ਪੰਨਾ:Alochana Magazine November 1960.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਿਆਂ ਕਰਾਉਣ ਦਾ ਫੈਸਲਾ ਹੋਇਆ | ਜਦ ਕੱਟ ਕਬੂਲੇ ਦਾ. ਕਾਜ਼ੀ ਹੀਰ ਦੇ ਵਿਰੁਧ ਖੇੜਿਆਂ ਦੀ ਹਮਾਇਤ ਕਰਦਾ ਹੈ ਤਾਂ ਹੀ ਉਸ ਨੂੰ ਆਖਦੀ ਹੈ ਕਿ ਇੰਝ ਨਿਆਂ ਕਰ ਜਿਵੇਂ ਤੇਰੀ ਆਪਣੀ ਧੀ ਹੋਵੇ : (੧੫) ਸਚੇ ਖੁਦਾਇ ਦੇ ਕੋਲੋਂ ਡਰ ਤੂੰ, ਮਤ ਕਾਈ ਚੌਵੀ ਪੇਟੋਂ ਜਾਈ ॥ ਅਕਬਰ ਸ਼ਾਹ ਦਾ ਰਾਜ ਡਢੇਰਾ, ਮੈਂ ਤੈਨੂੰ ' ਕਜ਼ਾ ਦਿਤੀ ਆਈ । ੯੧੪ ॥ ਕਾਜ਼ੀ ਹੀਰ ਨੂੰ ਇਸ਼ਕੋਂ ਹਟਣ ਦੀ ਮੱਤ ਦੇਂਦਾ ਹੈ, ਉਹਨੂੰ ਖੇੜਿਆਂ ਨਾਲ ਤੁਰ ਜਾਣ ਲਈ ਕਹਿੰਦਾ ਹੋਇਆ ਉਹਦੇ ਪਿਉ ਤੇ ਸੋਹਰੇ ਦੀ ਵਡਿਤਣ ਦਾ ਜ਼ਿਕਰ ਕਰਦਾ ਹੈ : (੧੬ ਸੁਣ ਹੀਰੇ ! ਤੂੰ ਨੌਹ ਕੈਂਦੀ, ਅਰ ਧੀ ਕੈਂਦੀ ਆਹੀ । | ਅਕਬਰ ਨਾਲ ਜੁੜੇ ਦੇ ਪੱਲੂ, ਭੁਈਂ ਨਈਂ ਦੇ ਸਾਈਂ i੯੨੫। ਹੀਰ ਨਹੀਂ ਮੰਨਦੀ। ਉਹ ਤਾਂ ਰਾਂਝੇ ਨੂੰ ਹੀ ਆਪਣਾ ਮੁਰਸ਼ਦ ਦਸਦੀ ਹੈ । ਕਾਜ਼ੀ ਗਸੇ 'ਚ ਆ ਕੇ ਹੀਰ ਖੇੜਿਆਂ ਨੂੰ ਸੌਂਪ ਦੇਂਦਾ ਹੈ । ਖੇੜੇ ਹੀਰ ਨੂੰ ਮਾਰਦੇ ਕੁੱਟਦੇ ਹਨ (ਪਕੜ ਖੇੜਿਆਂ ਨੂੰ ਮਿਲੀ ਸਲੇਟੀ, ਘੋੜਿਆਂ ਅਗੇ ਲਾਈ । ਕੋਈ ਵੱਟਾ, ਕੋਈ ਸੋਟਾ, ਕਹੀਏ ਲਤ ਚਲਾਈ) । ਇਸ ਬੁਰੀ ਹਾਲਤ ਵਿਚ ਖੇੜੇ ਹਾਲੀ ਹੀਰ ਨੂੰ ਥੋੜੀ ਦੂਰ ਲੈ ਕੇ ਪਹੁੰਚੇ ਸਨ ਕਿ ਕੋਟ ਕਬੂਲੇ ਦੇ ਦਰਵਾਜ਼ੇ ਨੂੰ ਅੱਗ ਲੱਗ ਗਈ । ਲੋਕ ਜੋਗੀ ਦੀ ਕਰਾਮਾਤ ਮੰਨਣ ਲਗ ਪੈਂਦੇ ਹਨ । ਸਾਰੇ ਜੀ ਦੀ ਬੇ-ਨਿਆਈਂ ਕਹਿੰਦੇ ਹੋਏ ਉਸ ਤੋਂ ਪੁਛ ਕਰਦੇ ਹਨ : (੧੭) ਜੇ ਪੁਛੇ ਸ਼ਾਹ ਅਕਬਰ ਤੈਨੂੰ, ਤਾਂ ਤੂੰ ਜਬਾਬ ਕੇ ਦੇਂਦਾ | ੯੪੧। ਕਾਜ਼ੀ ਵੀ ਜੋਗੀ ਨੂੰ ਪਹੁੰਚਿਆ ਹੋਇਆ ਸਮਝਣ ਲਗ ਪੈਂਦਾ ਹੈ । ਆਪਣੇ ਕੀਤੇ ਫੈਸਲੇ ਦਾ ਪਛਤਾਵਾ ਮਹਿਹੁਸ ਕਰਦਾ ਹੈ ਤੇ ਫੌਜ ਨੂੰ ਹੀਰ ਪਿਛੇ ਭੇਜ ਦੇਂਦਾ ਹੈ । ਇਥੇ ਕਾਜ਼ੀ ਰਾਂਝੇ ਨੂੰ ਪਰਖਦਾ ਹੈ ਕਿ ਜੇ ਉਹ ਅੱਗ ਬੁਝਾ ਦੇਵੇ ਤਾਂ ਹੀਰ ਉਹਦੇ ਨਾਲ ਤੋਰੀ ਜਾ ਸਕਦੀ ਹੈ । ਰਾਂਝੇ ਦੀ ਰਖਿਆ ਕਰਨ ਵਾਲੇ ਪੀਰ ਅੱਗ ਬੁਝਾ ਦੇਂਦੇ ਹਨ ਅਤੇ ਰਾਂਝਾ ਜੋਗੀ ਸਣੇ ਹੀਰ ਦੇ ਸ਼ਹਿਰੋਂ ਬਾਹਰ ਚਲੇ ਜਾਂਦੇ ਹਨ ..... ਕਿੱਸੇ ਦੇ ਅੰਤ ’ਤੇ ਕਵੀ ਹੀਰ-ਰਾਂਝੇ ਦਾ ਮਿਲਾਪ ਦਸਦਾ ਹੋਇਆ ਕਿੱਸੇ ਦੇ ਅਰੰਭਕ ਨਿਯਮ ਵਾਂਝ ਅਕਬਰ ਦੀ ਵਡਿਆਈ ਵਜੋਂ ਲਿਖਦਾ ਹੈ :