ਪੰਨਾ:Alochana Magazine November 1960.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਹਨੂੰ ਕੀ ਰਖਣਾ ਸੀ । ਲੁਡਣ ਹੀਰ ਨੂੰ ਮਾਮਾ, ਚਾਚਾ, ਪਿਉ, ਭਰਾ ਆਦਿ ਬੁਲਾਉਣ ਲਈ ਕਹਿੰਦਾ ਹੈ ਤਾਂ ਹੀਰ ਆਪਣੀ ਜਵਾਨੀ 'ਚ ਮਤੀ ਭਉਹਾਂ ਚਾੜ੍ਹ ਕੇ ਕਹਿੰਦੀ ਹੈ : (੪) ਮਾਰੀਂ ਥਾਉਂ ਨਾ ਟੱਲਾ ਕਿਸ ਤੇ, | ਜੇ ਕੋਈ ਸੁਣੇਸਾਂ ਆਇਆ । ਤਾਂ ਸੱਚੀਂ ਬਾਪ ਚਾਚੇ ਦੇ ਤਾਈਂ, | ਜੇ ਹੋਵੀ ਅਕਬਰ ਦਾ ਛਪਾਇਆ | ੫੭ } ਜਦ ਨਰ ਖਾਨ ਚੰਧੜ ਨੂੰ ਆਪਣੀ ਬੇੜੀ ਤੇ ਲੁੱਡਣ ਬਾਰੇ ਪਤਾ ਲਗਦਾ ਹੈ ਤਾਂ ੩੬o ਜਵਾਨਾਂ ਦੀ ਘੋੜ-ਸਵਾਰ ਫੌਜ ਨਾਲ ਸਿਆਲਾਂ ਤੇ ਆ ਚੜਾਈ ਕਰਦਾ ਹੈ । ਇਹ ਕੁਝ ਵੇਖ ਲੁੱਡਣ ਦੇ ਮੂੰਹ ਉਤੇ ਹਵਾਈਆਂ ਉਡਣ ਲਗ ਪੈਂਦੀਆਂ ਹਨ ਕਿ ਇਹ ਫੌਜ ਮੈਨੂੰ ਤੇ ਹੀਰ ਨੂੰ ਮਾਰ ਮੁਕਾਏਗੀ ਅਤੇ ਉਹ ਛੁਪ ਜਾਂਦਾ ਹੈ । ਪਰ 'ਛੰਨੇ ਹਾਥੀ ਦੀ ਚਾਲ ਚਲਣ ਵਾਲੀ ੩੬੦ ਸਹੇਲੀਆਂ ਦੀ ਸਰਦਾਰਨੀ ਹੀਰ ਪਿਛੇ ਹਟਣ ਵਾਲੀ ਥੋੜੀ ਹੀ ਸੀ । ਉਹਨੇ ਡਟ ਕੇ ਮੁਕਾਬਲਾ ਕੀਤਾ ਤੇ ਸੰਬਲਾਂ ਦੀ ਫੌਜ ਆਪਣੇ ਸਿਪਾਹ ਸਾਲਾਰ (ਨੂਰ ਖਾਨ) ਨੂੰ 'ਧੋਬੀ ਦੇ ਕਣ ਪਾਏ ਕਪੜੇ ਦੀ ਹਾਲਤ ਵਿਚ ਵਾਪਸ ਲੈ ਗਈ । ਹੀਰ ਦੇ ਭਰਾ ਖਾਨ, ਪਠਾਣ, ਸੁਲਤਾਨ ਤੇ ਬਹਾਦਰ ਨੇ ਜਦ ਸੁਣਿਆ ਤਾਂ ਹੀਰ ਤੋਂ ਪੁਛਣ ਲਗੇ ਕਿ ਉਨ੍ਹਾਂ ਸੁਣਿਆ ਹੈ ਕਿ ਸੰਬਲ ਆਏ ਸਨ ਤੇ ਦਸ ਉਹ ਗਏ ਕਿਧਰ ਨੂੰ ਹਨ ? ਤਾਂ ਹੀਰ ਹਿੱਕਾਂ ਉਭਾਰਦੀ ਤੇ ਨਾਸਾਂ ਫੁਲਾਉਂਦੀ ਹੋਈ ਭਰਾਵਾਂ ਦਾ ਇਉਂ ਮਾਣ ਕਰਦੀ ਹੈ : (੫) ਕਿਤ ਨੂੰ ਆਖਾਂ ਤੁਸੀਂ ਸੁਣਾਈਂ, ਕਿਛ ਅਕਬਰ ਮੈਥੇ ਧਾਇਆ । ੧੦੪ । ਕਵ ਇਥ ਹੀਰ ਦੀ ਬਹਾਦਰੀ ਦਸ ਕੇ ਜ਼ਰਾ ਅਟਕਾ ਪਾਉਂਦਾ ਹੈ ਤੇ ਇਸ ਨਾਟਕ ਦੇ ਮੁਖ-ਪਾਤਰ ਰਾਂਝੇ ਨਾਲ ਜਾਣਕਾਰੀ ਕਰਾਉਂਦਾ ਹੈ । ਮਉਜ਼ਮ ਦੇ ਘਰ ਤਾਹਿਰ, ਜ਼ਾਹਿਰ ਤੇ ਜੀਵਣ ਮਗਰੋਂ ਧੀਦੋ ਜਨਮਿਆ । ਉਹ ਹਾਲੀ ਛੁਟੇਰਾ ਹੀ ਹੁੰਦਾ ਹੈ ਕਿ ਉਂਜ਼ਮ ਨੂੰ ਉਹਦੇ ਵਿਆਹ ਦੀ ਚਿੰਤਾ ਹੋ ਜਾਂਦੀ ਹੈ । ਕਿਉਂਕਿ ਉਹਦੇ ਵੱਡੇ ਤਿੰਨੋਂ ਭਰਾ ਉਹਨੂੰ ਮਾਰ ਮੁਕਾਉਣਾ ਚਾਹੁੰਦੇ ਹਨ । ਵਿਆਹ ਦੀਆਂ ਤਿਆਰੀਆਂ ਵਿਚ ਹੀ ਮਉਜ਼ਮ ਰਬ ਨੂੰ ਪਿਆਰਾ ਹੋ ਜਾਂਦਾ ਹੈ । ਮਾਂ ਪਹਿਲਾਂ ਹੀ ਰਗਬਾਸ ਹੋ ਚੁੱਕੀ ਸੀ, ਜਿਸ ਕਾਰਨ ਧੀਦੋ ਦਾ ਤਖਤ-ਹਜ਼ਾਰੇ ਰਹਿਣਾ ਮੁਸ਼ਕਲ ਹੋ ਗਇਆ । ਧੀਦੇ ਧਰ ਦਰਗਾਹੋਂ ਲਿਖੇ ਅਨੁਸਾਰ ਘਰੋਂ ਨਿਕਲ ਤੁਰਦਾ ਹੈ । ਰਸਤੇ ਵਿਚ ਕਈ ਔਕੜਾਂ ਆਉਂਦੀਆਂ ਹਨ ਪਰ ਰਾਂਝਾ ਸਾਰੀਆਂ ਕਠਨਾਈਆਂ ਨੂੰ ਪਾਰ ਕਰੀ ਜਾਂਦਾ ਹੈ ਤੇ ਜਾ ਪੰਜ ਪੀਰਾਂ ਨਾਲ ਮੇਲ ਹੁੰਦਾ ਹੈ । ਪੀਰ ਉਹਦੀ ਵੰਝਲੀ ਸੁਣ ਕੇ ਅਤਿਅੰਤ ਪ੍ਰਸੰਨ ਹੁੰਦੇ ਹਨ ਤੇ ਇਸੀ ਖੁਸ਼ੀ ਵਿਚ ਉਹਨੂੰ ਹੀਰ ਬਖਸ਼ਦੇ ਹਨ । ਪੰਜ ਪੀਰ ਹੀਰ ਦੇ ਦਿਲ