾ ਵਿਚ ਦਸਦਾ ਹੈ : (੩) ਹਿਕੇ ਤਾਂ ਦੀਜੇ ਤੋੜ ਪਠਾਣਾਂ, ਸਿੰਥੋਂ ਪਾਰ ਚੜੀ ਹਾਂ । ਹਿਕੇ ਦਿਵਾਂਹਾਂ ਅਕਬਰ ਗਾਜ਼ੀ, | ਕੱਛਾਂ ਆਪ ਕਛੀ | : ਖੇੜਿਆਂ ਵਲੋਂ ਆਈ ਹੀਰ ਦੀ ਮੰਗ ਪ੍ਰਵਾਨ ਕਰ ਲਈ ਜਾਂਦੀ ਹੈ । ਝੰਗ-ਸਿਆਲ ਤੇ ਖੇੜਿਆਂ ਦੇ ਘਰ ਖੁਸ਼ੀ ਮਨਾਈ ਜਾਂਦੀ ਹੈ । ਦੂਜੇ ਪਾਸੇ ਹੀਰ ਆਪਣੀ ਜਵਾਨੀ ਦੇ ਨਸ਼ੇ ਵਿਚ ਜੰਗਲ ਬੇਲੇ ਤੇ ਝਨਾਂ ਵਿਚ ੩੬੦ ਸਹੇਲੀਆਂ ਦੀ ਫੌਜ ਨਾਲ ਘੁੰਮਦੀ ਫਿਰਦੀ ਹੈ । ਫਿਰਦੇ ਤੁਰਦੇ ਇਕ ਦਿਨ ਸੁਹਣੀ ਜਿਹੀ ਬੜੀ ਵਿਚ ਬੈਠੇ ਲੁੱਡਣ ਦੀ ਕੂਕਫ਼ਰਿਆਦ ਸੁਣ ਲਈ । ਉਹ ਪਨਾਹ ਲਈ ਮੰਗ ਕਰ ਰਹਿਆ ਸੀ । ਹੀਰ ਨੇ ਉਹਨੂੰ ਬੇੜੀ ਸਣੇ ਰਖ ਲਇਆ। ਲੁੱਡਣ ਨੂੰ ਡਰ ਅਨੁਭਵ ਹੋਇਆ ਕਿ ਇਸ ਨੀਂਗਰ ਨੇ