ਪੰਨਾ:Alochana Magazine November 1960.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੇ ਵੇਖੇ ਤਾਂ ਛੜੇ ਨਾਹੀਂ, ਆਪ ਨੀਹੇ ਕਿਉਂ ਬੈਂਦਾ । ੩੧੭ । ਜਚਕ ਦੇ ਕਾਫੀ ਕਹਿਣ ਤੇ ਕੈਦੋ ਜਾਂਦਾ ਹੈ ਤੇ ਹੀਰ ਨੂੰ ਬੇਲੇ ਚੂਰੀ ਲਿਜਾਂਦਾ ਵੇਖ ਲੈਂਦਾ ਹੈ । ਆਦਤ ਅਨੁਸਾਰ ਸ਼ੋਰ ਪਾਉਣ ਲਗਦਾ ਹੈ (ਸੁਣੋ ਸਿਆਲ ! ਧੀਆਂ ਵਾਲਿਓ ! ਧੀਆਂ ਮੂਲ ਨਾ ਰਖੋ) । ਇਸ ਤੋਂ ਬਾਅਦ ਚੂਚਕ ਆਪ ਵੀ ਹੀਰ-ਰਾਂਝੇ ਨੂੰ ਜਲਰ ਤੇ ਕੱਠਿਆਂ ਸੁੱਤਾ ਵੇਖ ਲੈਂਦਾ ਹੈ ...... ਘਰਦਿਆਂ ਦੀ ਚਿੰਤਾ ਵਧਦੀ ਜਾਂਦੀ ਹੈ । ਉਹ ਹੀਰ ਦਾ ਵਿਆਹ ਰਚਾ ਦੇਂਦੇ ਹਨ । ਕਵੀ ਜਿਥੇ ਕਿੱਸੇ ਦੇ ਆਰੰਭ ਵਿਚ ਚੂਚਕ ਨੂੰ ਅਕਬਰ ਦੇ ਬਰਾਬਰ ਦਾ ਦਸਦਾ ਹੈ, ਉਥੇ ਹੁਣ ਅਲੀ ਹੀਰ ਦਾ ਸੋਹਰਾ) ਨੂੰ ਵੀ ਅਕਬਰ ਜਿੱਡਾ ਦਸਦਾ ਹੈ : (੧੩) ਆਖ ਦਮੋਦਰ ਅਕਬਰ ਕੋਲੋਂ | ਦੋਵੇਂ ਨਾ ਘਟ ਆਹੇ । ੩੯੧ ॥ ਹੀਰ ਨੂੰ ਖੇੜੇ ਨਾ ਲਿਜਾਂਦੇ ਹਨ । ਹੀਰ ਸਰੀਰਕ ਤੌਰ ਤੇ ਤਾਂ ਖੇੜਿਆਂ ਦੀ ਹੋ ਜਾਂਦੀ ਹੈ, ਪਰ ਉਹ ਰਾਂਝੇ ਨੂੰ ਮੁੱਢੋਂ ਹੀ ਆਪਣਾ ਸਾਥੀ ਸਮਝਦੀ ਹੈ । ਰਾਂਝੇ ਨੂੰ ਹਿਰਦੇ `ਚ ਵਸਾਈ ਆਪਣੇ ਪਤੀ ਨਾਲ ਅੰਗ ਤਕ ਨਹੀਂ ਹਾਂ। ਉਹ ਤਾਂ ਆਪਣੇ ਪ੍ਰੀਤਮ ਦੇ ਵਿਜੰਗ ਵਿਚ ਮਾਂਦੀ ਪਈ ਜਾਂਦੀ ਹੈ ....... ਹੀਰ ਨੂੰ ਐਸੀ ਅਵਸਥਾ ਵਿਚ ਵੇਖ ਪੀਰ ਸਹਿਤੀ ਦੇ ਦਿਲ ਵਿਚ ਹੀਰ ਲਈ ਹਿੱਤ ਜਗਾਉਂਦੇ ਹਨ । ਸਹਿਤੀ (ਹੀਰ ਦੀ ਨਨਾਣ) ਵੀ ਆਪਣੀ ਭਾਬੀ ਵਾਂਡ ਰਾਮ ਬਾਹਮਣ ਦੇ ਇਸ਼ਕ ਵਿਚ ਰਤੀ ਹੁੰਦੀ ਹੈ । ਪਰ ਹੀਰ ਨਾਲੋਂ ਖੋਖਣ ਵਧੇਰ ਜਾਣਦੀ ਹੈ । ਰਾਮ ਰਾਹੀਂ ਰਾਂਝੇ ਨੂੰ ਸੁਨੇਹੇ ਭੇਜਦੀ ਹੈ । ਉਹ ਜੋਗੀ ਬਣ ਕੇ ਆਉਂਦਾ ਹੈ । ਸਹਿਤੀ ਹੀਰ ਨੂੰ ਝੂਠੀ ਮੂਠੀ ਦਾ ਸੱਪ ਲੜਾਉਣ ਦਾ ਸਾਂਘ ਰਚ ਕੇ ਰਾਂਝੇ ਜੋਗੀ ਪਾਸੋਂ ਬੰਦ ਕਮਰੇ ਵਿਚ ਇਲਾਜ ਕਰਾਉਂਦੀ ਹੈ । ਜ਼ਹਿਰ ਕੱਢਦਾ ਕੱਢਦਾ ਜੋਗੀ ਸਹਿਤੀ ਦੀ ਸਹਾਇਤਾ ਨਾਲ ਸੰਨ੍ਹ ਲਾ ਕੇ ਹੀਰ ਨੂੰ ਕੱਢ ਲਿਜਾਂਦਾ ਹੈ । ਹੀਰ-ਰਾਂਝਾ ਰਸਤੇ ਵਿਚ ਨਾਹੜਾਂ ਤੋਂ ਸ਼ਰਨ ਮੰਗਦੇ ਹਨ । ਅਗੋਂ ਨਾਹੜ ਛਾਤੀ ਠੋਕ ਕੇ ਉਹਨਾਂ ਨੂੰ ਹੋਸਲਾ ਦੇਂਦੇ ਹਨ : (੧੪) ਆਖ ਦਮੋਦਰ ਮੂਲ ਨਾ ਦਸਾਂ, ਤੜੇ* ਅਕਬਰ ਆਏ । ੮੬੧) ਨਾਹੜਾਂ ਨੇ ਹੀਰ-ਰਾਂਝੇ ਖਾਤਰ ਖੇੜਿਆਂ ਨਾਲ ਲੜਾਈ ਕੀਤੀ । ਦੋਹਾਂ ਪਾਸੇ ਅਜਾਦੀ ਜਾਨਾਂ ਮਾਰੀਆਂ ਗਈਆਂ । ਪਿਛੋਂ ਕਿਸੀ ਦੇ ਕਹਿਣ ਤੇ ਕੋਟ ਕਬੂਲੇ ਦੇ ਕਾਜ਼ੀ ਤੋਂ

  • ਭਾਵੇਂ