ਪੰਨਾ:Alochana Magazine November 1960.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰਦੇਵ ਸਿੰਘ - ਤਖ਼ਤ ਸਿੰਘ ਦੀ ਕਾਵਿ-ਸ਼ੈਲੀ | ਪੰਜਾਬ ਦੀ ਵੰਡ ਪਿੱਛੋਂ, ਪੰਜਾਬੀ ਕਾਵਿ ਵਿਚ, ਕਵੀਆਂ ਦੀ ਜਿਸ ਨਵੀਂ ਪੀੜੀ ਨੇ ਜਨਮ ਲਇਆ, ਤਖ਼ਤ ਇੰਘ ਉਸ ਦਾ ਪ੍ਰਮੁੱਖ ਸ਼ੈਲੀਕਾਰ (st list) ਹੈ । ਅਨਭਵ ਦੀ ਵਿਲੱਖਣਤਾ, ਤੌਲ, ਮੌਲਿਕਤਾ, ਸ਼ਬਦ ਚੋਣ ਤੇ ਚਿੰਨਾਂ ਆਦਿ ਦਾ ਢੁੱਕਦਾ ਪ੍ਰਯੋਗ ਆਦਿ ਕਿਸੇ ਕਵੀ ਦੀ ਕਾਵਿ-ਸ਼ੈਲੀ ਨੂੰ, ਜਿਥੇ ਰੂਪਕ ਪੱਖ ਤੋਂ ਸੁੰਦਰ ਬਣਾਉਂਦੇ ਹਨ, ਉਥੇ ਕਵੀ ਨੂੰ ਇਸ ਗੱਲ ਦੀ ਸੂਚਨਾਂ ਵੀ ਦਿੰਦੇ ਹਨ ਕਿ ਉਸ ਨੇ ਪੁਰਾਣੇ ਪਰੰਪਰਾਵਾਦੀ ਵਿਚਾਰਾਂ ਨੂੰ ਹੀ ਨਹੀਂ ਰਟੀ ਜਾਣਾ, ਸਗੋਂ ਸਮੇਂ ਅਨੁਸਾਰ ਨਿੱਤ ਬਦਲਦੀਆਂ ਮਨੁਖੀ ਕੀਮਤਾਂ ਨੂੰ ਵੀ ਅਪਣਾਉਣਾ ਹੈ | ਅੱਜ ਦਾ ਯੁਗ ਗਹਿ-ਪੱਥ ਤੇ ਛੱਡੇ ਜਾ ਰਹੇ ਸਪੂਤਨਿਕਾਂ ਦਾ ਯੁਗ ਹੈ, ਵਿਗਿਆਨ ਨੇ ਤਾਰਾ ਮੰਡਲ ਤੀਕ ਮਨੁਖ ਦੀ ਪਹੁੰਚ ਬਣਾ ਦਿੱਤੀ ਹੈ, ਜਿਸ ਵਿਚ ਜੇ ਕਵੀ ਦੀ ਸ਼ਰਧਾ ਰਲ ਜਾਏ ਤਾਂ ਮਨੁੱਖੀ ਹਾਰ ਕਿੰਨੀ ਨਿਖਰੀ ਹੋਈ ਜਾਪੇ | ਅੱਜ ਦੇ ਕਵੀ ਕੋਲੋਂ ਲਿਖੇ ਜਾ ਰਹੇ ਹੇਠਾਕਤ ਬੋਲ ਸਾਰੇ ਜੱਗ ਦੀ ਲੋੜ ਹਨ : ਦੁਨੀਆਂ ਭਰ ਵਿਚ ਸਭ ਤੋਂ ਪਹਿਲੇ ਭੂ-ਉਪ-ਗਹਿ ! ਨਮਸਕਾਰ ਮੈਂ ਤੈਨੂੰ ਲੱਖ ਲੱਖ ਵਾਰ ਕਰਾਂ । (ਉਪਹਿ) ਅਨੁਭਵ ਦੀ ਵਿਲੱਖਣਤਾ ਦਾ ਹੀ ਸਿੱਟਾ ਹੈ ਕਿ ਤਖ਼ਤ ਸਿੰਘ ਅੰਬਰਾਂ ਦੀ , ਵਾਵਰੋਲਿਆਂ ਦੀ ਕਵਿਤਾ ਨਹੀਂ ਲਿਖਦਾ ਤੇ ਨਾ ਸ਼ੇਖ-ਚਿਲੀਆਂ ਵਾਲੀਆਂ ਉਸਦੀਆਂ ਗੱਲਾਂ ਹਨ-ਉਹ ਤਾਂ ਲੋਕਾਂ ਦਾ ਕਵੀ ਹੈ ਤੇ ਉਸ ਦੀ ਕਲਾ ਲੋਕਾਂ ਲਈ ਹੈ । ਉੱਤਮ ਕਾਵਿ ਦੀ ਤਾਂ ਨਿਸ਼ਾਨੀ ਇਹੋ ਹੈ ਕਿ ਇਹ ਜ਼ਿੰਦਗੀ ਵਿਚੋਂ ਫੁਟਦੀ ਹੋਵੇ, ਜ਼ਿੰਦਗੀ ਲਈ ਹੋਵੇ ਤੇ ਜ਼ਿੰਦਗੀ ਨੂੰ ਨਿਗਰ ਕੀਮਤਾਂ ਪ੍ਰਦਾਨ ਕਰਦੀ ਹੋਵੇ, ਤਖ਼ਤ

  • (i)

Poetry is made out of life, belongs to life, exist for life. (An Introduction to the Literature P. 92 Hudson) Study ** Poetry is at bottom a criticism of life. (Essays Criticism -Second Series) (Mathem Arraold) (ii) ੪੦