ਪੰਨਾ:Alochana Magazine November 1961.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਮਗ੍ਰੀ-ਪਦਾਰਥ ਨੂੰ ਆਤਮਸਾਤ ਕਰਦਾ ਹੈ ਅਤੇ ਫਿਰ ਆਪਣੀ ਪ੍ਰਤਿਭਾ-ਵਿਸ਼ਿਸ਼ਟਤਾ ਨਾਲ ਕਿਵੇਂ ਉਸ ਪਦਾਰਥ-ਸਾਮਗ੍ਰੀ ਨੂੰ ਰੂਪਾਂਤਰਿਤ ਕਰ ਦੇਂਦਾ ਹੈ। ਪਰ ਇਸ ਪੁਸਤਕ ਨੂੰ ਪੜ੍ਹਨ ਤੋਂ ਉਪਰਾਂਤ ਕੋਈ ਵਿਅਕਤੀ ਇਹ ਨਹੀਂ ਕਹ ਸਕਦਾ ਕਿ ਉਹ ਹੁਣ Ancient Mariner ਨੂੰ ਪਹਲਾਂ ਨਾਲੋਂ ਚੰਗੇਰੇ ਤੌਰ ਤੇ ਸਮਝਦਾ ਹੈ ਅਤੇ ਨਾ ਹੀ ਵਾਸਤਵ ਵਿਚ Dr. Lowes ਦਾ ਇਹ ਉੱਦੇਸ਼-ਅਭਿਪ੍ਰਾਯ ਸੀ ਕਿ ਉਹ ਇਸ ਨਜ਼ਮ ਦੇ ਚਿਨ੍ਹ-ਚੱਕਰ ਆਦਿ ਨੂੰ ਕਵਿਤਾ ਦੀ ਹੈਸੀਅਤ ਵਜੋਂ ਅਧਿਕ ਉਜਾਗਰ ਅਤੇ ਸਪਸ਼ਟ ਕਰੇ। ਉਸ ਦਾ ਸਾਰਾ ਧਿਆਨ ਮਾਨਸਿਕ ਪ੍ਰਕ੍ਰਿਯਾ ਵੱਲ ਸੀ: ਇਹ ਇਕ ਐਸਾ ਅਨੁਸੰਧਾਨ ਹੈ ਜਿਸ ਦਾ ਸਾਹਿੱਤਕ ਸਮਾਲੋਚਨਾ ਨਾਲ ਦੂਰ ਦਾ ਭੀ ਸੰਬੰਧ ਨਹੀਂ ਹੈ। ਕਾਲਰਿਜ ਦੇ ਆਪਣੇ ਨਿਜੀ ਅਧਿਐਨ ਦ੍ਵਾਰਾ ਉਪਲਬਧ ਸਾਮਗ੍ਰੀ-ਪਦਾਰਥ ਕਿਸ ਤਰ੍ਹਾਂ ਮਹਾਨ ਕਾਵਿ-ਕਲਾ ਵਿੱਚ ਪਰਿਣਤ ਹੋ ਗਇਆ ਇਹ ਹਮੇਸ਼ਾ ਵਾਂਗ ਹੁਣ ਵੀ ਵੈਸਾ ਹੀ ਰਹਸ੍ਯ · ਹੈ। ਪਰ ਇਸ ਦੇ ਬਾਰਚੂਦ ਬਹੁਤ ਸਾਰੇ ਆਸ਼ਾਵਾਦੀ ਵਿਦਵਾਨਾਂ ਨੇ Lowes ਦੀ ਕਾਰਜ-ਸ਼ੈਲੀ ਨੂੰ ਅਪਨਾ ਕੇ ਜਿਸ ਗੱਲ ਦਾ ਯਤਨ ਕੀਤਾ ਹੈ ਕਿ ਇਸ ਤਰੀਕੇ ਨਾਲ ਉਸ ਕਵੀ ਦੀ ਕਵਿਤਾ ਸਮਝਣ ਵਿੱਚ ਮਦਦ ਮਿਲ ਸਕਦੀ ਹੈ ਜਿਸ ਨੇ ਆਪਣੇ ਅਧਿਐਨ ਦਾ ਕਿਤੇ ਭੀ ਕੋਈ ਹਵਾਲਾ ਦਿੱਤਾ ਹੈ।

