ਪੰਨਾ:Alochana Magazine November 1960.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਚ ਵੀ ਰਾਂਝੇ ਲਈ ਸ਼ਰਧਾਂ ਭਰ ਆਉਂਦੇ ਹਨ । ਪੀਰਾਂ ਤੋਂ ਵਿਦਾ ਹੋਣ ਮਗਰੋਂ ਅਗੇ ਧੀਦੋ ਨੂੰ ਲੁੱਡਣ ਮਿਲਦਾ ਹੈ ਤੇ ਲੁੱਡਣ ਰਜਵਾਂ ਪਿਆਰ ਦੇਂਦਾ ਹੈ । ਜਦ ਰਾਂਝਾ ਲੁੱਡਣ ਦੀਆਂ ਬਖਸ਼ਸ਼ਾਂ ਨੂੰ ਅਪ੍ਰਵਾਨ ਕਰਦਾ ਹੋਇਆ ਕੇਵਲ ਬੇੜੀ ’ਚ ਸੌਣ ਦੀ ਇੱਛਾ ਪ੍ਰਗਟ ਕਰਦਾ ਹੈ ਤਾਂ ਲੁੱਡਣ ਹੀਰ ਤੋਂ ਡਰਦੇ ਮਾਰੇ ਕਹਿੰਦਾ ਹੈ :- (੬) ਅਕਬਰ ਕੋਲੋਂ ਡਰੇ ਨਾ ਮੂਲੋਂ, ਹੱਦੇ ਮੁਗ਼ਲ ਨਿਤਾਣੇ । ੧੯੬॥ ਆਖ਼ਰ ਰਾਂਝਾ ਬੇੜੀ ’ਚ ਸੌਂ ਜਾਂਦਾ ਹੈ । ਹੀਰ ਪੀਂਘਾਂ ਝੂਟ ਰਹੀ ਹੁੰਦੀ ਹੈ ਤੇ ਹੂਟਾ ਲੈਂਦਿਆਂ ਹੀ ਬੇੜੀ 'ਚ ਕਿਸੇ ਨੂੰ ਸੁੱਤਾ ਵੇਖ ਲੈਂਦੀ ਹੈ । ਗੁੱਸੇ ਵਿਚ ਝਨਾ 'ਚ ਛਲਾਗ ਮਾਰ ਦੇਂਦੀ ਹੈ ਤੇ ਬੇੜੀ ਕੋਲ ਆ ਕੜਕਦੀ ਹੈ । ਧੀਦੋ ਦਾ ਮੁਖ ਵੇਖ ਕੇ ਹੋਰ ਦਾ ਮਨ ਸ਼ਾਂਤ ਹੋ ਜਾਂਦਾ ਹੈ । ਏਦਾਂ ਪੰਜ ਪੀਰਾਂ ਦੀ ਮਿਹਰ ਨਾਲ ਦੋਹਾਂ ਦੇ ਦਿਲਾਂ ਦੀਆਂ ਧੜਕਨਾਂ ਇਕ ਮਿਕ ਹੋ ਜਾਂਦੀਆਂ ਹਨ (ਸਦੇ ਨੀ ਮੈਨੂੰ ਧੀਦੋ ਰਾਂਝਾ, ਹੀਰ ਨਾ ਆਖ ਕੋਈ) ਹੀਰ ਲੁਕ ਛਿਪ ਕੇ ਰਾਂਝੇ ਨੂੰ ਚੂਰੀ ਖੁਆਉਂਦੀ, ਜਰ ਉਤੇ ਉਹਦੇ ਨਾ ਹੀ ਸੌਂਦੀ ਤੇ ਬੇਲੇ ਵਿਚ ਰੰਗ-ਰਲੀਆਂ ਮਨਾਉਂਦੀ । ਅਟੱਲ ਸਚਾਈ ਹੈ ਕਿ ਇਸ਼ਕ ਤੇ ਮੁਸ਼ਕ ਕਦੇ ਵੀ ਨਹੀਂ ਲਕ ਸਕੇ-ਹੀਰ ਦੀਆਂ ਮਿਲਣੀਆਂ ਦਾ ਆਂਢ-ਗੁਆਚ ਤੇ ਸ਼ਰੀਕਣੀਆਂ ਨੂੰ ਪਤਾ ਲਗ ਜਾਂਦਾ ਹੈ । ਸ਼ਰੀਕਣੀਆਂ ਕੁੰਦੀ (ਹੀਰ ਦੀ ਮਾ) ਕਲ ਆਉਂਦੀਆਂ ਹਨ ਤੇ ਖਾਨਦਾਨ ਉੱਤੇ ਦਾਗ ਲਗਣ ਦਾ ਇਸ਼ਾਰਾਂ ਕਰਦੀਆਂ ਹਨ ਤਾਂ ਕੁਦੀ ਪੁਛਦੀ ਹੈ : (੭) ਆਖ ਬੀਬੀ ਸਚ ਹਕੀਕਤ, ਅਕਬਰ ਸ਼ਾਹ ਭਛਾਇਆ | ੨੮੯ | ਸ਼ਰੀਕਣੀਆਂ ਕੰਦੀ ਨੂੰ ਹੀਰ ਦੇ ਇਸ਼ਕ ਤੋਂ ਅਨਜਾਣ ਵੇਖ ਕੇ ਹੀਰ ਦੀਆਂ ਕਰਤੂਤਾ ਤੋਂ ਜਾਣੂ ਕਰਾਉਂਦੀਆਂ ਹਨ : (੮) ਅਕਬਰ ਗ਼ਜ਼ੀ ਰੰਜ ਨਾ ਥੀਆ, ਨਾ ਕਹੀਂ ਜਾਇ ਭਛਾਇਆ । ਸੁਣ ਬੇਬੇ ਜੋ ਪੇਟੋ ਜਾਈ, | ਤਿਸ ਅਲਾਂਬਾ ਲਾਇਆ । ੨੯੦ । ਕੰਦੀ ਹੀਰ ਦਾ ਇਸ਼ਕ ਚਾਕ ਨਾਲ ਸੁਣ ਬੜੀ ਲਾਲ ਪੀਲੀ ਹੁੰਦੀ ਹੈ | ਤਾੜਨਾ ਕਰਦੀ ਹੋਈ ਖਾਨਦਾਨ ਵਲ ਝਾਤ ਪੁਆਉਂਦੀ ਹੈ :- (੯) ਕੈਂਦੀ ਬੇਟੀ ਨੂੰ ਨੂੰਹ ਕੈਂਦੀ, ਭੁਈਂ ਨਈਂ ਦੇ ਸਾਈਂ ।