ਪੰਨਾ:Alochana Magazine November 1960.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਾ ਉਦੇਸ਼ ਜੀਵਨ ਦਾ ਸੁਖ-ਭੌਤਕ ਜੀਵਨ ਦਾ ਸੁਖ ਪ੍ਰਾਪਤ ਕਰਨਾ ਹੀ ਸਮਝਣ ਲਗ ਪੈਂਦੇ ਹਨ । ਜਿਥੇ ਹਾਲਾਤ ਇਸ ਦੇ ਉਲਟ ਹੋਣ, ਉਥੇ ਆਲਸ ਦੀ ਪ੍ਰਧਾਨਤਾ ਹੁੰਦਾ ਹੈ । ਜਦੋਂ ਕੁਦਰਤ ਨੇ ਖਾਣ-ਪੀਣ ਪਹਿਨਣ-ਪਾਣ ਦੇ ਸਾਰੇ ਸਾਮਾਨ ਸਹਿਜੇ ਹੀ ਪੇਸ਼ ਕਰ ਦਿੱਤੇ ਹੋਣ ਤਾਂ ਫੇਰ ਜੀਵਨ ਵਿਚ ਇਨ੍ਹਾਂ ਦੀ ਚਿੰਤਾ ਕਿਉਂ ਕਰਨੀ ਹੋਈ । ਭਾਰਤ ਦੀ ਧਰਤੀ ਦਾ ਇਹੀ ਹਾਲ ਹੈ । ਹਰ ਤਰ੍ਹਾਂ ਦਾ ਮੌਸਮ ਇਥੇ ਆਪਣਾ ਕੰਮ ਦਿਖਾਂਦਾ ਹੈ । ਭਾਰਤ ਦੀ ਧਰਤੀ ਬਹੁਤ ਉਪਜਾਉ ਰਹੀ ਹੈ । ਅਜਿਹੀ ਹਾਲਤ ਵਿਚ ਜਾਂ ਤਾਂ ਸੰਸਾਰਕ ਗਲਾਂ ਤੋਂ ਮਨ ਹਟਾ ਕੇ ਜੀਵ, ਜੀਵਾਤਮਾ ਅਤੇ ਪ੍ਰਮਾਤਮਾ ਵਲ ਰੁਝ ਜਾਂਦਾ ਹੈ, ਜਾਂ ਵਿਲਾਸ ਪ੍ਰੇਮਤਾ ਵਿਚ ਫਸ ਕੇ ਇੰਦੀਆਂ ਦਾ ਸ਼ਿਕਾਰ ਹੋ ਜਾਂਦਾ ਹੈ । ਇਹੀ ਮੁੱਖ ਕਾਰਣ ਹੈ ਕਿ ਸਾਡੇ ਦੇਸ਼ ਦਾ ਸਾਹਿਤ ਧਾਰਮਿਕ ਵਿਚਾਰਾਂ ਜਾਂ ਸ਼ਿੰਗਾਰ ਰਸ ਦੀ ਕਵਿਤਾ ਨਾਲ ਭਰਿਆ ਪਇਆ ਹੈ । ਸੋ ਇਹ ਸਪਸ਼ਟ ਹੈ ਕਿ ਕਿਸੇ ਦੇਸ਼ ਦੇ ਜੀਵਨ ਤੇ ਵਾਤਾਵਰਣ ਅਨੁਸਾਰ ਹੀ ਉਸ ਦੇਸ਼ ਦਾ ਸਾਹਿਤ ਉਪਜਦਾ ਹੈ । ਸਾਹਿਤ ਜੀਵਨ ਵਿਚ ਕਿਵੇਂ ਤਬਦੀਲੀਆਂ ਲਿਆਉਂਦਾ ਹੈ, ਕਿਵੇਂ ਤਰਥੱਲੀਆਂ ਮਚਾ ਦੇਣ ਦੀ ਸਮਰਥਾ ਰਖਦਾ ਹੈ, ਇਸ ਗਲ ਦਾ ਸਪਸ਼ਟੀਕਰਣ ਸੰਸਾਰ ਦਾ ਇਤਿਹਾਸ ਤੇ ਸਾਹਿਤ ਕਰ ਦੇਵੇਗਾ । ਪਛਮ ਦੇ ਦੇਸ਼ਾਂ ਵਿਚ ਕਿਸੇ ਸਮੇਂ ਧਰਮ ਸਬੰਧੀ ਸਕਤੀ ਪੋਪ ਦੇ ਹੱਥਾਂ ਵਿਚ ਆ ਗਈ ਸੀ | ਮਧਕਾਲ ਵਿਚ ਇਸ ਸ਼ਕਤੀ ਦੀ ਦੁਰਵਰਤੋਂ ਹੋਣ ਲਗ ਪਈ ਤੇ ਫੇਰ ਪੁਨਰ ਸੁਰਜੀਤੀ ਨੇ ਜਦੋਂ ਵਰਤਮਾਨ ਸਮੇਂ ਦੀ ਅਰੰਭਨਾ ਕੀਤੀ ਤਾਂ ਯੂਰਪੀ ਦਿਮਾਗ ਸੁਤੰਤਰਤਾ ਦੇਵੀ ਦੀ ਅਰਾਧਨਾ ਕਰਨ ਲਗਾ ਅਤੇ ਉਸ ਨੇ ਪਹਿਲਾ ਕੰਮ ਜੋ ਕੀਤਾ, ਉਹ ਸੀ ਧਰਮ ਦੇ ਵਿਰੁਧ ਬਗਾਵਤ ਲਇਆ ਦੇਣੀ । ਇਸ ਦਾ ਨਤੀਜਾ ਇਹ ਹੋਇਆ ਕਿ ਯੂਰਪੀ ਜੀਵਨ ਖੇਤਰ ਵਿਚੋਂ ਧਰਮ ਦਾ ਪਭਾਵ ਘਟਿਆ ਅਤੇ ਵਿਅਕਤੀਗਤ ਸੁਤੰਤਰਤਾ ਦੀ ਲਾਲਸਾ ਵਧੀ । ਕੌਣ ਨਹੀਂ ਜਾਣਦਾ ਕਿ ਫ਼ਰਾਂਸ ਦੀ ਰਾਜ ਕ੍ਰਾਂਤੀ ਦੀ ਨੀਂਹ ਰੂਸੋ ਅਤੇ ਵਾਲਟੇਅਰ ਦੇ ਲੇਖਾਂ ਨੇ ਰਖੀ ਅਤੇ ਇਟਲੀ ਦੀ ਪੁਨਰ ਸੁਰਜੀਤੀ ਦਾ ਬੀਜ ਬੀਜਿਆ ਮੇਜ਼ਨੀ ਦੇ ਲੇਖਾਂ ਨੇ । ਭਾਰਤ ਵਿਚ ਵੀ ਸਾਹਿਤ ਦਾ ਪ੍ਰਭਾਵ ਇਸ ਦੀ ਅਵਸਥਾ ਤੇ ਘਟ ਨਹੀਂ ਪਾਇਆ ॥ ਭਰਤੀਆਂ ਦਾ ਵਿਸ਼ੇਸ਼ ਕਰ ਕੇ ਝੁਕਾ ਧਰਮ ਵਲ ਰਿਹਾ ਹੈ । ਮੁਸਲਮਾਨ ਅਤੇ ਹਿੰਦੂ ਧਰਮ ਜਦ ਭਾਰਤੀ ਇਤਿਹਾਸ ਵਿਚ ਆਪਸੀ ਗੁਆਂਢੀ ਬਣੇ ਤਾਂ ਉਹਨਾਂ ਵਿਚਲੇ ਕੱਟੜਪੁਣੇ ਨੂੰ ਦੂਰ ਕਰਨ ਲਈ ਭਗਤੀ ਲਹਿਰ ਪੈਦਾ ਹੋਈ, ਜਿਸ ਦੇ ਸਾਹਿਤ ਨੇ ਭਾਰਤੀ ਜੀਵਨ ਵਿਚ ਬੜੀ ਤਬਦੀਲੀ ਲਿਆਂਦੀ । ਇਸ ਲਈ ਇਹ ਸਪਸ਼ਟ ਹੈ ਕਿ ਮਨੁਖਾ ਜੀਵਨ ਦੀ ਸਾਮਾਜਿਕ ਗਤੀ ਵਿਚ ਸਾਹਿਤ ਦਾ ਸਥਾਨ ਬੜਾ ਮਹੱਤਵ-ਪੂਰਣ ਹੈ । ਸੰਸਾਰ ਸਥਿਤੀ ਤੇ ਜੀਵਨ ਅਤੇ ਸਾਹਿਤ ਅਤੇ ਦੇਸ਼-ਸਥਿਤੀ ਤੇ ਜੀਵਨ ਅਤੇ