ਹੁਣ ਜਦ ਕਿ Dr. Lowes ਨੇ ਇਸ ਪ੍ਰਕਾਰ ਦੇ ਵਿਆਖਿਆਵਾਦੀ ਵਿਦਵਾਨਾਂ ਨੂੰ ਰਸਤਾ ਦਿਖਾ ਦਿੱਤਾ ਹੈ ਅਤੇ Finnegans wake ਉਨ੍ਹਾਂ ਦੇ ਲਈ ਇੱਕ ਨਮੂਨੇ ਦੀ ਹੈਸੀਅਤ ਗ੍ਰਹਣ ਕਰ ਗਈ ਹੈ, ਉਹ ਚਾਹੁੰਦੇ ਹਨ ਕਿ ਸਮਸਤ ਸਾਹਿੱਤਕ ਰਚਨਾਵਾਂ ਨੂੰ ਐਸਾ ਹੀ ਹੋਣਾ ਚਾਹੀਦਾ ਹੈ, ਜੈਸੀ Finnegans Wake ਹੈ। ਮੈਂ ਇੱਥੇ ਇਹ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਉਨ੍ਹਾਂ ਵਿਆਖਿਆਕਾਰਾਂ ਦੇ ਪਰਿਸ਼੍ਰਮ ਦਾ ਨਾ ਤਾਂ ਮੈਂ ਮਜ਼ਾਕ ਉੜਾਉਣਾ ਚਾਹੁੰਦਾ ਹਾਂ, ਅਤੇ ਨਾ ਹੀ ਮੈਂ ਉਨ੍ਹਾਂ ਨੂੰ ਬਦਨਾਮ ਕਰਨ ਦਾ ਇਰਾਦਾ ਰੱਖਦਾ ਹਾਂ, ਜਿਨ੍ਹਾਂ ਉਸ ਪੁਸਤਕ ਦਿਆਂ ਸਾਰਿਆਂ ਤੰਦਾਂ ਨੂੰ ਸੁਲਝਾਉਣ ਅਤੇ ਸਮਸਤ ਰਹਸ੍ਯ-ਮਈ ਗੁਥੀਆਂ ਨੂੰ ਖੋਲ੍ਹਣ ਦੀ ਅਥਕ ਕੋਸ਼ਿਸ਼ ਕੀਤੀ ਹੈ। ਜੇ Finnegans Wake ਨੂੰ ਵਾਕਈ ਸਮਝਣਾ ਹੈ ਅਤੇ ਅਸੀਂ ਇਸ ਪ੍ਰਕਾਰ ਦੇ ਅਭਿਆਸ-ਪਰਿਸ਼੍ਰਮ ਦੇ ਬਿਨਾਂ ਕੋਈ ਰਾਇ ਕਾਇਮ ਨਹੀਂ ਕਰ ਸਕਦੇ --ਤਾਂ ਇਸ ਪ੍ਰਕਾਰ ਦੀ ਖੱਜ ਦਾ ਸਿਲਸਿਲਾ ਜਾਰੀ ਰਹਣਾ ਚਾਹੀਦਾ ਹੈ। ਜੇ ਵਿਚਾਰ ਕੀਤਾ ਜਾਵੇ ਤਾਂ ਇਸ ਪੱਖ ਤੋਂ Campbell ਅਤੇ Robinson ਨੇ ਸ਼ਲਾਘਾਯੋਗ ਕੰਮ ਕੀਤਾ ਹੈ। ਮੈਨੂੰ ਜੇ ਕੋਈ ਸ਼ਿਕਾਇਤ ਹੈ ਤਾਂ ਸ੍ਵਯਮ James Toyce ਦੇ ਵਿਰੁਧ ਹੈ ਜੋ ਇਸ ਅਦਭੁਤ ਸ਼ਾਹਕਾਰ ਦਾ ਲੇਖਕ ਹੈ ਅਤੇ ਜਿਸ ਨੇ ਇਕ ਐਸੀ ਪੁਸਤਕ ਦੀ ਰਚਨਾ ਕੀਤੀ, ਜਿਸ ਦੇ ਵਿਸਤ੍ਰਿਤ ਭਾਗ, ਬਿਨਾਂ ਸਵਿਸਤਾਰ ਵਿਆਖਿਆ ਦੇ, ਖੂਬਸੂਰਤ